
ਇਸ ਪਲਾਨ ਦਾ ਪਹਿਲਾ ਟੀ ਹੈ-ਟੈਸਟਿੰਗ। ਜੋ ਵੀ ਦੇਸ਼ ਟੈਸਟਿੰਗ ਨਹੀਂ...
ਨਵੀਂ ਦਿੱਲੀ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਲੜਨ ਲਈ 5-ਟੀ ਪਲਾਨ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਉਹਨਾਂ ਨੇ ਕਈ ਐਕਸਪਰਟ ਨਾਲ ਗੱਲਬਾਤ ਕਰਨ ਤੋਂ ਬਾਅਦ 5 ਮੁੱਖ ਬਿੰਦੂ ਬਣਾਏ ਹਨ। ਉਹਨਾਂ ਨੇ ਕਿਹਾ ਕਿ ਦੱਖਣ ਕੋਰੀਆ ਨੇ ਵੱਡੇ ਪੈਮਾਨੇ ਤੇ ਟੈਸਟਿੰਗ ਕਰ ਕੇ ਹਰ ਇਕ ਵਿਅਕਤੀ ਦੀ ਪਹਿਚਾਣ ਕੀਤੀ ਹੈ। ਉਹ ਵੱਡੇ ਪੈਮਾਨੇ ਤੇ ਟੈਸਟਿੰਗ ਕਰਨ ਜਾ ਰਹੇ ਹਨ।
Delhi CM Arvind Kejriwal
ਇਸ ਪਲਾਨ ਦਾ ਪਹਿਲਾ ਟੀ ਹੈ-ਟੈਸਟਿੰਗ। ਜੋ ਵੀ ਦੇਸ਼ ਟੈਸਟਿੰਗ ਨਹੀਂ ਕਰ ਸਕੇ ਉਹਨਾਂ ਨੂੰ ਕੀਮਤ ਚੁਕਾਉਣੀ ਪਈ। ਦੂਜਾ ਟੀ ਹੈ। ਟ੍ਰੇਸਿੰਗ। ਉਹਨਾਂ ਨੂੰ ਕੋਰੋਨਾ ਪਾਜ਼ੀਟਿਵ ਲੋਕਾਂ ਦੇ ਸੰਪਰਕ ਵਿਚ ਵੀ ਆਈਡੈਂਟਿਫਾਈ ਕਰ ਕੇ ਸੈਲਫ ਕਵਾਰੰਟੀਨ ਕਰਨਾ ਪਵੇਗਾ। ਪਲਾਨ ਤੀਜਾ ਟੀ ਹੈ-ਟ੍ਰੀਟਮੈਂਟ। ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉਹਨਾਂ ਦਾ ਟ੍ਰੀਟਮੈਂਟ ਚੰਗੀ ਤਰ੍ਹਾਂ ਹੋਵੇ। ਪਲਾਨ ਚੌਥਾ ਟੀ ਹੈ-ਟੀਮ ਵਰਕ।
Corona Virus Test
ਕਿਸੇ ਵੀ ਮੁਸੀਬਤ ਤੋਂ ਬਾਹਰ ਨਿਕਲਣ ਲਈ ਸਾਰਿਆਂ ਨੂੰ ਟੀਮ ਦੀ ਤਰ੍ਹਾਂ ਕੰਮ ਕਰਨਾ ਪਵੇਗਾ। ਕੋਈ ਜੇ ਇਹ ਸੋਚਦਾ ਹੈ ਕਿ ਕੋਰੋਨਾ ਵਾਇਰਸ ਨਾਲ ਉਹ ਇਕੱਲਾ ਨਜਿੱਠ ਲਵੇਗਾ ਤਾਂ ਇਹ ਸੋਚਣਾ ਗਲਤ ਹੋਵੇਗਾ। ਪੰਜਵਾਂ ਪਲਾਨ ਟੀ ਹੈ-ਟ੍ਰੇਕਿੰਗ ਅਤੇ ਮਾਨਟਰਿੰਗ। ਬਾਕੀ ਸਾਰੇ ਕੰਮਾਂ ਦੀ ਸਫ਼ਲਤਾ ਟ੍ਰੈਕਿੰਗ ਅਤੇ ਮਾਨਟਰਿੰਗ ਤੇ ਨਿਰਭਰ ਕਰਦੀ ਹੈ ਇਸ ਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਦੀ ਹੋਵੇਗੀ। ਉਹ ਆਪ ਇਹਨਾਂ ਸਾਰੀਆਂ ਚੀਜ਼ਾਂ ਤੇ ਮਾਨਿਟਰ ਕਰਨਗੇ।
Corona Virus Test
ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਉਹਨਾਂ ਕੋਲ 3,000 ਬੈੱਡ ਤਿਆਰ ਹਨ। LNJP ਹਸਪਤਾਲ, ਜੀਬੀ ਪੰਤ ਹਸਪਤਾਲ ਅਤੇ ਰਾਜੀਵ ਗਾਂਧੀ ਹਸਪਤਾਲ ਨੂੰ ਕੋਰੋਨਾ ਹਸਪਤਾਲ ਐਲਾਨਿਆ ਗਿਆ ਹੈ। ਉਹਨਾਂ ਦਸਿਆ ਕਿ 50 ਹਜ਼ਾਰ ਟੈਸਟਿੰਗ ਕਿਟ ਆਰਡਰ ਕੀਤੇ ਗਏ ਸਨ ਜੋ ਕਿ ਆਉਣੇ ਵੀ ਸ਼ੁਰੂ ਹੋ ਗਏ ਹਨ। 1 ਲੱਖ ਲੋਕਾਂ ਦਾ ਰੈਪਿਡ ਟੈਸਟ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ 1 ਲੱਖ ਰੈਪਿਡ ਟੈਸਟ ਲਈ ਕਿੱਟ ਦੀ ਡਿਲਿਵਰੀ ਸ਼ੁਰੂ ਹੋ ਜਾਵੇਗੀ।
Corona Virus Test
ਸੀਐਮ ਨੇ ਕਿਹਾ ਕਿ ਰੈਪਿਡ ਟੈਸਟ ਤੋਂ ਬਾਅਦ ਜੋ ਹਾਟ-ਸਪਾਟਸ ਆਉਣਗੇ ਉਹਨਾਂ ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਦੇਸ਼ ਭਰ ‘ਚੋਂ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਜਿਸ ਕਰਕੇ ਕੁੱਲ ਕੇਸਾਂ ਦੀ ਸੰਖਿਆਂ ਵੱਧ ਕੇ 4 ਹਜ਼ਾਰ ਤੋਂ ਵੀ ਪਾਰ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 100 ਨੂੰ ਪਾਰ ਕਰ ਗਿਆ ਹੈ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।