ਮੋਦੀ ਵਿਰੁੱਧ ਵਿਵਾਦਤ ਟਿੱਪਣੀ ਕਰਨ 'ਤੇ ਕਨ੍ਹਈਆ ਕੁਮਾਰ 'ਤੇ ਮਾਮਲਾ ਦਰਜ
Published : Mar 7, 2019, 6:10 pm IST
Updated : Mar 7, 2019, 6:10 pm IST
SHARE ARTICLE
Kanhaiya Kumar
Kanhaiya Kumar

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ 'ਚ ਸਾਬਕਾ ਜੇਐਨਯੂ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨ੍ਹਈਆ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ 'ਚ ਸਾਬਕਾ ਜੇਐਨਯੂ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਵਿਰੁੱਧ ਭਾਰਤੀ ਜਨਤਾ ਪਾਰਟੀ ਘੱਟਗਿਣਤੀ ਸੈੱਲ ਦੇ ਉਪ ਪ੍ਰਧਾਨ ਟੀਟੂ ਬਡਵਾਲ ਵੱਲੋਂ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਬਡਵਾਲ ਨੇ ਦੋਸ਼ ਲਗਾਇਆ ਕਿ ਕਨ੍ਹਈਆ ਕੁਮਾਰ ਨੇ ਪ੍ਰਧਾਨ ਮਤਰੀ ਮੋਦੀ ਵਿਰੁੱਧ ਭੜਕਾਊ ਟਿਪਣੀ ਕੀਤੀ ਹੈ।

Kanhaiya Kumar-2Kanhaiya Kumar-2ਸੋਮਵਾਰ ਨੂੰ ਸ਼ਹਿਰ ਦੇ ਅੰਜੁਮਨ ਇਸਲਾਮਿਆ ਹਾਲ 'ਚ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦਾ ਸੰਮੇਲਨ ਹੋਇਆ ਸੀ। ਕਨ੍ਹਈਆ ਕੁਮਾਰ ਉੱਥੇ ਹੀ ਸੰਬੋਧਨ ਕਰ ਰਹੇ ਸਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗਾਲ ਕੱਢਣਾ ਗ਼ਲਤ ਹੈ ਅਤੇ ਮਾਹੌਲ ਵਿਗਾੜਨ ਲਈ ਕਿਸੇ ਪਾਰਟੀ ਨੂੰ ਗਾਲ ਕੱਢਣਾ ਅਪਰਾਧ ਹੈ। ਬਡਵਾਲ ਦੀ ਸ਼ਿਕਾਇਤ ਫਿਲਹਾਲ ਅਦਾਲਤ ਦੀ ਰਜਿਸਟਰੀ ਕੋਲ ਹੈ। ਇਸ 'ਤੇ ਅਦਾਲਤ ਛੇਤੀ ਹੀ ਸੁਣਵਾਈ ਦੀ ਤਰੀਖ ਤੈਅ ਕਰ ਸਕਦੀ ਹੈ।

ਸ਼ਿਕਾਇਤਕਰਤਾ ਵੱਲੋਂ ਬਤੌਰ ਸਬੂਤ ਉਨ੍ਹਾਂ ਦੇ ਭਾਸ਼ਣ ਦੀ ਸੀ.ਡੀ. ਵੀ ਅਦਾਲਤ 'ਚ ਜਮਾਂ ਕਰਵਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਨ੍ਹਈਆ ਕੁਮਾਰ ਸੀਪੀਆਈ ਦੀ ਟਿਕਟ 'ਤੇ ਬਿਹਾਰ ਦੀ ਬੇਗੁਸਰਾਏ ਸੀਟ ਤੋਂ ਲੋਕ ਸਭਾ ਚੋਣ ਲੜਨਗੇ।
 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement