Assam Coil Mine Tragedy News : ਅਸਾਮ ’ਚ 300 ਫੁੱਟ ਡੂੰਘੀ ਕੋਲੇ ਦੀ ਖਾਨ ’ਚ ਭਰਿਆ ਪਾਣੀ, 15 ਮਜ਼ਦੂਰ ਫਸੇ 
Published : Jan 7, 2025, 1:50 pm IST
Updated : Jan 7, 2025, 1:50 pm IST
SHARE ARTICLE
Water filled 300 feet deep coal mine in Assam, 15 laborers trapped Latest News in Punjabi
Water filled 300 feet deep coal mine in Assam, 15 laborers trapped Latest News in Punjabi

Assam Coil Mine Tragedy News : NDRF ਅਤੇ SDRF ਤੋਂ ਬਾਅਦ ਫ਼ੌਜ ਵੀ ਪਹੁੰਚੀ ਮੌਕੇ ’ਤੇ, ਬਚਾਅ ਕਾਰਜ ਜਾਰੀ

Water filled 300 feet deep coal mine in Assam, 15 laborers trapped Latest News in Punjabi : ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਉਮਰਾਂਗਸੋ ਵਿਚ 300 ਫ਼ੁਟ ਡੂੰਘੀ ਕੋਲੇ ਦੀ ਖਾਣ ਵਿਚ ਸੋਮਵਾਰ ਨੂੰ ਅਚਾਨਕ ਪਾਣੀ ਭਰ ਗਿਆ, ਜਿਸ ਨਾਲ 15 ਮਜ਼ਦੂਰ ਅੰਦਰ ਫਸ ਗਏ। ਹੁਣ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਲਈ ਭਾਰਤੀ ਫ਼ੌਜ ਤਾਇਨਾਤ ਕਰ ਦਿਤੀ ਗਈ ਹੈ। NDRF ਅਤੇ SDRF ਦੀਆਂ ਟੀਮਾਂ ਵੀ ਮਦਦ ਕਰ ਰਹੀਆਂ ਹਨ। ਅਸਾਮ ਦੇ ਮਾਈਨਿੰਗ ਮੰਤਰੀ ਕੌਸ਼ਿਕ ਰਾਏ ਮੌਕੇ 'ਤੇ ਮੌਜੂਦ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇੰਜਨੀਅਰ ਟਾਸਕ ਫ਼ੋਰਸ ਦੇ ਨਾਲ ਗੋਤਾਖੋਰ ਅਤੇ ਭਾਰਤੀ ਫ਼ੌਜ ਅਤੇ ਅਸਾਮ ਰਾਈਫ਼ਲਜ਼ ਦੀਆਂ ਮੈਡੀਕਲ ਟੀਮਾਂ ਬਚਾਅ ਵਿਚ ਸ਼ਾਮਲ ਹੋ ਗਈਆਂ ਹਨ। ਰਿਪੋਰਟਾਂ ਮੁਤਾਬਕ ਇਹ ਰੈਟ ਮਾਈਨਿੰਗ ਦੀ ਖਾਨ ਹੈ। ਇਸ ’ਚ 100 ਫ਼ੁਟ ਤਕ ਪਾਣੀ ਨਾਲ ਭਰ ਗਿਆ, ਜਿਸ ਨੂੰ ਦੋ ਮੋਟਰਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।

ਦੀਮਾ ਹਸਾਓ ਜ਼ਿਲ੍ਹੇ ਦੇ ਐਸ.ਪੀ ਮਯੰਕ ਝਾਅ ਨੇ ਦਸਿਆ ਕਿ ਖਾਨ ਵਿਚ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ ਅਚਾਨਕ ਪਾਣੀ ਆ ਗਿਆ, ਜਿਸ ਕਾਰਨ ਮਜ਼ਦੂਰ ਖਾਨ ਵਿਚੋਂ ਬਾਹਰ ਨਹੀਂ ਆ ਸਕੇ। ਐਮਰਜੈਂਸੀ ਰਿਸਪਾਂਸ ਟੀਮ, ਸਥਾਨਕ ਅਧਿਕਾਰੀਆਂ ਅਤੇ ਮਾਈਨਿੰਗ ਮਾਹਿਰਾਂ ਦੀਆਂ ਟੀਮਾਂ ਨਾਲ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਖਾਨ ਵਿਚ ਫਸੇ ਮਜ਼ਦੂਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

(For more Punjabi news apart from Water filled 300 feet deep coal mine in Assam, 15 laborers trapped Latest News in Punjabi stay tuned to Rozana Spokesman)

Location: India, Assam

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement