ਪੰਜਾਬ 'ਚ ਵੀ ਦਿਤੀ ਕੋਰੋਨਾ ਵਾਇਰਸ ਨੇ ਦਸਤਕ, ਅੰਮ੍ਰਿਤਸਰ 'ਚ ਦੋ ਮਰੀਜ਼ਾਂ 'ਚ ਹੋਈ ਪੁਸ਼ਟੀ!
Published : Mar 7, 2020, 3:24 pm IST
Updated : Mar 7, 2020, 3:24 pm IST
SHARE ARTICLE
file photo
file photo

ਭਾਰਤ ਅੰਦਰ ਵਧਦੇ ਅੰਕੜੇ ਨੇ ਸਰਕਾਰਾਂ ਅਤੇ ਲੋਕਾਂ ਦੀ ਚਿੰਤਾ ਵਧਾਈ

ਅੰਮ੍ਰਿਤਸਰ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਦਾ ਵਿਖਾਈ ਦੇ ਰਿਹਾ ਹੈ। ਭਾਵੇਂ ਸ਼ੁਰੂ ਵਿਚ ਗੁਆਢੀ ਮੁਲਕ ਹੋਣ ਦੇ ਬਾਵਜੂਦ ਇਸ ਦਾ ਭਾਰਤ ਵਿਚ ਇਕਦਮ ਅਸਰ ਵੇਖਣ ਨੂੰ ਨਹੀਂ ਸੀ ਮਿਲਿਆ ਪਰ ਹੁਣ ਦੁਨੀਆਂ ਦੇ ਬਾਕੀ ਦੇਸ਼ਾਂ 'ਚ ਤਰਥੱਲੀ ਮਚਾਉਣ ਤੋਂ ਬਾਅਦ ਕੋਰੋਨਾਵਾਇਰਸ ਭਾਰਤ ਅੰਦਰ ਵੀ ਅਪਣੇ ਪੈਰ ਪਸਾਰਦਾ ਜਾ ਰਿਹਾ ਹੈ।

PhotoPhoto

ਭਾਵੇਂ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੇ ਪੱਧਰ 'ਤੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਇਸ ਦੇ ਬਾਵਜੂਦ ਆਏ ਦਿਨ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦਿੱਲੀ, ਤੇਲੰਗਾਨਾ ਤੋਂ ਬਾਅਦ ਪੰਜਾਬ ਵਿਚ ਵੀ ਦੋ ਮਰੀਜ਼ਾਂ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ ਹੈ।

PhotoPhoto

ਅੰਮ੍ਰਿਤਸਰ 'ਚ ਮਿਲੇ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਦੀ ਜਾਂਚ ਦਿੱਲੀ ਵਿਖੇ ਹੋਈ ਜਿੱਥੇ ਇਨ੍ਹਾਂ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਦੇ ਮੈਡੀਕਲ ਸੁਪਰਡੰਟ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਦੋਵੇਂ ਵਿਅਕਤੀ 3 ਤਰੀਕ ਨੂੰ ਹੀ ਦਿੱਲੀ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ। ਇਨ੍ਹਾਂ ਨੂੰ ਏਅਰਪੋਰਟ ਤੋਂ ਸਿੱਧਾ ਹੀ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾ ਦਿਤਾ ਗਿਆ ਸੀ।

PhotoPhoto

ਹਸਪਤਾਲ ਦੇ ਸੂਤਰਾਂ ਮੁਤਾਬਕ ਇਹ ਦੋਵੇਂ ਨੌਜਵਾਨ ਇਟਲੀ ਤੋਂ ਭਾਰਤ ਪਹੁੰਚੇ ਸਨ। ਸੂਤਰਾਂ ਅਨੁਸਾਰ ਕੋਰੋਨਾਵਾਇਰਸ ਤੋਂ ਪੀੜਤ ਇਹ ਨੌਜਵਾਨ ਹੁਸ਼ਿਆਰਪੁਰ ਦੇ ਵਾਸੀ ਹਨ। ਹਸਪਤਾਲ ਦੇ ਸੂਤਰਾਂ ਮੁਤਾਬਕ ਇਨ੍ਹਾਂ ਦੇ ਸੈਂਪਲ ਦਿੱਲੀ ਸਥਿਤ ਇਕ ਲੈਬਾਰਟਰੀ ਵਿਚ ਭੇਜੇ ਗਏ ਸਨ, ਜਿੱਥੇ ਇਨ੍ਹਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ। ਹੁਣ ਇਨ੍ਹਾਂ ਦੀ ਰਿਪੋਰਟ ਪੁੰਨੇ ਸਥਿਤ ਲੈਬਾਰਟਰੀ ਵਿਚ ਭੇਜੀ ਗਈ ਹੈ ਜਿਥੋਂ ਅੱਜ ਰਿਪੋਰਟ ਆਉਣ ਦੀ ਉਮੀਦ ਹੈ।

PhotoPhoto

ਦੱਸ ਦਈਏ ਕਿ ਹੁਣ ਤਕ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 31 ਦੇ ਅੰਕੜੇ ਤਕ ਪਹੁੰਚ ਚੁੱਕੀ ਸੀ। ਪਰ ਹੁਣ ਅੰਮ੍ਰਿਤਸਰ 'ਚ ਦੋ ਹੋਰ ਕੇਸ ਸਾਹਮਣੇ ਆਉਣ ਬਾਅਦ ਇਹ ਗਿਣਤੀ 33 ਤਕ ਪਹੁੰਚ ਗਈ ਹੈ। ਕਾਬਲੇਗੌਰ ਹੈ ਕਿ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ ਦਾ ਅੰਕੜਾ ਇਕ ਲੱਖ ਤੋਂ ਪਾਰ ਹੋ ਚੁੱਕਾ ਹੈ।

PhotoPhoto

ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਤਕ 97 ਦੇਸ਼ਾਂ ਤਕ ਫੈਲ ਚੁੱਕਾ ਹੈ। ਚੀਨ 'ਚ ਇਸ ਦਾ ਭਿਆਨਕ ਰੂਪ ਸਾਹਮਣੇ ਆ ਰਿਹਾ ਹੈ। ਚੀਨ 'ਚ ਸ਼ੁੱਕਰਵਾਰ ਨੂੰ ਇਕ ਦਿਨ ਵਿਚ ਹੀ ਕੋਰੋਨਾਵਾਇਰਸ 28 ਜ਼ਿੰਦਗੀਆਂ ਨਿਗਲ ਗਿਆ ਹੈ। ਇਸ ਦੇ ਨਾਲ ਹੀ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 3070 ਤਕ ਪਹੁੰਚ ਗਈ ਹੈ ਜਦਕਿ ਦੁਨੀਆਂ ਭਰ ਅੰਦਰ ਇਹ ਅੰਕੜਾ 3400 ਤੋਂ ਵੀ ਪਾਰ ਪਹੁੰਚ ਚੁੱਕਾ ਹੈ।

file photofile photo

ਚੀਨ ਤੋਂ ਬਾਅਦ ਕੋਰੋਨਾਵਾਇਰਸ ਨੇ ਇਟਲੀ 'ਚ ਤਬਾਹੀ ਮਚਾਈ ਹੈ ਜਿੱਥੇ 4636 ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ ਮੌਤਾਂ ਦਾ ਅੰਕੜਾ 197 ਤਕ ਪਹੁੰਚ ਗਿਆ ਹੈ। ਇਟਲੀ ਵਿਚ ਵੀ ਇਕੱਲੇ ਸ਼ੁੱਕਰਵਾਰ ਵਾਲੇ ਦਿਨ ਹੀ 49 ਲੋਕ ਕੋਰੋਨਾਵਾਇਰਸ ਕਾਰਨ ਜ਼ਿੰਦਗੀ ਤੋਂ ਹੱਥ ਧੋ ਗਏ ਹਨ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement