
ਡਾਕਟਰਾਂ ਨੇ ਦਿੱਤੀ ਮਾਸਕ ਲਗਾਉਣ ਦੀ ਸਲਾਹ
ਨਵੀਂ ਦਿੱਲੀ: ਦੇਸ਼ 'ਚ H3N2 ਇਨਫਲੂਐਂਜ਼ਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਤਾਜ਼ਾ ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ H3N2 - ਇਨਫਲੂਐਂਜ਼ਾ ਵਾਇਰਸ ਦੀ ਇਕ ਉਪ-ਕਿਸਮ, ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵਿਆਪਕ ਪ੍ਰਕੋਪ ਦਾ ਕਾਰਨ ਬਣ ਰਿਹਾ ਹੈ। ਆਈਐਮਏ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿਚ ਖੰਘ, ਉਲਟੀਆਂ, ਗਲੇ ਵਿਚ ਖਰਾਸ਼, ਬੁਖਾਰ, ਸਰੀਰ ਵਿਚ ਦਰਦ ਅਤੇ ਦਸਤ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਦਿੱਲੀ ਵਿਚ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਦੌਰਾਨ ਏਮਜ਼ ਦੇ ਸਾਬਕਾ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਇਹ ਬਿਮਾਰੀ ਕੋਰੋਨਾ ਵਾਂਗ ਫੈਲ ਰਹੀ ਹੈ।
ਇਹ ਵੀ ਪੜ੍ਹੋ: ਮਿਸਾਲ: ਮੁਸਲਿਮ ਜੋੜੇ ਨੇ ਹਿੰਦੂ ਮੰਦਿਰ ’ਚ ਕਰਵਾਇਆ ਨਿਕਾਹ, ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਦਿੱਤਾ ਅਸ਼ੀਰਵਾਦ
ਮੇਦਾਂਤਾ ਹਸਪਤਾਲ ਦੇ ਇੰਸਟੀਚਿਊਟ ਆਫ ਇੰਟਰਨਲ ਮੈਡੀਸਨ ਰਣਦੀਪ ਗੁਲੇਰੀਆ ਨੇ ਕਿਹਾ ਕਿ H3N2 ਇਕ ਕਿਸਮ ਦਾ ਇਨਫਲੂਐਂਜ਼ਾ ਵਾਇਰਸ ਹੈ। ਇਹ ਹਰ ਸਾਲ ਦੇਖਣ ਨੂੰ ਮਿਲਦਾ ਹੈ। ਡਾ: ਗੁਲੇਰੀਆ ਨੇ ਕਿਹਾ ਕਿ ਹਾਲਾਂਕਿ ਇਹ ਇਕ ਵਾਇਰਸ ਹੈ ਜੋ ਸਮੇਂ ਦੇ ਨਾਲ ਬਦਲਦਾ ਹੈ ਜਿਸ ਨੂੰ ਐਂਟੀਜੇਨਿਕ ਡ੍ਰਾਈਫਟ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਕ ਮਹਾਂਮਾਰੀ-ਐਚ1ਐਨ1 ਵਾਇਰਸ ਦੇਖਿਆ ਗਿਆ ਸੀ। ਹੁਣ ਇਸ ਦਾ ਸਰਕੂਲੇਟਿੰਗ ਸਟ੍ਰੇਨ H3N2 ਹੈ, ਇਸ ਲਈ ਇਹ ਇਕ ਆਮ ਇਨਫਲੂਐਂਜ਼ਾ ਸਟ੍ਰੇਨ ਹੈ। ਉਹਨਾਂ ਕਿਹਾ ਕਿ ਇਹ ਬਿਮਾਰੀ ਕੋਰੋਨਾ ਵਰਗੀਆਂ ਬੂੰਦਾਂ ਰਾਹੀਂ ਫੈਲਦੀ ਹੈ।
ਇਹ ਵੀ ਪੜ੍ਹੋ: ਬੇਕਾਬੂ ਟਰਾਲੇ ਦੀ ਲਪੇਟ 'ਚ ਆਇਆ ਪਰਿਵਾਰ: ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਤ
ਡਾ: ਰਣਦੀਪ ਗੁਲੇਰੀਆ ਨੇ ਕਿਹਾ ਕਿ ਇਸ ਸਮੇਂ ਅਸੀਂ ਇਨਫਲੂਐਂਜ਼ਾ ਦੇ ਮਾਮਲਿਆਂ ਵਿਚ ਵਾਧਾ ਦੇਖ ਰਹੇ ਹਾਂ। ਇਸ ਵਿਚ ਬੁਖਾਰ, ਗਲੇ ਵਿਚ ਖਰਾਸ਼, ਖਾਂਸੀ, ਸਰੀਰ ਵਿਚ ਦਰਦ ਅਤੇ ਨੱਕ ਵਗਣਾ ਆਦਿ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਦਿੱਲੀ ਵਿਚ ਵੀ ਫਲੂ ਦੇ ਮਾਮਲੇ ਵੱਧ ਰਹੇ ਹਨ। ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਦੀਆਂ ਓਪੀਡੀਜ਼ ਵਿਚ ਅਜਿਹੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਅਜਿਹੇ 'ਚ ਗੰਭੀਰ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਾਵਧਾਨੀ ਵਜੋਂ ਮਾਸਕ ਪਹਿਨਣੇ ਚਾਹੀਦੇ ਹਨ, ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰੀਰਕ ਦੂਰੀ ਬਣਾਈ ਰੱਖੋ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ ਢਾਈ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫਲੂ ਕਾਰਨ ਦਮੇ ਦੇ ਮਰੀਜ਼ਾਂ ਅਤੇ ਫੇਫੜਿਆਂ ਦੀ ਗੰਭੀਰ ਇਨਫੈਕਸ਼ਨ ਵਾਲੇ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿਚ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸੰਕਰਮਿਤ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੈ। IMA ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣ, ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਅਤੇ ਫਲੂ ਤੋਂ ਬਚਾਅ ਲਈ ਟੀਕਾਕਰਨ ਕਰਨ ਦੀ ਵੀ ਸਲਾਹ ਦਿੱਤੀ ਹੈ। IMA ਦਾ ਕਹਿਣਾ ਹੈ ਕਿ H3N2 ਦੀ ਲਾਗ ਆਮ ਤੌਰ 'ਤੇ 50 ਸਾਲ ਤੋਂ ਵੱਧ ਉਮਰ ਦੇ ਅਤੇ 15 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦੇਖੀ ਜਾਂਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ਹੈ।