
CM ਯੋਗੀ ਨੇ ਗੰਗਾ ਕਿਨਾਰੇ ਜ਼ਿਲ੍ਹਿਆਂ ਦੇ ਡੀਐਮ-ਐਸਪੀ ਨੂੰ ਦਿੱਤੇ ਨਿਰਦੇਸ਼
ਉੱਤਰ ਪ੍ਰਦੇਸ਼ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਦੇ ਗੰਗਾ ਨਦੀ ਦੇ ਕਿਨਾਰੇ ਪੈਂਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਸੁਪਰਡੈਂਟਾਂ ਨੂੰ ਉਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਰੈਨੀ ਵਿਚ ਗਲੇਸ਼ੀਅਰ ਫਟਣ ਕਾਰਨ ਆਏ ਹੜ੍ਹਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਨਿਰਦੇਸ਼ ਦਿੱਤੇ ਹਨ।
Glacier
ਉਨ੍ਹਾਂ ਰਾਜ ਦੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਸੁਚੇਤ ਰਹਿਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ‘ਤੇ ਨਜ਼ਦੀਕੀ ਨਜ਼ਰ ਰੱਖੋ ਅਤੇ ਸੁਚੇਤ ਰਹੋ। ਸਥਿਤੀ ਦੇ ਮੱਦੇਨਜ਼ਰ ਐਸਡੀਆਰਐਫ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
Glacier
ਮੁੱਖ ਮੰਤਰੀ ਯੋਗੀ ਨੇ ਉਤਰਾਖੰਡ ਨੂੰ ਵੀ ਹਰ ਪ੍ਰਕਾਰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਐਤਵਾਰ ਸਵੇਰੇ ਉਤਰਾਖੰਡ ਦੇ ਚਮੋਲੀ ਜ਼ਿਲੇ ਦੇ ਰੈਨੀ ਵਿੱਚ ਗਲੇਸ਼ੀਅਰ ਫਟਿਆ। ਦੱਸਿਆ ਜਾ ਰਿਹਾ ਹੈ ਕਿ ਗਲੇਸ਼ੀਅਰ ਫਟਣ ਕਾਰਨ ਧੌਲੀ ਨਦੀ ਵਿਚ ਹੜ ਆ ਗਿਆ ਹੈ। ਇਸ ਨਾਲ ਚਮੋਲੀ ਤੋਂ ਹਰਿਦੁਆਰ ਤੱਕ ਖਤਰਾ ਵੱਧ ਗਿਆ ਹੈ।