
ਪਾਕਿਸਤਾਨ ਨੇ ਇਕ ਵਾਰ ਫਿਰ ਕਿਹਾ, ਕਿ ਉਸਦੀ ਹਵਾਈ ਫੌਜ ਨੇ 27 ਫਰਵਰੀ ਨੂੰ ਦੋ ਭਾਰਤੀ ...
ਨਵੀਂ ਦਿੱਲੀ- ਪਾਕਿਸਤਾਨ ਨੇ ਇਕ ਵਾਰ ਫਿਰ ਕਿਹਾ, ਕਿ ਉਸਦੀ ਹਵਾਈ ਫੌਜ ਨੇ 27 ਫਰਵਰੀ ਨੂੰ ਦੋ ਭਾਰਤੀ ਲੜਾਕੂ ਜਹਾਜ਼ ਤਬਾਹ ਕੀਤੇ ਸਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਆਪਣੇ ਦੇਸ਼ ਦੀ ਸੰਸਦ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੋਨਾਂ ਜਹਾਜ਼ਾ ਨੂੰ ਤਬਾਹ ਕਰਨ ਵਾਲੇ ਪਾਕਿਸਤਾਨੀ ਪਾਇਲਟਾਂ ਦੀ ਵੀ ਤਾਰੀਫ਼ ਕੀਤੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ ਉੱਤੇ ਹੋਏ ਅਤਿਵਾਦੀ ਹਮਲੇ ਵਿਚ 40 ਜਵਾਨਾਂ ਦੀ ਮੌਤ ਹੋ ਗਈ ਸੀ।ਭਾਰਤ ਸਰਕਾਰ ਨੇ ਜਵਾਬੀ ਕਾਰਵਾਈ ਕਰਦੇ ਹੋਏ ਆਪਣੀ ਹਵਾਈ ਸੈਨਾ ਨੂੰ ਮੈਦਾਨ ਵਿਚ ਆਉਣ ਲਈ ਕਿਹਾ ਸੀ,ਜਿਸਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਚੱਲ ਰਹੇ ਜ਼ੈਸ਼-ਏ-ਮੁਹੰਮਦ ਦੇ ਮੁੱਖ ਸਿਖਲਾਈ ਕੈਂਪ 'ਤੇ ਬੰਬ ਸੁੱਟ ਕੇ ਉਸ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ।
ਜਵਾਬ ਵਿਚ ਅਗਲੇ ਦਿਨ ਪਾਕਿਸਤਾਨ ਸੈਨਾ ਨੇ ਭਾਰਤੀ ਖੇਤਰ ਵਿਚ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਵਿਚ ਭਾਰਤੀ ਜਹਾਜ਼ਾ ਵਿਚੋਂ ਇਕ ਮਿਗ-21 ਨੇ ਪਾਕਿਸਤਾਨੀ ਐਫ਼-16 ਨੂੰ ਤਬਾਹ ਕਰ ਦਿੱਤਾ ਸੀ, ਪਰ ਮਿਗ-21 ਦਾ ਵੀ ਨੁਕਸਾਨ ਹੋਇਆ ਸੀ।ਇਸ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਾਕਿਸਤਾਨੀ ਸੈਨਾ ਨੇ ਆਪਣੀ ਹਿਰਾਸਤ ਵਿਚ ਲੈ ਵਿਆ ਸੀ,
ਜਿਹਨਾਂ ਨੂੰ 1 ਮਾਰਚ ਨੂੰ ਭਾਰਤ ਵਾਪਸ ਭੇਜਿਆ ਗਿਆ। ਪਰ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸੈਨਾ ਨੇ ਭਾਰਤ ਦੇ ਦੋ ਜਹਾਜ਼ਾ ਨੂੰ ਤਬਾਹ ਕੀਤਾ ਹੈ, ਅਤੇ ਇਹ ਦੂਸਰਾ ਜਹਾਜ਼ ਭਾਰਤੀ ਸੀਮਾ ਵਿਚ ਹੀ ਜੰਮੂ-ਕਸ਼ਮੀਰ ਵਿਚ ਕਿਸੇ ਜਗ੍ਹਾਂ ਤੇ ਡਿੱਗਿਆ ਸੀ। ਪਾਕਿਸਤਾਨੀ ਸਮਾਚਾਰਾਂ ਦੇ ਮੁਤਾਬਕ, ਵਿਦੇਸ਼ ਮੰਤਰੀ ਕੁਰੈਸ਼ੀ ਨੇ ਦੋ ਭਾਰਤੀ ਜਹਾਜ਼ ਤਬਾਹ ਕਰਨ ਵਾਲੇ ਦੋਨਾਂ ਪਾਕਿਸਤਾਨੀ ਪਾਇਲਟਾਂ ਦੀ ਜਮਕੇ ਤਾਰੀਫ਼ ਕੀਤੀ।
ਉਨ੍ਹਾਂ ਨੇ ਸੰਸਦ ਵਿਚ ਕਿਹਾ, ਪਾਕਿਸਤਾਨੀ ਹਵਾਈ ਫੌਜ ਨੇ ਆਪਣੀ ਹਵਾਈ ਸੀਮਾ ਦੀ ਉਲੰਘਣਾ ਕਰਨ ਵਾਲੇ ਦੋ ਭਾਰਤੀ ਜਹਾਜ਼ਾਂ ਨੂੰ ਮਾਰ ਗਿਰਾਇਆ ਸੀ। ਪਹਿਲਾ ਜਹਾਜ਼ ਸਕਵਾਡਰਨ ਲੀਡਰ ਹਸਨ ਸਿਦੀਕੀ ਨੇ ਗਿਰਾਇਆ ਸੀ,ਜਦੋਂ ਕਿ ਦੂਜੇ ਜਹਾਜ਼ ਨੂੰ ਤਬਾਹ ਕਰਨ ਦਾ ਕ੍ਰੈਡਿਟ ਵਿੰਗ ਕਮਾਂਡਰ ਨੌਮਾਨ ਅਲੀ ਖਾਨ ਨੂੰ ਗਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਦੋ ਭਾਰਤੀ ਜਹਾਜ਼ ਤਬਾਹ ਕੀਤੇ ਜਾਣ ਦੀ ਜਾਣਕਾਰੀ ਪਾਕਿਸਤਾਨ ਪੀ ਪੁਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਅਲੀ ਭੁੱਟੋ ਜਰਦਾਰੀ ਦੇ ਬੋਲਣ ਤੋਂ ਬਾਅਦ ਦਿੱਤੀ।
ਭੁੱਟੋ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਮਿਗ-21ਜਹਾਜ਼ ਨੂੰ ਤਬਾਹ ਕਰਨ ਲਈ ਸਿਰਫ਼ ਸਕਵਾਡਰਨ ਲੀਡਰ ਸਿਦੀਕੀ ਦੀ ਹੀ ਤਾਰੀਫ਼ ਕੀਤੀ ਸੀ। ਇਸਦੇ ਬਾਅਦ ਕੁਰੈਸ਼ੀ ਨੇ ਦੋ ਭਾਰਤੀ ਜਹਾਜ਼ ਤਬਾਹ ਕੀਤੇ ਜਾਣ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਪਾਇਲਟਾਂ ਦੇ ਨਾਮ ਜਨਤਕ ਕੀਤੇ। ਕੁਰੈਸ਼ੀ ਨੇ ਇਹ ਵੀ ਮੰਨਿਆ ਕਿ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਛੱਡਣਾ ਉਨ੍ਹਾਂ ਦੇ ਦੇਸ਼ ਦੇ ਹਿੱਤ ਵਿਚ ਸੀ।
ਦਰਅਸਲ ਬਿਲਾਵਲ ਭੁੱਟੋ ਨੇ ਵਰਧਮਾਨ ਨੂੰ ਛੱਡਣ ਦੇ ਫੈਸਲੇ ਦੀ ਤਾਰੀਫ਼ ਕਰਦੇ ਹੋਏ ਇਸਨੂੰ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਵੱਲੋਂ ਕਮਜ਼ੋਰ ਤਰੀਕੇ ਨਾਲ ਚੁੱਕਿਆ ਗਿਆ ਦੱਸਿਆ ਸੀ। ਇਸਦਾ ਜਵਾਬ ਦਿੰਦੇ ਹੁਏ ਕੁਰੈਸ਼ੀ ਨੇ ਕਿਹਾ, ਅਸੀਂ ਸੋਚਦੇ ਹਾਂ ਕਿ ਇਸ ਤੋਂ ਇੱਕ ਉੱਚਾ ਅਤੇ ਸਾਫ਼ ਸੁਨੇਹਾ ਸਾਡੇ ਗੁਆਂਢੀਆਂ ਨੂੰ ਮਿਲਿਆ ਹੈ ਅਤੇ ਇਸਦੀ ਤਾਰੀਫ਼ ਪੂਰੇ ਸੰਸਾਰ ਨੇ ਕੀਤੀ ਹੈ।