
ਸਾਗਰ (ਮੱਧ ਪ੍ਰਦੇਸ਼) : ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਅਤਿਵਾਦੀਆਂ ਦੇ ਟਿਕਾਣਿਆਂ 'ਤੇ ਕੀਤੇ ਗਏ ਹਮਲੇ...
ਸਾਗਰ (ਮੱਧ ਪ੍ਰਦੇਸ਼) : ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਅਤਿਵਾਦੀਆਂ ਦੇ ਟਿਕਾਣਿਆਂ 'ਤੇ ਕੀਤੇ ਗਏ ਹਮਲੇ ਦੀ ਪੁਸ਼ਟੀ ਕਰ ਚੁੱਕੇ ਹਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਹਮਲੇ ਦੇ ਸਬੂਤ ਮੰਗਣ 'ਤੇ ਸ਼ਰਮ ਆਉਣੀ ਚਾਹੀਦੀ ਹੈ।
ਸਾਗਰ ਸ਼ਹਿਰ ਦੇ ਨੇੜੇ ਬਾਮੋਰਾ 'ਚ ਭਾਜਪਾ ਦੇ ਬੂਥ ਕਾਰਕੁਨਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, "ਰਾਹੁਲ ਬਾਬਾ ਨੂੰ ਹਵਾਈ ਹਮਲੇ ਦੇ ਸਬੂਤ ਚਾਹੀਦੇ ਹਨ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਜਦੋਂ ਭਾਰਤੀ ਫ਼ੌਜ ਦੇ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰ ਕੇ ਕਹਿ ਚੁੱਕੇ ਹਨ ਕਿ ਅਤਿਵਾਦੀਆਂ ਦੇ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕੀਤੀ ਗਈ ਹੈ ਤਾਂ ਉਨ੍ਹਾਂ 'ਤੇ ਸ਼ੰਕਾ ਕਰ ਕੇ ਤੁਸੀ ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ। ਇਸ ਦਾ ਜਵਾਬ ਤੁਹਾਨੂੰ ਦੇਸ਼ ਦੀ ਜਨਤਾ ਚੋਣਾਂ 'ਚ ਦੇਵੇਗੀ।"
Air Strikeਸ਼ਾਹ ਨੇ ਕਿਹਾ ਕਿ ਅਪਣੇ ਲੋਕਾਂ 'ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਦੁਨੀਆਂ 'ਚ ਸਿਰਫ਼ ਦੋ ਹੀ ਦੇਸ਼ ਅਮਰੀਕਾ ਅਤੇ ਇਜ਼ਰਾਇਲ ਜਾਣੇ ਜਾਂਦੇ ਹਨ। ਪਰ ਸਰਜਿਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਇਸ 'ਚ ਭਾਰਤ ਦਾ ਨਾਂ ਵੀ ਸ਼ਾਮਲ ਕਰਵਾ ਦਿੱਤਾ ਹੈ।
ਮੋਦੀ ਰੋਜ਼ਾਨਾ 18 ਘੰਟੇ ਕੰਮ ਕਰਦੇ ਹਨ :
ਸ਼ਾਹ ਨੇ ਕਿਹਾ ਦਿ ਦੇਸ਼ ਦੀ ਸੁਰੱਖਿਆ ਸਾਡੇ ਲਈ ਸਿਰਫ਼ ਇਕ ਨਾਅਰਾ ਨਹੀਂ ਹੈ ਅਤੇ ਮੋਦੀ ਨੇ ਦੁਨੀਆਂ ਨੂੰ ਦੋ ਵਾਰ ਵਿਖਾ ਦਿੱਤਾ ਕਿ ਭਾਰਤ ਨਾਲ ਛੇੜਛਾੜ ਕਰਨ ਦਾ ਨਤੀਜਾ ਕੀ ਹੋਵੇਗਾ। ਮੋਦੀ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਹੋ ਜਿਹਾ ਹੋਵੇ, ਪ੍ਰਧਾਨ ਮੰਤਰੀ ਨੇ ਇਸ ਦੀ ਮਿਸਾਲ ਪੇਸ਼ ਕੀਤੀ ਹੈ। ਉਹ 24 ਘੰਟੇ 'ਚੋਂ 18 ਘੰਟੇ ਰੋਜ਼ਾਨਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਪਿਛਲੇ 25 ਸਾਲਾਂ 'ਚ ਕੋਈ ਛੁੱਟੀ ਨਹੀਂ ਲਈ ਹੈ। (ਪੀਟੀਆਈ)