
ਦਿੱਲੀ ਪੁਲਿਸ ਛੇਤੀ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਛਾਤਰਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰਿਆ...
ਨਵੀਂ ਦਿੱਲੀ : ਦਿੱਲੀ ਪੁਲਿਸ ਛੇਤੀ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰਿਆ ਅਤੇ ਕੁੱਝ ਹੋਰ ਲੋਕਾਂ ਖਿਲਾਫ਼ ਦੇਸ਼ਧ੍ਰੋ ਦੇ ਮਾਮਲੇ ਵਿਚ ਚਾਰਜ ਸ਼ੀਟ ਦਾਖਲ ਕਰੇਗੀ। ਦਿੱਲੀ ਪੁਲਿਸ ਕਮਿਸ਼ਨਰ ਅਮੁੱਲ ਪਟਨਾਇਕ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿਤੀ।
Umar Khalid
ਕਨ੍ਹਈਆ, ਉਮਰ ਖਾਲਿਦ ਅਤੇ ਅਨਿਰਬਾਨ ਨੂੰ ਜੇਐਨਯੂ ਕੰਪਲੈਕਸ ਵਿਚ ਕਥਿਤ ਤੌਰ 'ਤੇ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫ਼ਾਂਸੀ 'ਤੇ ਲਟਕਾਏ ਜਾਣ ਦੇ ਵਿਰੋਧ ਵਿਚ ਕਥਿਤ ਤੌਰ 'ਤੇ ਪ੍ਰੋਗਰਾਮ ਕਰਨ ਨੂੰ ਲੈ ਕੇ 2016 ਵਿਚ ਦੇਸ਼ਧ੍ਰੋ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਵੱਡਾ ਵਿਵਾਦ ਖਡ਼ਾ ਹੋ ਗਿਆ ਸੀ। ਵਿਰੋਧੀ ਧਿਰ ਨੇ ਪੁਲਿਸ 'ਤੇ ਸੱਤਾਧਾਰੀ ਭਾਜਪਾ ਦੀ ਸ਼ਹਿ 'ਤੇ ਕੰਮ ਕਰਨ ਦਾ ਇਲਜ਼ਾਮ ਲਗਾਇਆ ਸੀ।
kanhaiya kumar
ਪਟਨਾਇਕ ਨੇ ਕਿਹਾ ਕਿ ਮਾਮਲਾ ਅੰਤਮ ਪੜਾਅ ਵਿਚ ਹੈ। ਇਸ ਦੀ ਜਾਂਚ ਪੇਚਦਾਰ ਸੀ ਕਿਉਂਕਿ ਪੁਲਿਸ ਟੀਮਾਂ ਨੂੰ ਬਿਆਨ ਲੈਣ ਲਈ ਹੋਰ ਰਾਜਾਂ ਦਾ ਦੌਰਾ ਕਰਨਾ ਪਿਆ ਸੀ। ਚਾਰਜ ਸ਼ੀਟ ਛੇਤੀ ਦਰਜ ਕੀਤਾ ਜਾਵੇਗਾ। ਜੇਐਨਯੂ ਦੇ ਇਸ ਵਿਵਾਦਮਈ ਪ੍ਰੋਗਰਾਮ ਨਾਲ ਲੋਕਾਂ ਵਿਚ ਨਰਾਜ਼ਗੀ ਫੈਲੀ ਸੀ। ਇਲਜ਼ਾਮ ਲੱਗੇ ਸਨ ਕਿ ਪ੍ਰੋਗਰਾਮ ਦੇ ਦੌਰਾਨ ਕਥਿਤ ਤੌਰ 'ਤੇ ਦੇਸ਼ ਵਿਰੋਧੀ ਨਾਅਰੇ ਲਗਾਏ ਗਏ।