
ਮਰੰਮਤ ਕਾਰਨ ਹਵਾਈ ਅੱਡੇ 'ਤੇ ਰੋਜਾਨਾ ਆਵਾਜਾਈ ਕਰਨ ਵਾਲੀਆਂ ਲਗਭਗ 230 ਉਡਾਨਾਂ ਰੱਦ ਰਹਿਣਗੀਆਂ।
ਮੁੰਬਈ : ਮੁਰੰਮਤ ਕਾਰਨ ਅੱਜ ਤੋਂ 30 ਮਾਰਚ ਤੱਕ ਕੁੱਲ 52 ਦਿਨਾਂ ਤੱਕ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇਅ ਬੰਦ ਰਹੇਗਾ। ਇਸ ਨਾਲ ਲਗਭਗ 5000 ਉਡਾਨਾਂ 'ਤੇ ਅਸਰ ਪਵੇਗਾ। ਇਹਨਾਂ ਵਿਚੋਂ ਜ਼ਿਆਦਾਤਰ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜਿਕਰਯੋਗ ਹੈ ਕਿ
Flights
ਮੁੰਬਈ ਹਵਾਈ ਅੱਡੇ 'ਤੇ ਹਰ ਘੰਟੇ 36 ਅਤੇ ਹਰ ਰੋਜ ਲਗਭਗ 950 ਉਡਾਨਾਂ ਦੀ ਆਵਾਜਾਈ ਹੁੰਦੀ ਹੈ। ਮੁਰੰਮਤ ਕਾਰਨ ਹਵਾਈ ਅੱਡੇ 'ਤੇ ਰੋਜਾਨਾ ਆਵਾਜਾਈ ਕਰਨ ਵਾਲੀਆਂ ਲਗਭਗ 230 ਉਡਾਨਾਂ ਰੱਦ ਰਹਿਣਗੀਆਂ। ਇਹਨਾਂ ਤੋਂ ਇਲਾਵਾ ਮੁੰਬਈ-ਗੋਆ ਅਤੇ ਮੁੰਬਈ-ਬੈਂਗਲੁਰੂ ਰੂਟ ਤੇ ਰੋਜਾਨਾਂ 15 ਉਡਾਨਾਂ ਰੱਦ ਹੋਣਗੀਆਂ। ਮੁੰਬਈ ਹਵਾਈ ਅੱਡੇ 'ਤੇ ਮੰਗਲਵਾਰ, ਵੀਰਵਾਰ ਅਤੇ
Mumbai airport runway
ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਰੰਮਤ ਹੋਵੇਗੀ। ਹਾਲਾਂਕਿ ਇਸ ਦੌਰਾਨ ਮੁੱਖ ਰਨਵੇਅ 'ਤੇ ਉਡਾਨਾਂ ਦੀ ਆਵਾਜਾਈ ਹੁੰਦੀ ਰਹੇਗੀ। ਮੁੱਖ ਰਨਵੇਅ 'ਤੇ ਪ੍ਰਤੀ ਘੰਟਾ 50 ਉਡਾਨਾਂ ਨੂੰ ਲੈਣ ਦੀ ਸਮਰਥਾ ਹੈ। ਇਸ ਐਲਾਨ ਤੋਂ ਬਾਅਦ ਤੋਂ ਹੀ ਮੁੰਬਈ ਜਾਣ ਵਾਲੀਆਂ ਉਡਾਨਾਂ ਦਾ ਕਿਰਾਇਆ ਵੱਧ ਗਿਆ ਹੈ। ਦਿੱਲੀ ਤੋਂ ਮੁੰਬਈ ਦੇ ਲਈ ਅਗਲੇ ਮਹੀਨੇ ਕਿਰਾਏ ਵਿਚ ਅਜੇ 30 ਫ਼ੀ ਸਦੀ ਦਾ ਵਾਧਾ ਹੋਵੇਗਾ। ਇਸ ਰੂਟ 'ਤੇ ਰੋਜ਼ਾਨਾ 30 ਉਡਾਨਾਂ ਰੱਦ ਹੋਣਗੀਆਂ।