
ਮਨਸੇ ਵਰਕਰਾਂ ਨੇ ਘਰ ਜਾ ਕੇ ਕੀਤੀ ਕੁੱਟਮਾਰ ਤੇ ਮੰਗਵਾਈ ਮੁਆਫ਼ੀ
ਮੁੰਬਈ- ਮੁੰਬਈ ਵਿਚ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਵਰਕਰਾਂ ਨੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਵਿਅਕਤੀ ਨੇ ਫੇਸਬੁੱਕ ਪੇਜ਼ 'ਤੇ ਪਾਰਟੀ ਦੇ ਪ੍ਰਧਾਨ ਰਾਜ ਠਾਕਰੇ ਦੇ ਵਿਰੁੱਧ ਟਿੱਪਣੀ ਕੀਤੀ ਸੀ। ਜਿਸ 'ਤੇ ਮਨਸੇ ਵਰਕਰਾਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਇਸ ਵਿਅਕਤੀ ਦੀ ਭਾਲ ਕਰਕੇ ਉਸ ਦੀ ਕੁੱਟਮਾਰ ਕੀਤੀ ਦਰਅਸਲ ਰਾਜ ਠਾਕਰੇ ਦਾਦਰ ਦੇ ਸ਼ਿਵਾਜੀ ਪਾਰਕ ਵਿਚ ਇਕ ਰੈਲੀ ਕਰਨ ਵਾਲੇ ਸਨ।
ਇਸ ਰੈਲੀ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਆਉਣ ਲਈ ਮਨਸੇ ਨੇ ਫੇਸਬੁੱਕ ਪੇਜ਼ 'ਤੇ ਇਕ ਅਪੀਲ ਕੀਤੀ ਸੀ ਪਰ ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਰਹਿਣ ਵਾਲੇ ਵਿਜੈ ਵਾਰੇ ਨੇ ਇਸ ਨੂੰ ਲੈ ਕੇ ਫੇਸਬੁੱਕ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਜੋ ਮਨਸੇ ਵਰਕਰਾਂ ਨੂੰ ਰਾਸ ਨਹੀਂ ਆਈ ਅਤੇ ਉਹ ਵਿਜੈ ਨੂੰ ਲੱਭਦੇ ਹੋਏ ਉਸ ਦੇ ਘਰ ਪਹੁੰਚ ਗਏ ਅਤੇ ਉਸ ਦੀ ਕੁੱਟਮਾਰ ਕਰ ਦਿਤੀ।
ਇਸ ਦੇ ਨਾਲ ਮਨਸੇ ਵਰਕਰਾਂ ਨੇ ਵਿਜੈ ਤੋਂ ਕੰਨ ਫੜ ਕੇ ਮੁਆਫ਼ੀ ਮੰਗਵਾਈ ਅਤੇ ਉਸ ਤੋਂ ਬੈਠਕਾਂ ਵੀ ਕਢਵਾਈਆਂ ਭਾਵੇਂ ਕਿ ਉਥੇ ਮੌਜੂਦ ਕੁੱਝ ਲੋਕ ਵਿਜੈ ਨੂੰ ਬਚਾਉਣ ਦਾ ਯਤਨ ਕਰਦੇ ਰਹੇ ਪਰ ਮਨਸੇ ਵਰਕਰਾਂ ਨੇ ਕਿਸੇ ਦੀ ਇਕ ਨਹੀਂ ਸੁਣੀ ਦਸ ਦਈਏ ਕਿ ਮੁੰਬਈ ਵਿਚ ਸ਼ਿਵ ਸੈਨਾ ਵਰਕਰਾਂ ਦੀ ਗੁੰਡਾਗਰਦੀ ਦੀਆਂ ਘਟਨਾਵਾਂ ਹੋਣਾ ਆਮ ਗੱਲ ਬਣ ਗਈ। ਦੇਖੋ ਵੀਡੀਓ......