
ਸੰਸਦ ਮੈਂਬਰ ਕਿਰਨ ਖੇਰ ਤੇ ਪ੍ਰਸ਼ਾਸਕ ਬਦਨੌਰ ਵਲੋਂ ਈਦ ਦੀਆਂ ਮੁਬਾਰਕਾਂ
ਸੰਸਦ ਮੈਂਬਰ ਕਿਰਨ ਖੇਰ ਤੇ ਪ੍ਰਸ਼ਾਸਕ ਬਦਨੌਰ ਵਲੋਂ ਈਦ ਦੀਆਂ ਮੁਬਾਰਕਾਂ
ਚੰਡੀਗੜ੍ਹ, 26 ਜੂਨ (ਸਰਬਜੀਤ ਢਿੱਲੋਂ) : ਸੈਕਟਰ 20 ਦੀ ਜਾਮਾ ਮਸਜ਼ਿਦ 'ਚ ਮੁਸਲਿਮ ਭਾਈਚਾਰੇ ਨੇ ਈਦ-ਉਲ-ਫ਼ਿਤਰ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਅੱਜ ਰਮਜ਼ਾਨ ਮਹੀਨੇ ਖ਼ਤਮ ਹੋਣ 'ਤੇ ਚੰਡੀਗੜ੍ਹ ਵਿਚੋਂ ਇਕੱਤਰ ਹੋਏ ਭਾਈਚਾਰੇ ਦੇ ਭਾਰੀ ਗਿਣਤੀ ਲੋਕਾਂ ਨੇ ਇਕ ਦੂਜੇ ਦੇ ਗਲੇ ਲੱਗ ਕੇ ਵਧਾਈਆਂ ਦਿਤੀਆਂ। ਇਸ ਸਮਾਗਮ ਵਿਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵੀ ਉਚੇਚੇ ਤੌਰ ਉਤੇ ਪੁੱਜੇ।
ਉਨ੍ਹਾਂ ਨੇ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿਤੀਆਂ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਹੋਰਾਂ ਇਲਾਕਿਆਂ ਵਿਚ ਈਦ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਦੇ ਰਾਜਪਾਲ ਦੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿਤੀਆਂ। ਉਨ੍ਹਾਂ ਨੇ ਇਸ ਮੌਕੇ ਸਮਾਜਿਕ ਭਾਈਚਾਰਾ ਤੇ ਆਪਸੀ ਪ੍ਰੇਮ ਬਣਾਈ ਰੱਖਣ ਉਤੇ ਜ਼ੋਰ ਦਿਤਾ।