ਟੋਰਾਂਟੋ ਦੀ ਲਿਲੀ ਅਤੇ ਦਲਜੀਤ ਦੁਸਾਂਝ ਦੀ ਵੀਡੀਓ ਵਾਇਰਲ
Published : Apr 7, 2019, 3:57 pm IST
Updated : Apr 7, 2019, 4:00 pm IST
SHARE ARTICLE
Toronto's Lilly and Daljit Dosanjh
Toronto's Lilly and Daljit Dosanjh

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ

ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਯੂ-ਟਿਊਬ ਸਟਾਰ ਲਿਲੀ ਸਿੰਘ ਨਾਲ ਕਾਮੇਡੀ ਵੀਡੀਓ ਰਾਹੀਂ ਆਪਣੀਆਂ ਪੰਜਾਬ ਨਾਲ ਜੁੜੀਆਂ ਜੜ੍ਹਾਂ ਨੂੰ ਹਾਸਰਸ ਅੰਦਾਜ਼ ਵਿਚ ਪੇਸ਼ ਕੀਤਾ ਹੈ। ‘ਸੁਪਰਵਿਮੈਨ’ ਦੇ ਨਾਂ ਨਾਲ ਮਸ਼ਹੂਰ ਲਿਲੀ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ।

Toronoto'lili And Daljit DosanjhToronoto'lili And Daljit Dosanjh

ਵੀਡੀਓ ਰਾਹੀਂ ਦੋਵਾਂ ਨੇ ਦਰਸਾਇਆ ਹੈ ਕਿ ਜਦ ਦੋ ਪੰਜਾਬੀ, ਪੰਜਾਬ ਤੋਂ ਬਾਹਰ ਇੱਕ-ਦੂਜੇ ਨੂੰ ਮਿਲਦੇ ਹਨ ਤਾਂ ਕਿਵੇਂ ਪੇਸ਼ ਆਉਂਦੇ ਹਨ। ਲਿਲੀ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਉਸ ਨੇ ਤੇ ਦਿਲਜੀਤ ਨੇ ਕੋਈ ਅਦਾਕਾਰੀ ਨਹੀਂ ਕੀਤੀ ਬਲਕਿ ਸੁਭਾਵਕ ਤੌਰ ’ਤੇ ਹੀ ਇਹ ਵੀਡੀਓ ਬਣ ਗਈ ਕਿਉਂਕਿ ਅਸਲ ਵਿਚ ਵੀ ਪੰਜਾਬੀ ਇਸੇ ਤਰ੍ਹਾਂ ਇੱਕ-ਦੂਜੇ ਨਾਲ ਮਿਲਦੇ ਹਨ।

 

 

ਵੀਡੀਓ ਨੂੰ ਭਾਰਤੀ ਫ਼ਿਲਮ ਸਨਅਤ ਦੇ ਸਿਤਾਰਿਆਂ ਤੇ ਟੈਲੀ ਸਟਾਰਾਂ ਨੇ ਵੀ ਪਸੰਦ ਤੇ ਸ਼ੇਅਰ ਕੀਤਾ ਹੈ। ਦਿਲਜੀਤ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ‘ਟੋਰਾਂਟੋ ਦੀ ਲਿਲੀ ਤੇ ਦੋਸਾਂਝਾਂਵਾਲਾ’। ਲਿਲੀ ਭਾਰਤ ਵਿਚ ਹੋਏ ਯੂ-ਟਿਊਬ ਫੈਨ ਫੈਸਟ ਵਿਚ ਹਿੱਸਾ ਲੈਣ ਲਈ ਮੁੰਬਈ ਆਈ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement