
ਪੱਛਮ ਬੰਗਾਲ 'ਚ ਤੈਨਾਤ ਸੀਬੀਆਈ ਅਧਿਕਾਰੀ ਦਿੱਲੀ ਮੁੱਖ ਦਫ਼ਤਰ ਤੋਂ ਕੋਲਕਾਤਾ ਪਰਤਣ ਲੱਗੇ ਹਨ। ਅਧਿਕਾਰੀਆਂ ਨੂੰ ਨਿਰਦੇਸ਼ ਮਿਲੇ ਹਨ ਕਿ ਉਹ ਸ਼ਨੀਵਾਰ ਤੋਂ....
ਕੋਲਕਾਤਾ: ਪੱਛਮ ਬੰਗਾਲ 'ਚ ਤੈਨਾਤ ਸੀਬੀਆਈ ਅਧਿਕਾਰੀ ਦਿੱਲੀ ਮੁੱਖ ਦਫ਼ਤਰ ਤੋਂ ਕੋਲਕਾਤਾ ਪਰਤਣ ਲੱਗੇ ਹਨ। ਅਧਿਕਾਰੀਆਂ ਨੂੰ ਨਿਰਦੇਸ਼ ਮਿਲੇ ਹਨ ਕਿ ਉਹ ਸ਼ਨੀਵਾਰ ਤੋਂ ਪਹਿਲਾਂ ਸ਼ਿਲਾਂਗ ਪਹੁੰਚਣ ਅਤੇ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨਾਲ ਪੁੱਛਗਿਛ ਕਰਨ। ਅਜਿਹੇ 'ਚ ਰਾਜੀਵ ਕੁਮਾਰ ਦੇ ਕੋਲ ਦੋ ਦਿਨ ਦਾ ਸਮਾਂ ਹੈ ਕਿ ਉਹ ਅਪਣੇ ਆਪ ਨੂੰ ਸੀਬੀਆਈ ਦੇ ਸਵਾਲਾਂ ਲਈ ਤਿਆਰ ਕਰ ਲੈਣ। ਰਾਜੀਵ ਕੁਮਾਰ ਨੂੰ ਤਿਆਰ ਕਰਨ ਲਈ ਸੂਬੇ ਦੇ ਸੀਨੀਅਰ ਅਧਿਕਾਰੀ ਨੇ 80-100 ਸੰਭਾਵਿਕ ਸਵਾਲਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਸੀਬੀਆਈ ਉਨ੍ਹਾਂ ਨੂੰ ਪੂੱਛ ਸਕਦੀ ਹੈ।
Police Commissioner
ਕੋਲਕਾਤਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਹੀ ਸੰਕੇਤ ਦਿਤੇ ਸਨ ਕਿ ਰਾਜੀਵ ਕੁਮਾਰ ਸ਼ੁੱਕਰਵਾਰ ਤੱਕ ਸੀਬੀਆਈ ਦੀ ਪੁੱਛ-ਗਿਛ ਲਈ ਤਿਆਰ ਹੋ ਜਾਣਗੇ। ਅਧਿਕਾਰੀਆਂ ਨੇ ਇਹ ਫੈਸਲਾ ਉਸੀ ਦਿਨ ਲੈ ਲਿਆ ਸੀ, ਜਦੋਂ ਸੁਪ੍ਰੀਮ ਕੋਰਟ ਨੇ ਕਿਹਾ ਸੀ ਕਿ ਸੀਬੀਆਈ ਰਾਜੀਵ ਕੁਮਾਰ ਤੋਂ ਪੁੱਛਗਿਛ ਕਰ ਸਕਦੀ ਹੈ ਪਰ ਉਨ੍ਹਾਂ ਨੂੰ ਗਿ੍ਰਫਤਾਰ ਨਹੀਂ ਕਰ ਸਕਦੀ ਅਤੇ ਨਾ ਹੀ ਉਨ੍ਹਾਂ ਦੇ ਖਿਲਾਫ ਜ਼ੋਰ ਦੇ ਕੇ ਕੋਈ ਕਾਰਵਾਈ ਨਹੀਂ ਕਰ ਸਕਦੀ ਹੈ। ਸੀਬੀਆਈ ਵਲੋਂ ਅਪਣੇ ਅਧਿਕਾਰੀਆਂ ਨੂੰ ਸ਼ਨੀਚਰਵਾਰ ਨੂੰ ਸ਼ਿਲਾਂਗ ਭੇਜਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਐਤਵਾਰ ਤੋਂ ਪਹਿਲਾਂ ਪੁੱਛਗਿਛ ਨਹੀਂ ਹੋ ਸਕਦੀ ਹੈ।
Police Commissioner Rajeev Kumar
ਕੋਲਕਾਤਾ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਰਾਜੀਵ ਨੂੰ ਤਿਆਰ ਹੋਣ ਲਈ ਲਈ ਵਕਤ ਮਿਲ ਜਾਵੇਗਾ। ਰਾਜ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਰਾਜ ਦੇ ਕ੍ਰਾਈਮ ਇੰਵੈਸਟਿਗੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ 80 ਤੋਂ 100 ਸਵਾਲਾਂ ਦੀ ਇਕ ਲਿਸਟ ਤਿਆਰ ਕੀਤੀ ਹੈ, ਜੋ ਸਵਾਲ ਸੀਬੀਆਈ ਰਾਜੀਵ ਕੁਮਾਰ ਤੋਂ ਪੂਛ ਸਕਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਏਡੀਜੀ ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ 'ਚ ਸੀਆਈਡੀ ਦੀ ਇਕ ਟੀਮ ਕੋਲਕਤਾ ਪੁਲਿਸ ਦੀ ਲੀਗਲ ਟੀਮ ਨਾਲ ਗੱਲ ਕਰਨ ਲਾਲਬਜ਼ਾਰ ਆਈ ਸੀ।
Rajeev Kumar
ਤੁਹਾਨੂੰ ਦੱਸ ਦਈਏ ਕਿ ਸੀਬੀਆਈ ਦੀ ਪੁੱਛਗਿਛ ਦਾ ਸਮਾਂ ਕਾਫ਼ੀ ਮਹੱਤਵਪੂਰਣ ਹੋ ਗਿਆ ਹੈ ਕਿਉਂਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ, 28 ਫਰਵਰੀ ਤੱਕ ਰਾਜੀਵ ਕੁਮਾਰ ਦਾ ਟਰਾਂਸਫਰ ਕੀਤਾ ਜਾਣਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਇਹ ਸਾਰੇ ਟਰਾਂਸਫਰ 15 ਅਤੇ 20 ਫਰਵਰੀ ਤੱਕ ਪੂਰੇ ਕੀਤੇ ਜਾਣਗੇ। ਸੀਬੀਆਈ ਅਧਿਕਾਰੀਆਂ ਨੇ ਵੀ ਸੰਕੇਤ ਦਿਤੇ ਹਨ ਕਿ ਉਹ ਵੀ ਪੁੱਛਗਿਛ 20 ਫਰਵਰੀ ਤੋਂ ਪਹਿਲਾਂ ਹੀ ਕਰ ਲੈਣਗੇ।