ਦਿੱਲੀ ਵਿਚ ਕੋਰੋਨਾ ਕਾਰਨ ਮਚੀ ਹਾਹਾਕਾਰ, ਦਿੱਲੀ ਵਿਚ ਮਿਲੇ ਤਿੰਨ ਮਰੀਜ਼
Published : Mar 7, 2020, 10:09 am IST
Updated : Mar 7, 2020, 11:00 am IST
SHARE ARTICLE
Third positive covid 19 case from delhis uttam nagar
Third positive covid 19 case from delhis uttam nagar

ਇਕ ਘੰਟੇ ਦੇ ਸੈਸ਼ਨ ਵਿਚ ਕੋਵਿਦ-19 ਸ਼ੱਕੀ ਕੋਰੋਨਾ ਵਾਇਰਸ ...

ਨਵੀਂ ਦਿੱਲੀ: ਦਿੱਲੀ ਵਿਚ ਹੁਣ ਤੱਕ ਕੋਰੋਨਾਵਾਇਰਸ (ਕੋਵਿਡ -19) ਦੇ ਤਿੰਨ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ 200 ਤੋਂ ਵੱਧ ਲੋਕਾਂ ਦਾ ਪਤਾ ਲਗਾਇਆ ਹੈ। ਇਨ੍ਹਾਂ 200 ਲੋਕਾਂ ਵਿਚੋਂ 74 ਦਿੱਲੀ ਦੇ ਅਤੇ 137 ਹੋਰ ਰਾਜਾਂ ਦੇ ਹਨ। ਕੋਵਿਡ -19 ਦਾ ਤੀਜਾ ਸਕਾਰਾਤਮਕ ਮਾਮਲਾ ਸ਼ੁੱਕਰਵਾਰ ਨੂੰ ਉੱਤਮ ਨਗਰ ਤੋਂ ਸਾਹਮਣੇ ਆਇਆ। ਪਰਿਵਾਰ ਵਿਚ ਅੱਠ ਮੈਂਬਰ ਹਨ ਅਤੇ ਸਾਰਿਆਂ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜੇ ਗਏ ਹਨ।

Corona virus in delhi chicken fair organized to remove confusion in upCorona virus

ਹੁਣ ਤਕ ਕੋਰੋਨਾਵਾਇਰਸ ਪ੍ਰਭਾਵਿਤ ਦੇਸ਼ਾਂ ਦੇ 1,35,343 ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਤੋਂ ਟ੍ਰੇਸ ਕਰ ਕੇ ਨਿਗਰਾਨੀ ਵਿਚ ਰੱਖਿਆ ਗਿਆ ਹੈ। ਸਿਹਤ ਅਧਿਕਾਰੀਆਂ ਦੁਆਰਾ ਸ਼ੁੱਕਰਵਾਰ ਨੂੰ ਹਵਾਈ ਅੱਡੇ ਤੇ 5,011 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ।

Corona VirusCorona Virus

ਸ਼ੁੱਕਰਵਾਰ ਨੂੰ ਕੁੱਲ ਪੰਜ ਯਾਤਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ-ਤਿੰਨ ਰਾਮ ਮਨੋਹਰ ਲੋਹਿਆ ਹਸਪਤਾਲ ਵਿਚ ਅਤੇ ਦੋ ਸਫਦਰਜੰਗ ਹਸਪਤਾਲ ਵਿਚ। ਰਾਸ਼ਟਰੀ ਪੱਧਰ ਦੇ ਪ੍ਰੀਖਣ ਸੈਸ਼ਨ ਵਿਚ ਰਾਜ ਪੱਧਰੀ ਅਧਿਕਾਰੀਆਂ ਨੇ ਭਾਗ ਲਿਆ। ਕੋਵਿਦ-19 ਤੇ ਇਸ ਤਰ੍ਹਾਂ ਦਾ ਇਕ ਹੋਰ ਸੈਸ਼ਨ 9 ਮਾਰਚ ਨੂੰ ਮਨੋਨੀਤ ਹਸਪਤਾਲਾਂ ਦੇ ਨੋਡਲ ਅਫ਼ਸਰਾਂ ਅਤੇ ਮਾਈਕਰੋਬਾਇਓਲੋਜਿਸਟਾਂ ਲਈ ਤਹਿ ਕੀਤਾ ਗਿਆ ਹੈ।

Corona VirusCorona Virus

ਇਕ ਘੰਟੇ ਦੇ ਸੈਸ਼ਨ ਵਿਚ ਕੋਵਿਦ-19 ਸ਼ੱਕੀ ਕੋਰੋਨਾ ਵਾਇਰਸ ਦੇ ਵਿਅਕਤੀਆਂ ਦੀ ਜਾਂ ਕਰਨ ਅਤੇ ਤੁਰੰਤ ਕਾਰਵਾਈ ਕਰਨ ਲਈ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਪ੍ਰਧਾਨਗੀ ਵਿਚ ਇਕ ਰਾਜ ਨਿਗਰਾਨੀ ਸਮੂਹ ਦਾ ਗਠਨ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੇਡੀਓ ਜਿੰਗਲਸ ਦੁਆਰਾ ਵਾਇਰਸ ਬਾਰੇ ਜਨ ਜਾਗਰੂਕਤਾ ਸੰਦੇਸ਼ ਨੌ ਰੇਡੀਓ ਸਟੇਸਨਾਂ ਤੇ ਪ੍ਰਤੀ ਦਿਨ 60 ਸਥਾਨਾਂ ਤੇ ਪ੍ਰਸਾਰਿਤ ਕੀਤਾ ਗਿਆ ਹੈ।

Corona VirusCorona Virus

ਦਸ ਦਈਏ ਕਿ ਪੱਛਮੀ ਦਿੱਲੀ ਵਿਚ ਕੋਰੋਨਾ ਵਾਇਰਸ ਵਿਚ ਸੰਕ੍ਰਮਿਤ ਇਕ ਵਿਅਕਤੀ ਦੇ ਪਰਵਾਰ ਦੇ ਸੱਤ ਮੈਂਬਰਾਂ ਸਮੇਤ ਕੁੱਲ 11 ਲੋਕਾਂ ਨੂੰ ਉਹਨਾਂ ਦੇ ਘਰ ਵਿਚ ਹੀ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਉਸ ਵਿਅਕਤੀ ਨੇ ਥਾਈਲੈਂਡ ਦੀ ਯਾਤਰਾ ਦੀ ਸੀ ਜਿਸ ਤੋਂ ਬਾਅਦ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਇਸ 25 ਸਾਲ ਵਿਅਕਤੀ ਨੇ ਮਲੇਸ਼ੀਆ ਦੀ ਵੀ ਯਾਤਰਾ ਕੀਤੀ ਸੀ।

Corona VirusCorona Virus

ਨਮੂਨਿਆਂ ਦੀ ਜਾਂਚ ਤੋਂ ਬਾਅਦ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਪੁਸ਼ਟੀ ਮਾਮਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ।  ਕੋਰੋਨਾ ਪੀੜਤ ਵਿਅਕਤੀ ਪੱਛਮੀ ਦਿੱਲੀ ਦਾ ਰਹਿਣ ਵਾਲਾ ਹੈ। ਉਸ ਖੇਤਰ ਦੇ 50 ਘਰਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ ਸਰਕਾਰ ਦੇ ਸਿਹਤ ਅਧਿਕਾਰ ਨੇ ਕਿਹਾ ਕਿ ਰੋਗੀ ਦੀ ਪਤਨੀ, ਮਾਤਾ-ਪਿਤਾ, ਭਰਾ, ਭਾਬੀ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਵੱਖ ਰੱਖਿਆ ਗਿਆ ਹੈ।

Corona VirusCorona Virus

ਜਾਂਚ ਲਈ ਉਹਨਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ। ਵਿਅਕਤੀ ਦਾ ਦਫਤਰ ਗੁੜਗਾਉਂ ਵਿੱਚ ਹੈ ਪਰ ਉਹ ਆਪਣੀ ਰਿਹਾਇਸ਼ ਤੋਂ ਕੰਮ ਕਰ ਰਿਹਾ ਸੀ। ਉਸ ਨੂੰ ਇਲਾਜ ਲਈ ਸਫਦਰਜੰਗ ਹਸਪਤਾਲ ਵਿਚ ਰੱਖਿਆ ਗਿਆ ਹੈ। ਅਧਿਕਾਰੀ ਨੇ ਕਿਹਾ, “ਮਰੀਜ਼, ਉਸ ਦੀ ਪਤਨੀ, ਭਰਾ ਅਤੇ ਭੈਣ ਘਰੋਂ ਕੰਮ ਕਰਦੇ ਸਨ। ਉਸਦੇ ਨਾਲ ਸੰਪਰਕ ਵਿੱਚ ਆਉਣ ਵਾਲੇ ਚਾਰ ਹੋਰ ਲੋਕਾਂ ਨੂੰ ਵੀ ਵੱਖਰੇ ਤੌਰ ਤੇ ਉਸਦੀ ਰਿਹਾਇਸ਼ ਤੇ ਰੱਖਿਆ ਗਿਆ ਹੈ ਅਤੇ ਜਾਂਚ ਵੀ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement