
ਦੇਸ਼ ਪੁਲਵਾਮਾ ਵਿਚ ਹੋਏ ਦਰਦਨਾਕ ਅਤਿਵਾਦੀ ਹਮਲੇ ਦਾ ਦੁੱਖ ਮਨਾ ਰਿਹਾ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਅਤੇ ਅਤਿਵਾਦੀਆਂ ਤੋਂ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ...
ਜੰਮੂ-ਕਸ਼ਮੀਰ : ਦੇਸ਼ ਪੁਲਵਾਮਾ ਵਿਚ ਹੋਏ ਦਰਦਨਾਕ ਅਤਿਵਾਦੀ ਹਮਲੇ ਦਾ ਦੁੱਖ ਮਨਾ ਰਿਹਾ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਅਤੇ ਅਤਿਵਾਦੀਆਂ ਤੋਂ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਹੀ ਜੰਮੂ ਕਸ਼ਮੀਰ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ। ਖਬਰ ਹੈ ਕਿ ਕਸ਼ਮੀਰ ਦੇ ਨੌਸ਼ਹਿਰਾ ਵਿਚ ਲਾਮ ਇਲਾਕੇ ਦੇ ਕੋਲ ਬਲਾਸਟ ਹੋਇਆ ਹੈ। ਇਸਨੂੰ IED ਧਮਾਕਾ ਦੱਸਿਆ ਜਾ ਰਿਹਾ ਹੈ। ਇਹ ਇਲਾਕਾ LOC ਦੇ ਕੋਲ ਹੀ ਦੱਸਿਆ ਜਾ ਰਿਹਾ ਹੈ। ਇਸ ਧਮਾਕੇ ਵਿਚ ਫੌਜ ਦਾ ਇਕ ਸੀਨੀਅਰ ਅਧਿਕਾਰੀ ਸ਼ਹੀਦ ਹੋ ਗਿਆ ਹੈ।