
ਸੀਬੀਐਸਈ ਲੀਕ ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ: ਸੀਬੀਐਸਈ ਲੀਕ ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ 'ਤੇ 12ਵੀਂ ਦੇ ਅਰਥ ਸ਼ਾਸਤਰ ਦਾ ਪੇਪਰ ਲੀਕ ਕਰਵਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਪੁਲਿਸ ਦੋਸ਼ੀਆਂ ਤੋਂ ਪੁਛਗਿਛ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ ਨੇ ਹੱਥ ਨਾਲ ਲਿਖੇ ਪੇਪਰ ਨੂੰ ਲੀਕ ਕੀਤਾ ਸੀ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਇਕ ਅਧਿਆਪਕ, ਕਲਰਕ ਅਤੇ ਸਪੋਰਟ ਸਟਾਫ਼ ਸ਼ਾਮਲ ਹੈ। CBSE Class XII paper leakਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਸੁਪ੍ਰੀਮ ਕੋਰਟ ਨੇ ਸਾਰੀਆਂ ਪਟੀਸ਼ਨਾ ਖਾਰਜ ਕਰ ਦਿਤੀਆਂ। ਇਸ ਦੌਰਾਨ ਜਸਟਿਸ ਐਸਏ ਬੋਬੜੇ ਨੇ ਕਿਹਾ, ਜੇਕਰ ਪ੍ਰਸ਼ਨ ਪੱਤਰ ਲੀਕ ਹੋਏ ਹਨ ਤਾਂ ਸਾਨੂੰ ਨਹੀਂ ਲਗਦਾ ਕਿ ਇਹ ਇਸ ਕੋਰਟ ਦੇ ਅਧਿਕਾਰ-ਖੇਤਰ ਦਾ ਮਾਮਲਾ ਹੈ। ਅਜਿਹੇ ਵਿਚ ਸੁਪ੍ਰੀਮ ਕੋਰਟ ਦਾ ਸੁਨੇਹਾ ਸਾਫ਼ ਹੈ ਕਿ ਪੇਪਰ ਲੀਕ ਤੋਂ ਬਚਣ ਲਈ ਸੁਰੱਖਿਆ ਵਿਵਸਥਾ ਮਜ਼ਬੂਤ ਕਰਨੀ ਹੋਵੇਗੀ।
CBSE Class XII paper leakਦਸ ਦਈਏ ਕਿ ਪੇਪਰ ਲੀਕ ਤੋਂ ਬਾਅਦ ਸੀਬੀਐਸਈ ਨੇ 12ਵੀਂ ਅਰਥ ਸ਼ਾਸਤਰ ਅਤੇ 10ਵੀਂ ਹਿਸਾਬ ਪੇਪਰ ਦੁਬਾਰਾ ਕਰਾਉਣ ਦਾ ਫ਼ੈਸਲਾ ਕੀਤਾ ਸੀ। ਇਸ ਦੇ ਬਾਅਦ ਰੀ- ਇਗਜ਼ਾਮ ਖਿਲਾਫ਼ ਸ਼ਨੀਵਾਰ ਨੂੰ ਸੁਪ੍ਰੀਮ ਕੋਰਟ ਵਿਚ ਮੰਗ ਦਰਜ ਕੀਤੀ ਗਈ ਸੀ। ਸ਼ਕਰਪੁਰ ਨਿਵਾਸੀ ਰਿਪਕ ਕੰਸਲ ਨੇ ਅਪਣੀ ਮੰਗ ਵਿਚ ਕਿਹਾ ਸੀ ਕਿ ਬਿਨਾਂ ਜਾਂਚ ਕਰਾਏ ਫਿਰ ਤੋਂ ਪ੍ਰੀਖਿਆ ਲੈਣ ਦਾ ਕੋਈ ਮਤਲਬ ਨਹੀਂ ਹੈ।
Arrestਮੰਗ ਵਿਚ ਕਿਹਾ ਗਿਆ ਕਿ ਇਹ ਗੌਰ ਕੀਤਾ ਗਿਆ ਕਿ ਇਸ ਸਾਲ 16 ਲੱਖ 38 ਹਜ਼ਾਰ 428 ਵਿਦਿਆਰਥੀ 10ਵੀਂ ਦੀ ਪ੍ਰੀਖਿਆ ਅਤੇ 11 ਲੱਖ 86 ਹਜ਼ਾਰ 306 ਵਿਦਿਆਰਥੀ 12ਵੀਂ ਦੀ ਪ੍ਰੀਖਿਆ (ਸੀਬੀਐਸਈ) ਵਿਚ ਸ਼ਾਮਲ ਹੋਏ ਸਨ ਅਤੇ ਇਸ ਲਈ ਜਿਸ ਘਟਨਾ ਦੀ ਜਾਂਚ ਚਲ ਰਹੀ ਹੈ ਉਸ ਦੇ ਪੂਰਾ ਹੋਏ ਬਿਨਾਂ ਵਿਦਿਆਰਥੀ ਸਮੁਦਾਏ ਨੂੰ ਦੰਡਿਤ ਕਰਨਾ ਅਤੇ ਫਿਰ ਤੋਂ ਪ੍ਰੀਖਿਆ ਦਾ ਨੋਟਿਸ ਜਾਰੀ ਕਰਨਾ ਵਿਦਿਆਰਥੀਆਂ ਦੇ ਮੁੱਢਲੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਗ਼ੈਰ ਕਾਨੂੰਨੀ ਅਤੇ ਅਸੰਵਿਧਾਨਿਕ ਹੈ।
CBSE Class XII paper leakਉਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨਾਲ ਅਨੁਕੰਪਾ ਦੇ ਆਧਾਰ 'ਤੇ ਅਰਥ ਸ਼ਾਸਤਰ ਦੇ ਰੀ - ਇਗਜ਼ਾਮ ਨਾਲ 12ਵੀਂ ਦੇ ਵਿਦਿਆਰਥੀਆਂ ਨੂੰ ਛੋਟ ਦਿਤੇ ਜਾਣ ਦੀ ਅਪੀਲ ਕੀਤੀ।
Arrestਥਰੂਰ ਨੇ ਜਾਵੜੇਕਰ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ 12ਵੀਂ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੀ ਪ੍ਰਕਿਰਿਆ ਵਿਚ ਹਨ ਅਤੇ ਕਾਫ਼ੀ ਤਣਾਅ ਅਤੇ ਚਿੰਤਾ ਵਿਚ ਹਨ। ਇਸ ਲਈ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਵਿਚ ਬੈਠਣ ਤੋਂ ਛੋਟ ਦਿਤੀ ਜਾਣੀ ਚਾਹੀਦੀ ਹੈ।
ਐਚਆਰਡੀ ਮੰਤਰਾਲਾ ਨੇ ਪਿਛਲੇ ਹਫ਼ਤੇ ਘੋਸ਼ਣਾ ਕੀਤੀ ਸੀ ਕਿ ਪੇਪਰ ਲੀਕ ਹੋਣ ਦੇ ਮੱਦੇਨਜ਼ਰ ਸੀਬੀਐਸਈ 12ਵੀਂ ਦੇ ਅਰਥ ਸ਼ਾਸਤਰ ਦਾ ਪੇਪਰ ਦੁਬਾਰਾ 25 ਅਪ੍ਰੈਲ ਨੂੰ ਕਰਵਾਇਆ ਜਾਵੇਗਾ।