
ਪੁਲਿਸ ਨੇ ਬਰਾਮਦ ਕੀਤਾ ਗਿਆ ਗੋਹਾ ਪਸ਼ੂਪਾਲਨ ਵਿਭਾਗ ਦੇ ਅਧਿਕਾਰੀਆਂ ਨੂੰ ਵਾਪਸ ਕਰ ਦਿਤਾ ਹੈ।
ਬੈਂਗਲੁਰੂ : ਕਰਨਾਟਕਾ ਦੇ ਚਿਕਮਗਲੂਰ ਵਿਚ ਚੋਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਗਾਂ ਦਾ ਗੋਹਾ ਚੋਰੀ ਹੋ ਜਾਣ 'ਤੇ ਪੁਲਿਸ ਨੇ ਪਸ਼ੂਪਾਲਨ ਵਿਭਾਗ ਦੇ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿਸ ਵਿਅਕਤੀ ਦੀ ਜ਼ਮੀਨ 'ਤੇ ਚੋਰੀ ਦਾ ਗੋਹਾ ਪਾਇਆ ਗਿਆ ਹੈ ਉਸ ਵਿਰੁਧ ਵੀ ਮਾਮਲਾ ਦਾਖਲ ਕੀਤਾ ਗਿਆ ਹੈ। ਕਰਨਾਟਕ ਦੇ ਬਿਰੂਰ ਥਾਣਾ ਖੇਤਰ ਵਿਖੇ ਇਹ ਘਟਨਾ ਵਾਪਰੀ ।
Cow Dung
ਪੁਲਿਸ ਮੁਤਾਬਕ ਪਸ਼ੂਪਾਲਨ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਵੱਲੋਂ ਗਾਂ ਦਾ ਗੋਹਾ ਚੋਰੀ ਹੋਣ ਦੇ ਮਾਮਲੇ ਵਿਚ ਐਫਆਈਆਰ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਅਮ੍ਰਿੰਤ ਮਹਲ ਕਵਲ ਦੇ ਸਟਾਕ ਵਿਚ ਗੋਹਾ ਰੱਖਿਆ ਗਿਆ ਸੀ ਜਿਥੋਂ 35-40 ਟਰੈਕਟਰ ਗੋਹਾ ਚੋਰੀ ਹੋ ਗਿਆ। ਇਸ ਗੋਹੇ ਦਾ ਮੁੱਲ ਲਗਭਗ ਇਕ ਲੱਖ 25 ਹਜ਼ਾਰ ਦੱਸਿਆ ਜਾ ਰਿਹਾ ਹੈ।
Arrested
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਸ਼ੂਪਾਲਨ ਵਿਭਾਗ ਦੇ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਤਾਂ ਕੀਤਾ ਹੀ ਹੈ, ਇਸ ਦੇ ਨਾਲ ਹੀ ਜਿਸ ਵਿਅਕਤੀ ਦੀ ਜ਼ਮੀਨ 'ਤੇ ਚੋਰੀ ਦਾ ਗੋਹਾ ਪਾਇਆ ਜਾਂਦਾ ਹੈ ਉਸ ਦੇ ਵਿਰੁਧ ਵੀ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਬਰਾਮਦ ਕੀਤਾ ਗਿਆ ਗੋਹਾ ਪਸ਼ੂਪਾਲਨ ਵਿਭਾਗ ਦੇ ਅਧਿਕਾਰੀਆਂ ਨੂੰ ਵਾਪਸ ਕਰ ਦਿਤਾ ਹੈ।
Cow urine
ਜ਼ਿਕਰਯੋਗ ਹੈ ਕਿ ਗਾਂ ਦਾ ਗੋਹਾ ਅਤੇ ਗਊ ਮੂਤਰ ਖੇਤੀਬਾੜੀ ਵਿਚ ਵਧੀਕ ਮਾਤਰਾ ਵਿਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਦੇਸੀ ਖਾਦ ਤਿਆਰ ਕਰਨ ਵਿਚ ਕੀਤੀ ਜਾਂਦੀ ਹੈ। ਕਰਨਾਟਕਾ ਵਿਚ ਗਊ ਮੂਤਰ ਅਤੇ ਗਾਂ ਦੇ ਗੋਹੇ ਦੀ ਬੁਹਤ ਮੰਗ ਹੈ। ਇਸ ਤੋਂ ਇਲਾਵਾ ਆਯੂਰਵੈਦ ਵਿਚ ਵੀ ਗਾਂ ਦੇ ਗੋਹੇ ਦੀ ਮੰਗ ਰਹਿੰਦੀ ਹੈ। ਗਊ ਮੂਤਰ ਅਤੇ ਗਾਂ ਦੇ ਗੋਹੇ ਦੀ ਖੇਤਾਂ ਵਿਚ ਵਰਤੋਂ ਕਰਨ ਨਾਲ ਫਸਲ ਦੀ ਪੈਦਾਵਾਰ ਵੱਧ ਹੁੰਦੀ ਹੈ।