
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਰੂਵਨ ਸਿਵਲਿਨ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਉਣ ਦੇ ਢੰਗ-ਤਰੀਕਿਆਂ ਅਤੇ
ਯੇਰੂਸ਼ਲਮ, 5 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਰੂਵਨ ਸਿਵਲਿਨ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਉਣ ਦੇ ਢੰਗ-ਤਰੀਕਿਆਂ ਅਤੇ ਇਜ਼ਰਾਈਲ ਦੀ ਅਤਿ-ਆਧੁਨਿਕ ਤਕਨੀਕ ਦੇ 'ਮੇਕ ਇਨ ਇੰਡੀਆ' ਯੋਜਨਾ ਵਿਚ ਯੋਗਦਾਨ ਬਾਰੇ ਚਰਚਾ ਕੀਤੀ।
ਇਜ਼ਰਾਈਲ ਨੂੰ ਭਾਰਤ ਦਾ 'ਸੱਚਾ' ਦੋਸਤ ਦਸਦਿਆਂ ਮੋਦੀ ਨੇ ਸਿਵਲਿਨ ਦੀ ਪਿਛਲੇ ਸਾਲ ਨਵੰਬਰ ਵਾਲੀ 'ਭਾਰਤ ਯਾਤਰਾ' ਨੂੰ ਯਾਦ ਕੀਤਾ। ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਵੇਲੇ ਭਾਰਤ ਇਜ਼ਰਾਈਲ ਦੇ ਨਾਲ, ਇਜ਼ਰਾਈਲ ਲਈ ਹੈ। ਤਿੰਨ ਦਿਨਾ ਦੌਰੇ 'ਤੇ ਕਲ ਤਲ-ਅਵੀਵ ਪਹੁੰਚੇ ਮੋਦੀ ਨੇ ਇਥੇ ਸਿਵਲਿਨ ਨਾਲ ਉਸ ਦੇ ਘਰ ਵਿਚ ਮੁਲਾਕਾਤ ਕੀਤੀ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, 'ਇਜ਼ਰਾਈਲ ਦੇ ਰਾਸ਼ਟਰਪਤੀ ਨੇ ਮੇਰਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰੋਟੋਕਾਲ ਤੋੜ ਦਿਤਾ। ਇਹ ਭਾਰਤ ਦੇ ਲੋਕਾਂ ਪ੍ਰਤੀ ਸਨਮਾਨ ਦਾ ਸੰਕੇਤ ਹੈ।' ਰਾਸ਼ਟਰਪਤੀ ਭਵਨ ਦੀ ਮਹਿਮਾਨ ਪੁਸਤਕ ਵਿਚ ਮੋਦੀ ਨੇ ਲਿਖਿਆ, 'ਰਾਸ਼ਟਰਪਤੀ ਸਿਵਲਿਨ ਨਾਲ ਅੱਜ ਫਿਰ ਮੁਲਾਕਾਤ ਕਰਨਾ ਚੰਗਾ ਲਗਿਆ। ਮੈਂ ਪਿਛਲੇ ਸਾਲ ਨਵੰਬਰ ਵਾਲੀ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਯਾਦ ਕਰ ਰਿਹਾ ਹਾਂ ਜਦ ਉਨ੍ਹਾਂ ਨੇ ਅਪਣੇ ਚੰਗੇ ਵਿਹਾਰ ਅਤੇ ਭਾਰਤ ਨਾਲ ਕੁੱਝ ਚੰਗਾ ਕਰਨ ਦੀ ਇੱਛਾ ਨਾਲ ਸਾਡਾ ਮਨ ਮੋਹ ਲਿਆ ਸੀ।'
ਮੋਦੀ ਨੇ ਕਿਹਾ ਕਿ ਅਪਣੀ ਭਾਰਤ ਯਾਤਰਾ ਦੌਰਾਨ ਸਿਵਲਿਨ ਨੇ ਇਕ ਕਹਾਵਤ ਬਣਾਈ 'ਮੇਕ ਵਿਦ ਇੰਡੀਆ' ਅਤੇ ਮੈਨੂੰ ਲਗਦਾ ਹੈ ਕਿ ਕਲ ਮੇਰੀ ਆਮਦ ਤੋਂ ਬਾਅਦ ਕਈ ਲੋਕਾਂ ਨੇ ਇਸ ਨੂੰ ਦੁਹਰਾਇਆ ਹੈ। ਸਿਵਲਿਨ ਨੇ ਮੋਦੀ ਨੂੰ ਦੁਨੀਆਂ ਦੇ ਮਹਾਨਤਮ ਆਗੂਆਂ ਵਿਚੋਂ ਇਕ ਦਸਿਆ।
ਰਾਸ਼ਟਰਪਤੀ ਨੇ ਕਿਹਾ, 'ਅਸੀਂ ਕਾਫ਼ੀ ਕੁੱਝ ਇਕੋ ਜਿਹਾ ਕਰ ਰਹੇ ਹਾਂ। ਭਾਰਤ ਵਿਚ ਨਿਰਮਾਣ ਕਰਨ ਵਾਲੇ ਭਾਈਵਾਲਾਂ ਦੀ ਮਦਦ ਸਬੰਧੀ ਤੁਹਾਡੇ ਵਿਚਾਰ ਅਸੀਂ ਸਮਝਦੇ ਹਾਂ। ਸਿਵਲਿਨ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਇਲ ਵਿਚਕਾਰ ਉਦਯੋਗਾਂ ਤੇ ਯੂਨੀਵਰਸਟੀਆਂ ਵਿਚਾਲੇ ਤਾਲਮੇਲ ਦੀਆਂ ਸੰਭਾਵਨਾਵਾਂ ਹਨ। (ਏਜੰਸੀਆਂ)