ਖ਼ਬਰਾਂ   ਪੰਜਾਬ  07 Mar 2019  ਮਕਸੂਦਾਂ ਥਾਣੇ ‘ਚ ਗ੍ਰਨੇਡ ਧਮਾਕਾ ਮਾਮਲੇ ‘ਚ ਬੰਬ ਸਪਲਾਈ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

ਮਕਸੂਦਾਂ ਥਾਣੇ ‘ਚ ਗ੍ਰਨੇਡ ਧਮਾਕਾ ਮਾਮਲੇ ‘ਚ ਬੰਬ ਸਪਲਾਈ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ
Published Mar 7, 2019, 12:02 pm IST
Updated Mar 7, 2019, 12:02 pm IST
ਮਕਸੂਦਾਂ ਥਾਣੇ ਵਿਚ ਸੁੱਟੇ ਗਏ ਗ੍ਰਨੇਡ ਨੂੰ ਮੁਹੱਈਆ ਕਰਵਾਉਣ ਵਾਲੇ ਅਤਿਵਾਦੀ ਨੂੰ ਐਨਆਈਏ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਿਗਿਛ ‘ਚ ਅਤਿਵਾਦੀ ਨੇ...
NIA Team
 NIA Team

ਜਲੰਧਰ : ਮਕਸੂਦਾਂ ਥਾਣੇ ਵਿਚ ਸੁੱਟੇ ਗਏ ਗ੍ਰਨੇਡ ਨੂੰ ਮੁਹੱਈਆ ਕਰਵਾਉਣ ਵਾਲੇ ਅਤਿਵਾਦੀ ਨੂੰ ਐਨਆਈਏ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਿਗਿਛ ‘ਚ ਅਤਿਵਾਦੀ ਨੇ ਕਬੂਲਿਆ ਕਿ ਥਾਣੇ ਵਿਚ ਗ੍ਰਨੇਡ ਹਮਲਾ ਕਰਨ ਲਈ ਆਕਾ ਜਾਕਿਰ ਮੂਸਾ ਨੇ ਹੀ ਗ੍ਰਨੇਡ ਪਹੁੰਚਾਉਣ ਲਈ ਕਿਹਾ ਸੀ। ਐਨਆਈਏ ਦੀ ਟੀਮ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪੁਛਗਿਛ ਸ਼ੁਰੂ ਕਰ ਦਿਤੀ ਹੈ।

Bomb BlastBomb

ਅੰਸਾਰ ਗਜਵਤ ਉਲ ਹਿੰਦ ਦੇ ਅਤਿਵਾਦੀ ਅਮੀਰ ਨਜ਼ੀਰ ਦੀ ਜਲੰਧਰ ਪੁਲਿਸ ਨੂੰ ਵੀ ਭਾਲ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਵਾਮਾ ਦੇ ਰਹਿਣ ਵਾਲੇ ਨਜ਼ੀਰ ਨੇ ਹੀ 4 ਗ੍ਰਨੇਡ ਅਤਿਵਾਦੀ ਜ਼ਾਕਿਰ ਮੂਸਾ ਦੇ ਕਹਿਣ ‘ਤੇ ਜਲੰਧਰ ਭੇਜੇ ਸਨ। ਮਕਸੂਦਾਂ ਥਾਣੇ ਵਿਚ ਹੋਏ ਗ੍ਰਨੇਡ ਹਮਲੇ ਨੂੰ ਲੈ ਕੇ ਹਿਜਬੁਲ ਮੁਜਾਹਉਦੀਨ ਦੇ 2 ਅਤਿਵਾਦੀ ਗ੍ਰਿਫ਼ਤਾਰ ਹੋ ਚੁੱਕੇ ਹਨ। ਇਸ ਮੁਲਜ਼ਮ ਦੀ ਜਲੰਧਰ ਪੁਲਿਸ ਵੀ ਭਾਲ ਕਰ ਰਹੀ ਸੀ ਪਰ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਸਕਿਆ। ਜਲਦ ਹੀ ਅਤਿਵਾਦੀ ਨਜ਼ੀਰ ਨੂੰ ਜਲੰਧਰ ਪੁਲਿਸ ਪੁਛਗਿਛ ਲਈ ਲਿਆ ਸਕਦੀ ਹੈ।

Arrest Arrest

ਪੁਛਗਿਛ ਵਿਚ ਅਤਿਵਾਦੀ ਨਜ਼ੀਰ ਨੇ ਦੱਸਿਆ ਕਿ ਖੁੰਖਾਰ ਅਤਿਵਾਦੀ ਜਾਕਿਰ ਮੂਸਾ ਨੇ ਉਸ ਨੂੰ ਕੁਝ ਲੋਕਾਂ ਨੂੰ ਗ੍ਰਨੇਡ ਪਹੁੰਚਾਉਣ ਦਾ ਕੰਮ ਦਿੱਤੀ ਸੀ। ਉਸ ਨੇ ਜਲੰਧਰ ਵਿਚ ਪਹੁੰਚ ਕੇ ਫ਼ਾਜਿਲ ਅਤੇ ਸ਼ਾਹਿਦ ਸਮੇਤ ਹੋਰਾਂ ਨੂੰ ਗ੍ਰਨੇਡ ਸੌਂਪੇ। ਫ਼ਾਜ਼ਿਲ ਬਸ਼ੀਰ ਅਤੇ ਸ਼ਾਹਿਦ ਕਿਊਮ ਵਾਸੀ ਅਵੰਤੀਪੁਰਾ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਲੋਕਾਂ ਨੂੰ ਗ੍ਰਨੇਡ ਸਪਲਾਈ ਕੀਤੇ ਗਏ ਅਤੇ ਉਪਰੰਤ ਇਨ੍ਹਾਂ ਲੋਕਾਂ ਨੇ ਥਾਣਾ ਮਕਸੂਦਾਂ ਵਿਚ ਧਮਾਕੇ ਕੀਤੇ। ਇਸ ਕੇਸ ਵਿਚ ਸ਼ਾਮਲ ਕੁਝ ਅਤਿਵਾਦੀਆਂ ਨੂੰ ਭਾਰਤੀ ਫ਼ੌਜ ਮੌਤ ਦੇ ਘਾਟ ਵੀ ਉਤਾਰ ਚੁੱਕੀ ਹੈ।

Advertisement