
ਸਰਹੱਦ ਪਾਰ ਕਰਨ ਦੇ ਇਕ ਹੋਰ ਮਾਮਲੇ ਵਿਚ ਚੀਨ ਦੇ ਫ਼ੌਜ ਸਿੱਕਮ ਵਿਚ ਦਾਖ਼ਲ ਹੋ ਗਏ ਅਤੇ ਉਥੇ ਤੈਨਤਾ ਭਾਰਤੀ ਜਵਾਨਾਂ ਨਾਲ ਟਕਰਾਅ ਵੀ ਹੋਇਆ। ਚੀਨ ਦੇ ਫ਼ੌਜੀਆਂ ਨੇਦੋ ਬੰਕਰ ਤਬਾਹ
ਨਵੀਂ ਦਿੱਲੀ, 26 ਜੂਨ : ਸਰਹੱਦ ਪਾਰ ਕਰਨ ਦੇ ਇਕ ਹੋਰ ਮਾਮਲੇ ਵਿਚ ਚੀਨ ਦੇ ਫ਼ੌਜ ਸਿੱਕਮ ਵਿਚ ਦਾਖ਼ਲ ਹੋ ਗਏ ਅਤੇ ਉਥੇ ਤੈਨਤਾ ਭਾਰਤੀ ਜਵਾਨਾਂ ਨਾਲ ਟਕਰਾਅ ਵੀ ਹੋਇਆ। ਚੀਨ ਦੇ ਫ਼ੌਜੀਆਂ ਨੇਦੋ ਬੰਕਰ ਤਬਾਹ ਕਰ ਦਿਤੇ।
ਸੂਤਰਾਂ ਨੇ ਦਸਿਆ ਕਿ ਬੀਤੇ 10 ਦਿਨ ਤੋਂ ਸਿੱਕਮ ਦੇ ਡੋਕਾ ਲਾ ਜਨਰਲ ਖੇਤਰ ਵਿਚ ਦੋਹਾਂ ਧਿਰਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ ਅਤੇ ਚੀਨ ਦੇ ਫ਼ੌਜੀਆਂ ਨੇ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਰੋਕਿਆ।
ਚੀਨ ਦੇ ਫ਼ੌਜੀਆਂ ਨੂੰ ਰੋਕਣ ਲਈ ਭਾਰਤੀ ਜਵਾਨਾਂ ਨੂੰ ਕਰੜੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਫ਼ੌਜੀਆਂ ਨੂੰ ਰੋਕਣ ਲਈ ਅਸਲ ਕੰਟਰੋਲ ਰੇਖਾ 'ਤੇ ਮਨੁੱਖ ਦੀਵਾਰ ਬਣਾਈ। ਭਾਰਤ ਦੇ ਕੁੱਝ ਫ਼ੌਜੀਆਂ ਨੇ ਇਸ ਘਟਨਾ ਦੀ ਵੀਡੀਉ ਬਣਾਈ ਅਤੇ ਤਸਵੀਰਾਂ ਵੀ ਖਿੱਚੀਆਂ।
ਡੋਕਾ ਲਾ ਖੇਤਰ ਦੇ ਲਾਲਤਨ ਇਲਾਕੇ ਵਿਚ ਬੰਕਰ ਵੀ ਤਬਾਹ ਕੀਤੇ ਗਏ। ਬੀਤੀ 20 ਜੂਨ ਨੂੰ ਦੋਹਾਂ ਧਿਰਾਂ ਦੇ ਸੀਨੀਅਰ ਫ਼ੌਜੀ ਅਫ਼ਸਰਾਂ ਦਰਮਿਆਨ ਇਕ ਫ਼ਲੈਗ ਮੀਟਿੰਗ ਹੋਈ ਸੀ ਪਰ ਤਣਾਅ ਅਜੇ ਤਕ ਬਰਕਾਰ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਕਮ ਵਿਚ ਚੀਨ ਦੇ ਫ਼ੌਜੀਆਂ ਨਾਜਾਇਜ਼ ਤੌਰ 'ਤੇ ਦਾਖ਼ਲ ਹੋਏ। ਚੀਨ ਦੇ ਸੁਰੱਖਿਆ ਬਲਾਂ ਨੇ ਨਵੰਬਰ 2008 ਵਿਚ ਇਸੇ ਥਾਂ 'ਤੇ ਭਾਰਤੀ ਫ਼ੌਜ ਦੇ ਕੁੱਝ ਆਰਜ਼ੀ ਬੰਕਰ ਤਬਾਹ ਕੀਤੇ ਸਨ। (ਪੀਟੀਆਈ)