ਜਿਨਸੀ ਸ਼ੋਸ਼ਣ ਤੋਂ ਔਰਤਾਂ ਦੀ ਸੁਰੱਖਿਆ ਲਈ ਪੈਨਿਕ ਬਟਨ ਲਾਂਚ ਕਰਨ ਵਾਲਾ ਉਤਰਾਖੰਡ ਪਹਿਲਾ ਰਾਜ 
Published : Jan 25, 2019, 4:41 pm IST
Updated : Jan 25, 2019, 4:45 pm IST
SHARE ARTICLE
Rekha Arya distributing Panic Button
Rekha Arya distributing Panic Button

ਐਮਰਜੈਂਸੀ ਦੌਰਾਨ ਪੈਨਿਕ ਬਟਨ ਦਬਾਉਂਦੇ ਹੀ ਪੁਲਿਸ, ਮਹਿਲਾ ਹੈਲਪਲਾਈਨ ਅਤੇ ਔਰਤ ਦੇ ਨੇੜਲੇ ਜਾਣਕਾਰਾਂ ਸਮੇਤ 12 ਨੰਬਰ 'ਤੇ ਔਰਤ ਦੀ ਲੋਕੇਸ਼ਨ ਅਪਣੇ ਆਪ ਪਹੁੰਚ ਜਾਵੇਗੀ।

ਦੇਹਰਾਦੂਨ : ਔਰਤਾਂ ਦੇ ਨਾਲ ਹੁੰਦੇ ਅਪਰਾਧਾਂ ਦੀ ਰੋਕਥਾਮ ਲਈ ਸਰਕਾਰ ਨੇ ਮਹਿਲਾ ਸੁਰੱਖਿਆ ਪੈਨਿਕ ਬਟਨ ਲਾਂਚ ਕੀਤਾ ਹੈ। ਕਿਸੇ ਵੀ ਐਮਰਜੈਂਸੀ ਦੌਰਾਨ ਇਸ ਛੋਟੀ ਜਿਹੀ ਇਲੈਕਟ੍ਰਾਨਿਕ ਡਿਵਾਈਸ ਦਾ ਬਟਨ ਦਬਾਉਂਦੇ ਹੀ ਪੁਲਿਸ, ਮਹਿਲਾ ਹੈਲਪਲਾਈਨ ਅਤੇ ਔਰਤ ਦੇ ਨੇੜਲੇ ਜਾਣਕਾਰਾਂ ਸਮੇਤ 12 ਨੰਬਰ 'ਤੇ ਔਰਤ ਦੀ ਲੋਕੇਸ਼ਨ ਅਪਣੇ ਆਪ ਪਹੁੰਚ ਜਾਵੇਗੀ।

VictimVictim

ਕੌਮੀ ਬਾਲੜੀ ਦਿਵਸ ਮੋਕੇ ਕਿਸਾਨ ਭਵਨ ਵਿਚ ਕਰਵਾਏ ਗਏ ਸਮਾਗਮ ਦੌਰਾਨ ਰਾਜ ਮੰਤਰੀ ਰੇਖਾ ਆਰਿਆ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦਾ ਬਟਨ ਲਾਂਚ ਕਰਨ ਵਾਲਾ ਉਤਰਾਖੰਡ ਦੇਸ਼ ਦਾ ਪਹਿਲਾ ਰਾਜ ਹੋਵੇਗਾ। ਲੋਕਾਂ ਦੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਇਸ ਨੂੰ ਪੂਰੇ ਰਾਜ ਵਿਚ ਲਾਗੂ ਕੀਤਾ ਜਾਵੇਗਾ। ਸਰਕਾਰੀ ਰਕਮ ਰਾਹੀਂ ਚੰਪਾਵਤ ਵਿਖੇ ਮਾਹਵਾਰੀ ਕੇਂਦਰ ਬਣਾਏ ਜਾਣ 'ਤੇ ਉਹਨਾਂ ਕਿਹਾ ਕਿ ਪਿੰਡ ਵਾਲਿਆਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੈ।

SHe-BoxSHe-Box

ਇਸ ਕੇਂਦਰ ਦਾ ਨਾਮ ਬਦਲ ਕੇ ਹੁਣ ਮਹਿਲਾ ਮਿਲਨ ਕੇਂਦਰ ਕਰ ਦਿਤਾ ਗਿਆ ਹੈ। ਇਸ ਦੌਰਾਨ ਦੂਨ, ਹਰਿਦੁਆਰ, ਪੌੜੀ ਅਤੇ ਟਿਹਰੀ ਦੀਆਂ 160 ਔਰਤਾਂ ਨੂੰ ਇਹ ਪੈਨਿਕ ਬਟਨ ਮੁਫ਼ਤ ਵੰਡੇ ਗਏ। ਕੰਮਕਾਜ ਵਾਲੀ ਥਾਂ 'ਤੇ ਔਰਤਾਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ 'ਸ਼ੀ ਬਾਕਸ' ਸੇਵਾ ਸ਼ੁਰੂ ਹੋ ਗਈ ਹੈ। ਵਿਭਾਗ ਨੂੰ ਇਸ 'ਤੇ ਹਰ ਹਾਲ ਵਿਚ ਕਾਰਵਾਈ ਕਰਨੀ ਹੋਵੇਗੀ।

Sexual Harassment Electronic BoxSexual Harassment Electronic Box

ਅਜਿਹਾ ਨਾ ਹੋਣ 'ਤੇ ਇਹ ਮਾਮਲਾ ਕੇਂਦਰ ਸਰਕਾਰ ਦੇ ਪੱਧਰ ਤੱਕ ਜਾਵੇਗਾ। ਲਾਪਰਵਾਹ ਅਧਿਕਾਰੀਆਂ ਤੇ ਕਾਰਵਾਈ ਹੋਵੇਗੀ। ਨੋਡਲ ਅਧਿਕਾਰੀ ਆਰਤੀ ਬਲੋਦੀ ਨੇ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਆਨਲਾਈਨ ਸ਼ਿਕਾਇਤ ਕੇਂਦਰ ਦਰਜ ਕਰਵਾਉਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਉਹ 181 ਨੰਬਰ 'ਤੇ ਵੀ ਮਦਦ ਮੰਗ ਸਕਦੀ ਹੈ। 90 ਦਿਨਾਂ ਦੇ ਅੰਦਰ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੋਵੇਗਾ।

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement