
ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜੇ ਆਉਣ ਵਿਚ ਥੋੜ੍ਹਾ ਸਮਾਂ ਹੀ ਬਾਕੀ ਹੈ। ਇਸ ਤੋਂ ਪਹਿਲਾਂ, ਸਾਰੇ ਦਲਾਂ ਦੇ ਦਫ਼ਤਰ ਅਤੇ ਨੇਤਾਵਾਂ ਦੇ ਘਰਾਂ ...
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜੇ ਆਉਣ ਵਿਚ ਥੋੜ੍ਹਾ ਸਮਾਂ ਹੀ ਬਾਕੀ ਹੈ। ਇਸ ਤੋਂ ਪਹਿਲਾਂ, ਸਾਰੇ ਦਲਾਂ ਦੇ ਦਫ਼ਤਰ ਅਤੇ ਨੇਤਾਵਾਂ ਦੇ ਘਰਾਂ ਵਿਚ ਉਹਨਾਂ ਦੇ ਸਮਰਥਕ ਅਤੇ ਵਰਕਰਾਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ਵਿਚ ਲੋਕ ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦੇ ਘਰ ਵੀ ਪਹੁੰਚੇ।
File Photo
ਇਸ ਸਮੇਂ ਦੌਰਾਨ ਇੱਕ ਸਮਰਥਕ ਆਪਣੇ ਬੱਚਿਆਂ ਨਾਲ ਪਹੁੰਚਿਆ। ਬੱਚਿਆਂ ਨੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਗੁਲਾਬ ਨਾਲ All The Best ਲਿਖਿਆ। ਬੱਚੇ ਦੀ ਉਮਰ ਸਿਰਫ਼ ਇਕ ਸਾਲ ਦੱਸੀ ਜਾ ਰਹੀ ਹੈ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਬੱਚੇ ਨੇ ਕੇਜਰੀਵਾਲ ਦੀ ਤਰ੍ਹਾਂ ਹੀ ਸਿਰ 'ਤੇ ਟੋਪੀ ਪਾਈ ਹੋਈ ਹੈ ਅਤੇ ਗਲੇ ਵਿਚ ਮਫਰਲ ਵੀ ਪਾਇਆ ਹੋਇਆ ਹੈ।
ਬੱਚੇ ਨੇ ਕੇਜਰੀਵਾਲ ਦੀ ਤਰ੍ਹਾਂ ਹੀ ਸਵੈਟਰ ਵੀ ਪਾਇਆ ਹੋਇਆ ਸੀ। ਇਸ ਇਕ ਸਾਲ ਦੇ ਬੱਚੇ ਦੇ ਨਾਲ ਉਸ ਦੀ ਭੈਣ ਵੀ ਪਹੁੰਚੀ, ਭੈਣ ਨੇ ਵੀ ਆਪਣੇ ਹੱਥ ਵਿਚ ਪੋਸਟ ਫੜਿਆ ਹੋਇਆ ਸੀ। ਦੱਸ ਦਈਏ ਕਿ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਵੋਟਾਂ ਦੀ ਗਿਣਤੀ ਜਾਰੀ ਹੈ।
File Photo
ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦੀ ਦਿਖਾਈ ਦੇ ਰਹੀ ਹੈ। ਇਹਨਾਂ ਚੋਣਾਂ ਵਿਚ ਕੁਲ 672 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਚੋਣਾਂ ਦੋ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਲਈ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ।
AAP
ਜਦਕਿ ਚੋਣ ਸਰਵੇਖਣਾਂ ਮੁਤਾਬਕ ਹਾਸ਼ੀਏ 'ਤੇ ਗਈ ਕਾਂਗਰਸ ਪਾਰਟੀ ਦੂਰ ਖੜ੍ਹੀ ਤਮਾਸ਼ਾ ਵੇਖਣ ਦੀ ਮੁਦਰਾ 'ਚ ਹੈ। ਐਗਜ਼ਿਟ ਪੋਲਾਂ ਵਲੋਂ ਅਪਣੇ ਹੱਕ ਵਿਚ 'ਫਤਵਾਂ' ਦਿਤੇ ਜਾਣ ਦੇ ਬਾਵਜੂਦ ਵੀ ਜਿੱਥੇ ਆਮ ਆਦਮੀ ਪਾਰਟੀ ਨੂੰ ਅੰਦਰਖਾਤੇ 'ਹਾਰ' ਦਾ ਡਰ ਸਤਾ ਰਿਹੈ, ਉਥੇ ਹੀ ਭਾਜਪਾ ਵੀ ਐਗਜ਼ਿਟ ਪੋਲਾਂ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ। ਇੰਨਾ ਹੀ ਨਹੀਂ, ਇਨ੍ਹਾਂ ਚੋਣਾਂ ਨੇ ਤਾਂ ਭਾਜਪਾ ਨੂੰ ਪੂਰੀ ਤਰ੍ਹਾਂ ਪੜ੍ਹਨੇ ਪਾਇਆ ਹੋਇਆ ਹੈ।
photo
ਐਗਜ਼ਿਟ ਪੋਲ ਦੇਖ ਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸੇ ਦੌਰਾਨ ਸੀਐਮ ਕੇਜਰੀਵਾਲ ਨੇ ਸੋਮਵਾਰ ਨੂੰ ਅਪੀਲ ਕੀਤੀ ਸੀ ਕਿ ਕੋਈ ਵੀ ਵਰਕਰ ਜਿੱਤ ਦੇ ਜਸ਼ਨ ਵਿਚ ਪਟਾਕੇ ਨਾ ਜਲਾਵੇ। ਕਾਬਲੇਗੌਰ ਹੈ ਕਿ ਵੱਖ-ਵੱਖ ਐਗਜ਼ਿਟ ਪੋਲਾਂ ਵਲੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮੱਤ ਮਿਲਦਾ ਵਿਖਾਇਆ ਗਿਆ ਸੀ।
Photo
ਐਗਜ਼ਿਟ ਪੋਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਖੁਦ ਦੀ ਜਿੱਤ ਲਈ ਆਸ਼ਵੰਦ ਹੈ ਉਥੇ ਭਾਜਪਾ ਨੇ ਵੀ ਉਮੀਦਾਂ ਦਾ ਪੱਲਾ ਨਹੀਂ ਛੱਡਿਆ। ਸੂਤਰਾ ਅਨੁਸਾਰ ਇਸੇ ਆਸ ਤਹਿਤ ਭਾਜਪਾ ਨੇ ਦੇਰ ਰਾਤ ਤਕ ਮੀਟਿੰਗ ਕਰ ਕੇ ਅਪਣੀ ਜਿੱਤ ਸਬੰਧੀ ਗੁਣਾਂ-ਘਟਾਓ ਕੀਤਾ ਹੈ। ਭਾਜਪਾ ਵਲੋਂ ਹੁਣ ਉਸੇ ਦੀ ਸਰਕਾਰ ਬਣਨ ਦੇ ਦਾਅਵੇ ਤਕ ਕੀਤੇ ਜਾਣ ਲੱਗੇ ਹਨ। ਜਦਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਚੋਣ ਨਤੀਜਿਆਂ 'ਚ ਧਾਂਦਲੀ ਦੀਆਂ ਸ਼ੰਕਾਵਾਂ ਵੀ ਜ਼ਾਹਰ ਕੀਤੀਆਂ ਜਾ ਰਹੀਆਂ ਹਨ।