ਰਾਜ ਠਾਕਰੇ ਨੇ ਬੇਟੇ ਦੇ ਵਿਆਹ 'ਚ ਨਰਿੰਦਰ ਮੋਦੀ ਨੂੰ ਛੱਡ ਰਾਹੁਲ ਗਾਂਧੀ ਨੂੰ ਦਿਤਾ ਸੱਦਾ
Published : Jan 11, 2019, 3:18 pm IST
Updated : Jan 11, 2019, 3:18 pm IST
SHARE ARTICLE
Raj Thackeray
Raj Thackeray

ਮਹਾਰਾਸ਼ਟਰ ਨਵਨਿਰਮਾਣ ਫੌਜ (ਮਨਸੇ) ਮੁੱਖੀ ਰਾਜ ਠਾਕਰੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣੇ ਬੇਟੇ ਦੇ ਵਿਆਹ ਦਾ ਸੱਦਾ ਭੇਜਿਆ ਹੈ। 27 ਜਨਵਰੀ ਨੂੰ ਮੁੰਬਈ...

ਮੁੰਬਈ: ਮਹਾਰਾਸ਼ਟਰ ਨਵਨਿਰਮਾਣ ਫੌਜ (ਮਨਸੇ) ਮੁੱਖੀ ਰਾਜ ਠਾਕਰੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣੇ ਬੇਟੇ ਦੇ ਵਿਆਹ ਦਾ ਸੱਦਾ ਭੇਜਿਆ ਹੈ। 27 ਜਨਵਰੀ ਨੂੰ ਮੁੰਬਈ 'ਚ ਹੋਣ ਵਾਲੇ ਇਸ ਵਿਆਹ ਲਈ ਹੁਣੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਇਸ ਤੋਂ ਲੋਕਸਭਾ ਚੋਣ ਲਈ ਕਾਂਗਰਸ ਅਤੇ ਐਮਐਨਐਸ ਦੇ ਗੰਢ-ਜੋੜ ਦੀਆਂ ਖਬਰਾਂ ਜ਼ੋਰ ਫੜਨ ਲੱਗੀ ਹੈ। 

Raj ThackerayRaj Thackeray

ਦੱਸ ਦਈਏ ਕਿ ਰਾਜ ਠਾਕਰੇ ਨੇ ਰਾਹੁਲ ਗਾਂਧੀ ਨੂੰ ਵਿਆਹ ਦਾ ਸੱਦਾ ਦੇਣ ਲਈ ਅਪਣੇ ਦੋ ਸਕੱਤਰਾਂ ਨੂੰ ਦਿੱਲੀ ਭੇਜਿਆ ਸੀ। ਮੀਡੀਆ ਰਿਪੋਰਟ ਮੁਤਾਬਕ ਠਾਕਰੇ ਖੁੱਦ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਸੱਦਾ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਯਾਤਰਾ ਰੱਦ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਦੋ ਸਕੱਤਰ ਹਰਸ਼ਲ ਦੇਸ਼ਪਾਂਡੇ ਅਤੇ ਕਾਮਦੇਵ ਹਾਟੇ ਨੂੰ ਦਿੱਲੀ ਭੇਜਿਆ।  

Raj ThackerayRaj Thackeray

ਤੁਹਾਨੂੰ ਦੱਸ ਦਈਏ ਕਿ ਠਾਕਰੇ ਦੇ ਬੇਟੇ ਅਮਿਤ ਠਾਕਰੇ ਦਾ ਵਿਆਹ ਮਿਤਾਲੀ ਬੋਰੁਡੇ ਨਾਲ 27 ਜਨਵਰੀ ਨੂੰ ਮੁੰਬਈ 'ਚ ਹੋਵੇਗਾ। ਇਸ ਵਿਆਹ 'ਚ ਸ਼ਿਵਸੇਨਾ ਮੁੱਖ ਉੱਧਵ ਠਾਕਰੇ, ਰਤਨ ਟਾਟਾ, ਰਾਹੁਲ ਗਾਂਧੀ, ਸੁਸ਼ੀਲ ਕੁਮਾਰ ਸ਼ਿੰਦੇ, ਪ੍ਰਥਵੀਰਾਜ ਚਵਹਾਣ, ਭੌਰਾ ਦੇਵੜਾ, ਸ਼ਰਦ ਪਵਾਰ, ਅਜਿਤ ਪਵਾਰ, ਸੁਨਿਲ ਤਟਕਰੇ, ਜੈੰਤ ਪਾਟਿਲ ਸਮੇਤ ਕਈ ਨਾਮੀ ਫਿਲਮੀ ਹਸਤੀਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਠਾਕਰੇ ਮੁੱਖ ਮੰਤਰੀ ਇੰਦਰ ਫਡਣਵੀਸ ਅਤੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨੂੰ ਵੀ ਸੱਦਾ ਭੇਜਣਗੇ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement