
ਪੂਰੇ ਦੇਸ਼ ਵਿਚ ਵਿਆਹਾ ਦਾ ਸ਼ੀਜਨ ਪੂਰੇ ਜੋਰਾਂ-ਸ਼ੋਰਾਂ ਦੇ ਨਾਲ ਚੱਲ...
ਵਿਸਾਖਾਪਟਨਮ : ਪੂਰੇ ਦੇਸ਼ ਵਿਚ ਵਿਆਹਾ ਦਾ ਸ਼ੀਜਨ ਪੂਰੇ ਜੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਇਕ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਫ਼ਸਰ ਉਨ੍ਹਾਂ ਲੋਕਾਂ ਲਈ ਮਿਸਾਲ ਕਾਇਮ ਕਰ ਰਹੇ ਹਨ। ਜੋ ਵਿਆਹਾਂ ਵਿਚ ਲੱਖਾਂ ਰੁਪਏ ਖਰਚ ਕਰਦੇ ਹਨ। ਲੱਖਾਂ ਰੁਪਏ ਤਨਖਾਹ ਲੈਣ ਵਾਲੇ ਆਈਏਐਸ ਨੇ ਅਪਣੇ ਪੁੱਤਰ ਦੇ ਵਿਆਹ ਉਤੇ ਸਿਰਫ 36,000 ਰੁਪਏ ਖਰਚੇ ਹਨ। ਇਹ ਵਿਆਹ ਸੋਸ਼ਲ ਮੀਡੀਆ ਉਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਸਾਖਾਪਟਨਮ ਦੇ ਕਮਿਸ਼ਨਰ, ਪਟਨਾਲਾ ਬਸੰਤ ਕੁਮਾਰ 10 ਫਰਵਰੀ ਨੂੰ ਅਪਣੇ ਪੁੱਤਰ ਦੇ ਵਿਆਹ ਉਤੇ ਸਿਰਫ 36,000 ਰੁਪਏ ਖਰਚ ਕੀਤੇ ਹਨ। ਖਾਸ ਗੱਲ ਹੈ ਕਿ ਲਾੜੇ ਤੇ ਲਾੜੀ ਦਾ ਪਰਵਾਰ ਦੋਵੇਂ ਮਿਲ ਕੇ 36,000 ਰੁਪਏ ਖ਼ਰਚ ਕਰ ਰਹੇ ਹਨ। ਇਹ ਖ਼ਰਚ ਵੀ ਦੋਵੇਂ ਪਰਵਾਰ ਅੱਧੋ-ਅੱਧ ਕਰ ਰਹੇ ਹਨ। ਇਸ ਵਿਚ ਮਹਿਮਾਨਾਂ ਲਈ ਦੁਪਹਿਰ ਦਾ ਖਾਣਾ ਵੀ ਸ਼ਾਮਲ ਹੈ।
Marriage
2017 ਵਿਚ ਬਸੰਤ ਕੁਮਾਰ ਨੇ ਸਿਰਫ 16,100 ਰੁਪਏ ਖ਼ਰਚ ਕੇ ਅਪਣੀ ਕੁੜੀ ਦਾ ਵਿਆਹ ਵੀ ਕੀਤਾ ਸੀ। 2012 ਵਿਚ ਆਈਏਐਸ ਕੇਡਰ ਦੀ ਤਰੱਕੀ ਪਾਉਣ ਵਾਲੇ ਬਸੰਤ ਕੁਮਾਰ ਨੇ ਇਸ ਤੋਂ ਪਹਿਲਾਂ ਵਿਸ਼ੇਸ਼ ਡਿਊਟੀ ਦੇ ਅਫਸਰ ਤੇ ਰਾਜਪਾਲ ਨਰਸਿਮਹਨ ਦੇ ਜੁਆਇੰਟ ਸਕੱਤਰ ਦੇ ਰੂਪ ਵਿਚ ਸੇਵਾ ਨਿਭਾਈ ਸੀ। ਲੋਕ ਕਹਿੰਦੇ ਹਨ ਕਿ ਉਹ ਉਸ ਸਮੇਂ ਇਕ ਮਿਸਾਲ ਕਾਇਮ ਕਰ ਰਿਹਾ ਹੈ ਜਦੋਂ ਬਹੁਤ ਸਾਰੇ ਪਰਵਾਰ ਵਿਆਹ ਉਤੇ ਬਹੁਤ ਜ਼ਿਆਦਾ ਪੈਸਾ ਬਰਬਾਦ ਕਰ ਰਹੇ ਹਨ। ਪਰਵਾਰ ਅਪਣੇ ਬੱਚਿਆਂ ਦਾ ਵਿਆਹ ਕਰਨ ਲਈ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਜਿਸ ਦੇ ਨਾਲ ਉਨ੍ਹਾਂ ਸਿਰ ਕਰਜਾ ਵੀ ਚੜ੍ਹ ਜਾਂਦਾ ਹੈ।