
ਮੰਤਰੀ ਨੇ ਕਿਹਾ ਕਿ ਵਰਜਿਨਿਟੀ ਟੈਸਟ ਨੂੰ ਜਿਨਸੀ ਹਮਲੇ ਦੀ ਤਰ੍ਹਾਂ ਹੀ ਸਮਝਿਆ ਜਾਵੇਗਾ।
ਮੁੰਬਈ : ਮਹਾਰਾਸ਼ਟਰ ਵਿਚ ਕਿਸੇ ਮਹਿਲਾ ਨੂੰ ਵਰਜਿਨਿਟੀ ਟੈਸਟ ਦੇ ਲਈ ਮਜ਼ਬੂਰ ਕਰਨਾ ਹੁਣ ਛੇਤੀ ਹੀ ਸਜ਼ਾਯੋਗ ਅਪਰਾਧ ਹੋਵੇਗਾ। ਰਾਜ ਦੇ ਕੁਝ ਭਾਈਚਾਰਿਆਂ ਵਿਚ ਅਜਿਹੀ ਰੀਤ ਹੈ ਕਿ ਨਵੀਂ ਵਿਆਹੁਤਾ ਔਰਤ ਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਕੁੰਆਰੀ ਸੀ। ਗ੍ਰਹਿ ਰਾਜ ਮੰਤਰੀ ਰਣਜੀਤ ਪਾਟਿਲ ਨੇ ਇਸ ਮੁੱਦੇ 'ਤੇ ਕੁਝ ਸਮਾਜਿਕ ਸੰਗਠਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ।
Dr Ranjit Patil Minister of State, Maharashtra
ਸ਼ਿਵਸੈਨਾ ਬੁਲਾਰੇ ਨੀਲਮ ਗੋਰਹੇ ਵੀ ਇਸ ਵਫ਼ਦ ਵਿਚ ਸ਼ਾਮਲ ਸਨ। ਮੰਤਰੀ ਨੇ ਕਿਹਾ ਕਿ ਵਰਜਿਨਿਟੀ ਟੈਸਟ ਨੂੰ ਜਿਨਸੀ ਹਮਲੇ ਦੀ ਤਰ੍ਹਾਂ ਹੀ ਸਮਝਿਆ ਜਾਵੇਗਾ। ਕਾਨੂੰਨ ਅਤੇ ਨਿਆਂ ਵਿਭਾਗ ਦੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ ਜਿਸ ਵਿਚ ਇਸ ਨੂੰ ਸਜ਼ਾਯੋਗ ਅਪਰਾਧ ਐਲਾਨ ਕੀਤਾ ਜਾਵੇਗਾ। ਔਰਤਾਂ ਦੇ ਸਨਮਾਨ ਨੂੰ ਸੱਟ ਪਹੁੰਚਾਉਣ ਵਾਲੀ ਇਹ ਰੀਤ ਕੰਜਰਭਾਟ
Shivsena Leader Neelam Gohre
ਅਤੇ ਹੋਰਨਾਂ ਕੁਝ ਭਾਈਚਾਰਿਆਂ ਵਿਚ ਪ੍ਰਚਲਤ ਹੈ। ਪਾਟਿਲ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਵਿਭਾਗ ਜਿਨਸੀ ਹਮਲੇ ਦੇ ਮਾਮਲਿਆਂ ਦੀ ਹਰ ਦੋ ਮਹੀਨੇ 'ਤੇ ਸਮੀਖਿਆ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਅਦਾਲਤਾਂ ਵਿਚ ਅਜਿਹੇ ਮਾਮਲੇ ਲਟਕਦੇ ਨਾ ਰਹਿਣ। ਇਸ ਟੈਸਟ ਅਧੀਨ ਵਿਆਹੁਤਾ ਔਰਤ ਨੂੰ ਵਿਆਹ ਦੀ ਪਹਿਲੀ ਰਾਤ ਤੋਂ ਬਾਅਦ ਅਪਣੀ ਵਰਜਿਨਿਟੀ ਸਾਬਤ ਕਰਨੀ ਹੁੰਦੀ ਹੈ।
indian groom
ਭਾਈਚਾਰੇ ਦੇ ਪੰਚਾਇਤ ਮੈਂਬਰ ਪਹਿਲੀ ਰਾਤ ਦੌਰਾਨ ਵਰਤੀ ਗਈ ਚਾਦਰ ਦੀ ਜਾਂਚ ਕੀਤੀ ਜਾਂਦੀ ਹੈ। ਜੇਕਰ ਚਿੱਟੀ ਚਾਦਰ 'ਤੇ ਖੂਨ ਦੇ ਦਾਗ ਨਹੀਂ ਮਿਲਦੇ ਹਨ ਤਾਂ ਵਿਆਹ ਨੂੰ ਗ਼ੈਰ ਕਾਨੂੰਨੀ ਐਲਾਨ ਕਰ ਦਿਤਾ ਜਾਂਦਾ ਹੈ। ਰੀਪੋਰਟ ਮੁਤਾਬਕ ਕੰਜਰਭਾਟ ਭਾਈਚਾਰੇ ਵਿਚ ਵਿਆਹ ਦੀ ਪਹਿਲੀ ਰਾਤ ਵੇਲ੍ਹੇ ਕਮਰੇ ਦੇ ਬਾਹਰ ਪੰਚਾਇਤ ਦੇ ਲੋਕ ਮੌਜੂਦ ਹੁੰਦੇ ਹਨ। ਜੇਕਰ ਲਾੜਾ ਖੂਨ ਦਾ ਦਾਗ ਲਗੀ ਹੋਈ ਚਾਦਰ ਲੈ ਕੇ ਕਮਰੇ ਤੋਂ
Virginity test of bride to be offence soon
ਬਾਹਰ ਆਉਂਦਾ ਹੈ ਤਾਂ ਲਾੜੀ ਟੈਸਟ ਪਾਸ ਕਰ ਲੈਂਦਾ ਹੈ, ਪਰ ਜੇਕਰ ਖੂਨ ਦੇ ਦਾਗ ਨਹੀਂ ਮਿਲਦੇ ਹਨ ਤਾਂ ਪੰਚਾਇਤ ਮੈਂਬਰ ਅਤੀਤ ਵਿਚ ਲਾੜੀ ਨੂੰ ਕਿਸੇ ਹੋਰ ਨਾਲ ਸਬੰਧ ਹੋਣ ਦਾ ਦੋਸ਼ੀ ਠਹਿਰਾ ਦਿੰਦੇ ਹਨ। ਦੋ ਸਾਲ ਪਹਿਲਾਂ ਇਕ ਔਰਤ ਨੇ 'ਸਟਾਪ ਦਿ ਵੀ ਟੈਸਟ' ਨਾਮ ਤੋਂ ਇਕ ਅੰਦੋਲਨ ਸ਼ੁਰੂ ਕੀਤਾ ਸੀ। ਦਸੰਬਰ 2017 ਵਿਚ ਨਵੀਂ ਵਿਆਹੀ ਤਮਾਈਚਿਕਰ ਅਤੇ ਉਹਨਾਂ ਦੇ ਪਤੀ ਨੇ ਇਸ ਰੀਤ ਦਾ ਵਿਰੋਧ ਕੀਤਾ ਤਾਂ ਇਸ ਨੂੰ ਕਈ ਨੌਜਵਾਨਾਂ ਦਾ ਸਮਰਥਨ ਮਿਲਿਆ।