ਮੋਦੀ ਸਰਕਾਰ ਸਚਿਨ, ਲਤਾ ਮੰਗੇਸ਼ਕਰ ਵਰਗਿਆਂ ਨੂੰ ਅਪਣੇ ਸਮਰਥਨ ਲਈ ਨਾ ਵਰਤੇ: ਰਾਜ ਠਾਕਰੇ
Published : Feb 7, 2021, 1:35 pm IST
Updated : Feb 7, 2021, 1:35 pm IST
SHARE ARTICLE
Sachin and Lata
Sachin and Lata

ਕਿਸਾਨ ਅੰਦੋਲਨ ਦੇ ਸਮਰਥਨ ‘ਚ ਪਾਪ ਸਿੰਗਰ ਰਿਹਾਨਾ ਅਤੇ ਵਾਤਾਵਰਣ ਕਰਮਚਾਰੀ...

ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਸਮਰਥਨ ‘ਚ ਪਾਪ ਸਿੰਗਰ ਰਿਹਾਨਾ ਅਤੇ ਵਾਤਾਵਰਣ ਕਰਮਚਾਰੀ ਗਰੇਟਾ ਥਨਬਰਗ ਸਮੇਤ ਕਈ ਵਿਦੇਸ਼ੀ ਹਸਤੀਆਂ ਨੇ ਟਵੀਟ ਕੀਤਾ। ਜਿਸਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਵਰਗੀਆਂ ਹਸਤੀਆਂ ਨੇ ਸਰਕਾਰ ਦੇ ਪੱਖ ਦੇ ਸਮਰਥਨ ਵਿੱਚ ਟਵੀਟ ਕੀਤੇ। ਇਸਨੂੰ ਲੈ ਕੇ ਸਿਆਸਤ ਤੇਜ ਹੋ ਗਈ ਹੈ।

Raj ThakreRaj Thakre

ਮਹਾਰਾਸ਼ਟਰ ਨਵਨਿਰਮਾਣ ਫੌਜ ਦੇ ਪ੍ਰਮੁੱਖ ਰਾਜ ਠਾਕਰੇ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਵਰਗੇ ਭਾਰਤ ਰਤਨ ਪ੍ਰਾਪਤ ਲੋਕਾਂ ਦੀ ਵਰਤੋ ਕਰਨਾ ਠੀਕ ਨਹੀਂ ਹੈ। ਰਿਪੋਰਟ ਮੁਤਾਬਕ,  ਰਾਜ ਠਾਕਰੇ ਨੇ ਕਿਹਾ, ਸਰਕਾਰ ਨੂੰ ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਵਰਗੀਆਂ ਵੱਡੀਆਂ ਹਸਤੀਆਂ ਤੋਂ ਸਰਕਾਰ  ਦੇ ਪੱਖ ਦੇ ਸਮਰਥਨ ‘ਚ ਟਵੀਟ ਕਰਨ ਲਈ ਨਹੀਂ ਕਹਿਣਾ ਚਾਹੀਦਾ ਹੈ ਸੀ ਅਤੇ ਉਨ੍ਹਾਂ ਦੀ ਇੱਜ਼ਤ ਦਾਅ ਉੱਤੇ ਨਹੀਂ ਲਗਾਉਣੀ ਚਾਹੀਦੀ ਹੈ ਸੀ ਕਿਉਂਕਿ ਉਹ ਭਾਰਤ ਰਤਨ ਪ੍ਰਾਪਤ ਹਨ। ਅਕਸ਼ੈ ਕੁਮਾਰ ਵਰਗੇ ਅਦਾਕਾਰ ਇਸ ਕੰਮ ਲਈ ਸਮਰੱਥ ਹਨ।

PM MODIPM MODI

ਦਰਅਸਲ, ਅਮਰੀਕੀ ਗਾਇਕਾ ਰਿਹਾਨਾ ਅਤੇ ਵਾਤਾਵਰਣ ਕਰਮਚਾਰੀ ਗਰੇਟਾ ਥਨਬਰਗ ਸਮੇਤ ਕੁੱਝ ਵਿਦੇਸ਼ੀ ਸ਼ਖਸੀਅਤਾਂ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਸਮੇਤ ਵਰਗੀਆਂ ਹਸਤੀਆਂ ਨੇ ਸੋਸ਼ਲ ਮੀਡੀਆ ਉੱਤੇ ‘‘ਇੰਡੀਆ ਟੁਗੈਦਰ ਅਤੇ ‘‘ਇੰਡਿਆ ਅਗੇਂਸਡ ਪ੍ਰੋਪੇਗੈਂਡਾ ਹੈਸ਼ ਟੈਗ ਨਾਲ ਸਰਕਾਰ ਦੇ ਪੱਖ ਦੇ ਸਮਰਥਨ ਵਿੱਚ ਟਵੀਟ ਕੀਤੇ ਸਨ।  

ਐਨਸੀਸੀ ਸੁਪ੍ਰੀਮੋ ਸ਼ਰਦ ਪਵਾਰ ਦੀ ਨਸੀਹਤ

sharad pawarsharad pawar

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਕਿਸਾਨਾਂ ਬਾਰੇ ਬੋਲਣ ਦੇ ਦੌਰਾਨ ਕਾਫ਼ੀ ਸਾਵਧਾਨੀ ਵਰਤੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ‘‘ਮੈਂ ਸਚਿਨ ਤੇਂਦੁਲਕਰ ਨੂੰ ਸੁਝਾਅ ਦੇਵਾਂਗਾ ਕਿ ਉਨ੍ਹਾਂ ਨੂੰ ਹੋਰ ਖੇਤਰਾਂ ਨਾਲ ਜੁੜੇ ਮੁੱਦਿਆਂ ਉੱਤੇ ਬਿਆਨ ਦੇਣ ਤੋਂ ਪਹਿਲਾਂ ਸਾਵਧਾਨੀ ਵਰਤਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement