PM ਮੋਦੀ ਨੇ ਪੱਛਮੀ ਬੰਗਾਲ ਵਿਚ ਕੀਤੀ ਚੋਣ ਰੈਲੀ, ਮਮਤਾ ਬੈਨਰਜੀ 'ਤੇ ਜਨਤਾ ਦਾ ਭਰੋਸਾ ਤੋੜਣ ਦਾ ਦੋਸ਼
Published : Mar 7, 2021, 10:07 pm IST
Updated : Mar 7, 2021, 10:08 pm IST
SHARE ARTICLE
PM Narendra Modi
PM Narendra Modi

 ਕਿਹਾ, ਮਮਤਾ ਦਾ ਰੀਮੋਟ ਕੰਟਰੋਲ ਕਿਤੇ ਹੋਰ 

ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਨਤਾ ਦਾ ਭਰੋਸਾ ਤੋੜਿਆ ਹੈ। ਪੀ.ਐੱਮ. ਮੋਦੀ ਨੇ ਇਥੇ ਬਿ੍ਰਗੇਡ ਪਰੇਡ ਗਰਾਊਂਡ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪ੍ਰਚਾਰ ਲਈ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੀਦੀ (ਮਮਤਾ ਬੈਨਰਜੀ) ਨੇ ਤੁਹਾਡਾ ਭਰੋਸਾ ਤੋੜਿਆ ਹੈ। 

PM ModiPM Modi

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ’ਚ ਤਬਦੀਲੀ ਲਈ ਮਮਤਾ ਦੀਦੀ ’ਤੇ ਭਰੋਸਾ ਕੀਤਾ ਸੀ ਪਰ ਦੀਦੀ ਅਤੇ ਉਨ੍ਹਾਂ ਦੇ ਵਿਧਾਇਕਾਂ ਨੇ ਉਨ੍ਹਾਂ ਦੇ ਭਰੋਸੇ ਨੂੰ ਤੋੜ ਦਿਤਾ।  ਮੋਦੀ ਨੇ ਕਿਹਾ ਕਿ ਦੀਦੀ ਹੁਣ ਭੂਆ ਬਣ ਗਈ ਹੈ। ਉਹ ਅਪਣੇ ਭਤੀਜੇ ਦੇ ਲਾਲਚ ਨੂੰ ਪੂਰਾ ਕਰਨ ’ਚ ਲੱਗ ਗਈ ਹੈ। ਉਨ੍ਹਾਂ ਦਾ ਰੀਮੋਟ ਕੰਟਰੋਲ ਕਿਤੇ ਹੋਰ ਹੈ। ਮੈਂ ਸਾਲਾਂ ਪਹਿਲਾਂ ਜਿਸ ਦੀਦੀ ਨੂੰ ਵੇਖਿਆ ਸੀ, ਹੁਣ ਉਹ ਦੀਦੀ ਨਹੀਂ ਰਹਿ ਗਈ।

Pm Narendra ModiPm Narendra Modi

ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਬਿ੍ਰਗੇਡ ਪਰੇਡ ਗਰਾਊਂਡ ਕਈ ਮਹਾਨ ਆਗੂਆਂ ਦਾ ਗਵਾਹ ਰਿਹਾ ਹੈ ਅਤੇ ਉਨ੍ਹਾਂ ਦਾ ਵੀ ਗਵਾਹ ਰਿਹਾ ਹੈ, ਜਿਨ੍ਹਾਂ ਨੇ ਪਛਮੀ ਬੰਗਾਲ ਦੀ ਤਰੱਕੀ ’ਚ ਰੁਕਾਵਟ ਪਾਈ ਹੈ। ਬੰਗਾਲ ਦੀ ਜਨਤਾ ਨੇ ਤਬਦੀਲੀ ਲਈ ਕਦੇ ਵੀ ਆਸ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਨੇ ਇਥੇ ਬਿ੍ਰਗੇਡ ਪਰੇਡ ਗਰਾਊਂਡ ’ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇੰਨੀ ਵੱਡੀ ਭੀੜ ਦਾ ਆਸ਼ੀਰਵਾਦ ਕਦੇ ਨਹੀਂ ਮਿਲਿਆ।

PM ModiPM Modi

ਉਨ੍ਹਾਂ ਕਿਹਾ ਕਿ ਮੈਨੂੰ ਰਾਜਨੀਤਕ ਜੀਵਨ ’ਚ ਸੈਂਕੜੇ ਰੈਲੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਹੈ ਪਰ ਇੰਨੇ ਲੰਮੇ ਕਾਰਜਕਾਲ ’ਚ ਮੈਨੂੰ ਇੰਨੇ ਵੱਡੇ ਜਨ ਸਮੂਹ ਦਾ ਆਸ਼ੀਰਵਾਦ ਨਹੀਂ ਮਿਲਿਆ। ਮੈਨੂੰ ਅੱਜ ਅਜਿਹਾ ਦਿ੍ਰਸ਼ ਵੇਖਣ ਦਾ ਮੌਕਾ ਮਿਲਿਆ ਹੈ। ਦਸਣਯੋਗ ਹੈ ਕਿ ਪਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿਚ 27 ਮਾਰਚ ਤੋਂ 6 ਅਪ੍ਰੈਲ ਤਕ ਵਿਧਾਨ ਸਭਾ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ’ਚ ਲਗ ਗਈਆਂ ਹਨ     

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement