
ਜੰਮੂ ਤੋਂ ਇਸ ਸਮੇਂ ਦੀ ਵੱਡੀ ਖਬਰ, ਇੱਥੇ ਬੱਸ ਅੱਡੇ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਗ੍ਰਨੇਡ ਦੇ ਧਮਾਕੇ ‘ਚ 18 ਲੋਕ ਜਖ਼ਮੀ ਹੋਏ ਦੱਸੇ ਜਾ ਰਹੇ ਹਨ। ਕਿਹਾ ਜਾ...
ਜੰਮੂ : ਜੰਮੂ ਤੋਂ ਇਸ ਸਮੇਂ ਦੀ ਵੱਡੀ ਖਬਰ, ਇੱਥੇ ਬੱਸ ਅੱਡੇ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਗ੍ਰਨੇਡ ਦੇ ਧਮਾਕੇ ‘ਚ 18 ਲੋਕ ਜਖ਼ਮੀ ਹੋਏ ਦੱਸੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਗ੍ਰਨੇਡ ਸੁੱਟ ਕੇ ਸ਼ੱਕੀ ਫਰਾਰ ਹੋ ਗਿਆ। ਧਮਾਕੇ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪਤਾ ਲੱਗਿਆ ਹੈ ਕਿ ਇਹ ਧਮਾਕਾ ਪੰਜਾਬ ਰੋਡਵੇਜ ਦੀ ਬੱਸ ਕੋਲ ਹੋਇਆ ਹੈ।
Hand Grenadeਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਅਤੇ ਪੂਰੇ ਜੰਮੂ ਬੱਸ ਅੱਡੇ ਦੀ ਜਾਂਚ ਕਰ ਰਹੀ ਹੈ। ਧਮਾਕਾ ਅਤਿਵਾਦੀਆਂ ਵੱਲੋਂ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ ਹਲੇ ਕੁਝ ਪਤਾ ਨਹੀਂ ਚੱਲ ਸਕਿਆ ਹੈ। ਪੂਰੀ ਖਬਰ ਮਿਲਦੇ ਹੀ ਤੁਹਾਨੂੰ ਜਲਦ ਦੱਸਿਆ ਜਾਵੇਗਾ।