
Schools Bomb Threat: ਸਾਵਧਾਨੀ ਦੇ ਤੌਰ 'ਤੇ ਪੁਲਿਸ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਪੂਰੀ ਜਾਂਚ ਕੀਤੀ।
Delhi Schools Bomb Threat News in punjabi : ਇੱਕ ਵਾਰ ਫਿਰ ਦਿੱਲੀ-ਐਨਸੀਆਰ ਦੇ ਸਕੂਲਾਂ ਵਿੱਚ ਬੰਬ ਹੋਣ ਦੀ ਖ਼ਬਰ ਆਈ ਹੈ। ਧਮਕੀ ਦੀ ਖ਼ਬਰ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਭੇਜਿਆ। ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਹਾਲਾਂਕਿ ਜਾਂਚ 'ਚ ਕੁਝ ਨਹੀਂ ਮਿਲਿਆ। ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ ਵੀ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਦੇ ਚਾਰ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਧਮਕੀ ਦੀ ਖਬਰ ਤੋਂ ਬਾਅਦ ਅਧਿਕਾਰੀਆਂ ਨੇ ਸਕੂਲਾਂ ਦੀ ਜਾਂਚ ਕੀਤੀ, ਜਿਸ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਮਯੂਰ ਵਿਹਾਰ-1 ਸਥਿਤ ਏਹਲਕਨ ਇੰਟਰਨੈਸ਼ਨਲ ਸਕੂਲ ਦੀ ਤਰਫੋਂ, ਪਾਂਡਵ ਨਗਰ ਦੇ ਐੱਸਐੱਚਓ ਨੂੰ ਦੱਸਿਆ ਗਿਆ ਕਿ ਅੱਜ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਵਿੱਚ ਬੰਬ ਹੋਣ ਦੀ ਧਮਕੀ ਸਬੰਧੀ ਈ-ਮੇਲ ਮਿਲੀ ਸੀ। ਇਹ ਜਾਣਕਾਰੀ ਸਵੇਰੇ 6:40 ਵਜੇ ਦਿੱਤੀ ਗਈ। ਇਹ ਜਾਣਕਾਰੀ ਕੰਟਰੋਲ ਰੂਮ ਅਤੇ ਸੀਨੀਅਰ ਅਧਿਕਾਰੀਆਂ ਨਾਲ ਸਾਂਝੀ ਕੀਤੀ।
ਪੂਰਬੀ ਜ਼ਿਲ੍ਹੇ ਦੇ ਬੰਬ ਨਿਰੋਧਕ ਦਸਤੇ ਨੂੰ ਵੀ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਐੱਸਐੱਚਓ ਪਾਂਡਵ ਨਗਰ ਫੋਰਸ ਨਾਲ ਸਕੂਲ ਪਹੁੰਚੇ। ਬੰਬ ਨਿਰੋਧਕ ਦਸਤੇ ਦੀ ਟੀਮ ਵੀ ਸਕੂਲ ਪਹੁੰਚ ਗਈ। ਬੰਬ ਨਿਰੋਧਕ ਦਸਤੇ ਵੱਲੋਂ ਕੁੱਤਿਆਂ ਨਾਲ ਮਿਲ ਕੇ ਸਕੂਲ ਦੀ ਚਾਰਦੀਵਾਰੀ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਧਮਕੀ ਭਰੇ ਈ-ਮੇਲ ਜੋ ਮਿਲੇ ਹਨ, ਉਹ ਪੂਰਬੀ ਦਿੱਲੀ ਦੇ ਸਕੂਲਾਂ ਨੂੰ ਭੇਜੇ ਗਏ ਹਨ। ਸਾਵਧਾਨੀ ਦੇ ਤੌਰ 'ਤੇ ਪੁਲਿਸ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਪੂਰੀ ਜਾਂਚ ਕੀਤੀ।