ਜਨਮਦਿਨ ਵਿਸ਼ੇਸ਼ : ਉਰਮਿਲਾ ਨੇ ਕਰਵਾਇਆ ਸੀ 9 ਸਾਲ ਛੋਟੇ ਕਸ਼ਮੀਰੀ ਕਾਰੋਬਾਰੀ ਨਾਲ ਵਿਆਹ  
Published : Feb 4, 2019, 11:32 am IST
Updated : Feb 4, 2019, 11:35 am IST
SHARE ARTICLE
Urmila Matondkar
Urmila Matondkar

: ਬਾਲੀਵੁੱਡ ਸਟਾਰ ਉਰਮਿਲਾ ਮਾਤੋਂਡਕਰ ਦਾ ਅੱਜ 45ਵਾਂ ਜਨਮਦਿਨ ਹੈ। 4 ਫਰਵਰੀ 1974 ਨੂੰ ਮੁੰਬਈ ਵਿਚ ਜੰਮੀ ਉਰਮਿਲਾ ਨੇ ਬਤੌਰ ਅਦਾਕਾਰਾ ਨਰਸਿੰਹਾ ਤੋਂ ਅਪਣਾ ਕਰੀਅਰ ...

ਮੁੰਬਈ : ਬਾਲੀਵੁੱਡ ਸਟਾਰ ਉਰਮਿਲਾ ਮਾਤੋਂਡਕਰ ਦਾ ਅੱਜ 45ਵਾਂ ਜਨਮਦਿਨ ਹੈ। 4 ਫਰਵਰੀ 1974 ਨੂੰ ਮੁੰਬਈ ਵਿਚ ਜੰਮੀ ਉਰਮਿਲਾ ਨੇ ਬਤੌਰ ਅਦਾਕਾਰਾ ਨਰਸਿੰਹਾ ਤੋਂ ਅਪਣਾ ਕਰੀਅਰ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੂੰ ਅਸਲੀ ਪਹਿਚਾਣ 'ਰੰਗੀਲਾ' ਫਿਲਮ ਤੋਂ ਮਿਲੀ ਸੀ, ਜੋ ਰਾਮਗੋਪਾਲ ਵਰਮਾ ਨੇ ਡਾਇਰੇਕਟ ਕੀਤੀ ਸੀ। ਇਸ ਫਿਲਮ ਤੋਂ ਬਾਅਦ 'ਛੰਮਾ - ਛੰਮਾ ਗਰਲ' ਅਤੇ ਰਾਮਗੋਪਾਲ ਨਾਲ ਅਫੇਅਰ ਦੀ ਖੂਬ ਖਬਰਾਂ ਉਡੀਆਂ।

Urmila MatondkarUrmila Matondkar

ਉਰਮਿਲਾ ਨੂੰ ਲੈ ਕੇ ਰਾਮਗੋਪਾਲ ਵਰਮਾ ਦੀ ਦੀਵਾਨਗੀ ਇੰਨੀ ਸੀ ਕਿ ਉਨ੍ਹਾਂ ਨੇ ਮੁੰਬਈ ਦੇ ਅੰਧੇਰੀ ਵਿਚ ਅਪਣੇ ਦਫ਼ਤਰ ਦੇ ਇਕ ਕਮਰੇ ਦਾ ਨਾਮ ਹੀ 'ਉਰਮਿਲਾ ਮਾਤੋਂਡਕਰ' ਰੱਖ ਦਿਤਾ ਸੀ।

 

 
 
 
 
 
 
 
 
 
 
 
 
 

Birthday love.. #overwhelming #loving #gratitude #fun #birthdaygirl ???

A post shared by Urmila Matondkar (@urmilamatondkarofficial) on

 

ਇਕ ਸਮਾਂ ਤਾਂ ਅਜਿਹਾ ਆਇਆ ਕਿ ਰਾਮ ਗੋਪਾਲ ਵਰਮਾ ਉਰਮਿਲਾ ਤੋਂ ਇਲਾਵਾ ਕਿਸੇ ਹੋਰ ਅਦਾਕਾਰਾ ਨੂੰ ਸਾਈਨ ਹੀ ਨਹੀਂ ਕਰਦੇ ਸਨ। ਉਰਮਿਲਾ ਨੇ ਰਾਮਗੋਪਾਲ ਵਰਮਾ ਦੇ ਨਾਲ ਕੁਲ 13 ਫਿਲਮਾਂ ਵਿਚ ਕੰਮ ਕੀਤਾ। ਇਹਨਾਂ ਵਿਚ ਰੰਗੀਲਾ, ਦੋੜ, ਸਤਿਆ, ਕੌਣ, ਮਸਤ, ਜੰਗਲ, ਕੰਪਨੀ, ਭੂਤ ਅਤੇ ਅੱਗ ਵਰਗੀਆਂ ਫਿਲਮਾਂ ਸਨ।

Urmila MatondkarUrmila Matondkar

ਇਸ ਤੋਂ ਇਲਾਵਾ ਰਾਮਗੋਪਾਲ ਨੇ ਉਰਮਿਲਾ ਨੂੰ ਤੇਲੁਗੂ ਫਿਲਮਾਂ ਵਿਚ ਵੀ ਕਾਸਟ ਕੀਤਾ। ਉਰਮਿਲਾ ਨੇ ਅੰਥਮ, ਦਰੋਹੀ, ਗਾਇਮ, ਅੰਗਨਗਾ ਓਕਾ ਰਾਜੂ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।

Urmila MatondkarUrmila Matondkar

ਸਿਰਫ ਰਾਮਗੋਪਾਲ ਵਰਮਾ ਦੇ ਨਾਲ ਫਿਲਮਾਂ ਕਰਨ ਦੀ ਵਜ੍ਹਾ ਨਾਲ ਉਰਮਿਲਾ ਦੇ ਕਰੀਅਰ ਨੂੰ ਵੀ ਨੁਕਸਾਨ ਪਹੁੰਚਿਆ। ਬਾਲੀਵੁੱਡ ਵਿਚ ਰਾਮਗੋਪਾਲ ਵਰਮਾ ਦੀ ਕਈ ਲੋਕਾਂ ਦੇ ਨਾਲ ਪਟਦੀ ਨਹੀਂ ਸੀ, ਇਸ ਵਜ੍ਹਾ ਨਾਲ ਕਈ ਡਾਇਰੈਕਟਰਾਂ ਨੇ ਉਰਮਿਲਾ ਨੂੰ ਫਿਲਮਾਂ ਵਿਚ ਲੈਣਾ ਹੀ ਬੰਦ ਕਰ ਦਿਤਾ।

Urmila MatondkarUrmila Matondkar

ਉਰਮਿਲਾ ਮਾਤੋਂਡਕਰ ਨੇ 42 ਸਾਲ ਦੀ ਉਮਰ ਵਿਚ ਇਕ ਕਸ਼ਮੀਰੀ ਬਿਜਨਸਮੈਨ ਨਾਲ ਵਿਆਹ ਕਰਵਾ ਲਿਆ। ਉਰਮਿਲਾ ਨੇ 3 ਮਾਰਚ, 2016 ਨੂੰ ਅਪਣੇ ਆਪ ਤੋਂ 9 ਸਾਲ ਛੋਟੇ ਕਸ਼ਮੀਰੀ ਬਿਜਨਸਮੈਨ ਮੋਹਸਿਨ ਅਖਤਰ ਮੀਰ ਨਾਲ ਨਿਕਾਹ ਕਰਵਾਇਆ। ਮੋਹਸਿਨ ਜੋਆ ਅਖਤਰ ਦੇ ਡਾਇਰੈਕਸ਼ਨ ਵਿਚ ਬਣੀ ਫਿਲਮ 'ਲਕ ਬਾਏ ਚਾਂਸ' ਵਿਚ ਕੰਮ ਕਰ ਚੁੱਕੀ ਹੈ। ਇਸ ਵਿਚ ਉਹ ਫਰਹਾਨ ਅਖਤਰ ਦੇ ਨਾਲ ਮਾਡਲਿੰਗ ਕਰਦੇ ਨਜਰ ਆਈ ਸੀ। ਮੋਹਸਿਨ ਕਸ਼ਮੀਰ ਦੀ ਬਿਜਨਸ ਫੈਮਿਲੀ ਤੋਂ ਹੈ ਪਰ ਉਹ ਬਾਲੀਵੁੱਡ ਫਿਲਮਾਂ ਅਤੇ ਬਤੌਰ ਮਾਡਲ ਵੀ ਕੰਮ ਕਰ ਚੁੱਕੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement