CBSE: 10ਵੀਂ-12ਵੀਂ ਵਿਦਿਆਰਥੀਆਂ ਲਈ ਆਈ ਵੱਡੀ ਖ਼ਬਰ!
Published : Apr 7, 2020, 11:05 am IST
Updated : Apr 7, 2020, 11:05 am IST
SHARE ARTICLE
Cbse class 10th 12th exams update cbse to change question paper pattern from 2021
Cbse class 10th 12th exams update cbse to change question paper pattern from 2021

ਸੀਬੀਐਸਈ ਨੇ ਪ੍ਰੀਖਿਆ ਦੇ  ਪੈਟਰਨ ਦੇ ਬਦਲਾਅ ਦੇ...

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਬਾਇਓ ਦੇ ਵਿਦਿਆਰਥੀਆਂ ਲਈ ਇਹ ਖਬਰ ਬਹੁਤ ਹੀ ਮਹੱਤਵਪੂਰਨ ਹੋ  ਸਕਦੀ ਹੈ। ਸੀਬੀਐਸਈ ਬੋਰਡ ਸਿੱਖਿਆ 10ਵੀਂ ਅਤੇ 12ਵੀਂ ਦੇ ਬਾਇਓਲੋਜੀ ਪੇਪਰ ਦੇ ਪੈਟਰਨ ਵਿਚ ਕੁੱਝ ਮਹੱਤਵਪੂਰਨ ਬਦਲਾਅ ਕਰਨ ਵਾਲਾ ਹੈ। ਵਿਦਿਆਰਥੀਆਂ ਨੂੰ ਇਹ ਬਦਲਾਅ 2021 ਦੇ ਪ੍ਰਸ਼ਨਪੱਤਰ ਵਿਚ ਦੇਖਣ ਨੂੰ ਮਿਲਣਗੇ। ਦਰਅਸਲ ਬੋਰਡ ਹੁਣ 12ਵੀਂ ਦੇ ਬਾਇਓਲੋਜੀ ਦੇ 10 ਪ੍ਰਤੀਸ਼ਤ ਪੇਪਰ ਕੇਸ ਸਟੱਡੀ ਵਿਚੋਂ ਪੁੱਛੇਗਾ।

StudentsStudents

ਪੇਪਰ ਦੇ 20 ਫ਼ੀਸਦੀ ਪ੍ਰਸ਼ਨ ਅਬਜੈਕਟਿਵ ਹੋਣਗੇ। ਇਹ ਜਮਾਤ 10ਵੀਂ ਦੇ ਵਿਦਿਆਰਥੀਆਂ ਲਈ ਵੀ ਲਾਗੂ ਹੋਵੇਗੀ। ਯਾਨੀ ਜਮਾਤ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੇਪਰ ਵਿਚ 20 ਫ਼ੀਸਦੀ ਪ੍ਰਸ਼ਨ ਅਜਿਹੇ ਮਿਲਣਗੇ ਜੋ ਮਲਟੀਪਲ ਚੋਣ, ਫਿਲ ਇਨ ਦੀ ਬਲੈਂਕਸ ਅਤੇ ਵਨ ਵਰਡ ਆਂਸਰ ਯਾਨੀ ਇਕ ਸ਼ਬਦ ਵਿਚ ਉੱਤਰ ਦੇਣ ਵਾਲੇ ਹੋਣਗੇ।

StudentsStudents

ਇਕ ਮੀਡੀਆ ਰਿਪੋਰਟ ਮੁਤਾਬਕ ਬੋਰਡ ਹੁਣ ਪੇਪਰ ਵਿਚ 20 ਫ਼ੀਸਦੀ ਪ੍ਰਸ਼ਨ ਅਬਜੈਕਟਿਵ ਪੁੱਛੇਗਾ ਜੋ ਪਹਿਲਾਂ 10 ਫ਼ੀਸਦੀ ਹੁੰਦੇ ਸਨ ਅਤੇ ਇਸ ਸਾਲ 2021 ਦੀ ਪ੍ਰੀਖਿਆ ਵਿਚ ਲਾਗੂ ਕਰ ਦਿੱਤਾ ਜਾਵੇਗਾ। ਦਸ ਦਈਏ ਕਿ ਬੋਰਡ ਨੇ ਸਾਲ 2020 ਤੋਂ ਹੀ ਅਬਜੈਕਟਿਵ ਪ੍ਰਸ਼ਨਾਂਦਾ ਚਲਣ ਸ਼ੁਰੂ ਕੀਤਾ ਹੈ। ਇਸ ਸਾਲ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਦੇ ਹਰ ਪੇਪਰ ਵਿਚ 10 ਫ਼ੀਸਦੀ ਪ੍ਰਸ਼ਨ ਅਬਜੈਕਟਿਵ ਰੱਖੇ ਗਏ ਸਨ।

ExamExam

ਸੀਬੀਐਸਈ ਨੇ ਪ੍ਰੀਖਿਆ ਦੇ  ਪੈਟਰਨ ਦੇ ਬਦਲਾਅ ਦੇ ਨਾਲ ਹੀ ਕਈ ਵਿਸ਼ਿਆਂ ਦੇ ਚੈਪਟਰਸ ਵਿਚ ਵੀ ਬਦਲਾਅ ਕੀਤੇ ਹਨ। ਕੈਮੇਸਟ੍ਰੀ ਦੇ ਜਿਹੜੇ ਸਾਲਿਡ ਸਟੇਟ ਦੇ ਪੀ ਬਲਾਕ ਦੇ 15 ਟਾਪਿਕਸ ਨੂੰ 11ਵੀਂ ਵਿਚ ਪੜ੍ਹਾਇਆ ਜਾਂਦਾ ਸੀ ਉਹ ਹੁਣ 12ਵੀਂ ਵਿਚ ਪੜ੍ਹਾਏ ਜਾਣਗੇ। ਹਾਲਾਂਕਿ ਫਿਜ਼ਿਕਸ ਦੇ ਚੈਪਟਰਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਗਣਿਤ ਵਿਚ ਅਪਲਾਇਡ ਮੈਥਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ExamExam

ਦਸ ਦਈਏ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਹਾਈ ਸਕੂਲ ਅਤੇ ਇੰਟਰਮੀਡੀਏਟ ਦੀਆਂ ਬੋਰਡ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸੀਬੀਐਸਈ ਦਾ ਮੁਲਾਂਕਣ ਕਾਰਜ ਵੀ 31 ਮਾਰਚ ਤੱਕ ਰੋਕ ਦਿੱਤਾ ਗਿਆ ਸੀ। 

Exams HallExams Hall

ਸੀਬੀਐਸਈ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ 19 ਮਾਰਚ ਤੋਂ 31 ਮਾਰਚ ਦਰਮਿਆਨ ਤਹਿ ਕੀਤੀਆਂ ਗਈਆਂ ਪ੍ਰੀਖਿਆਵਾਂ ਹੁਣ 31 ਮਾਰਚ ਤੋਂ ਬਾਅਦ ਮੁੜ ਤਹਿ ਕੀਤੀਆਂ ਜਾਣਗੀਆਂ। ਇਹ ਫੈਸਲਾ ਸੀਬੀਐਸਈ ਨੇ ਉੱਚ ਸਿੱਖਿਆ / ਸਕੂਲ ਸਿੱਖਿਆ ਅਤੇ ਸਾਖਰਤਾ ਦੇ ਸਕੱਤਰ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਲਿਆ ਹੈ। 

ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਾਲ ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਦਾ ਮੁਲਾਂਕਣ ਵੀ 31 ਮਾਰਚ 2020 ਤੱਕ ਰੋਕ ਦਿੱਤਾ ਗਿਆ ਸੀ। ਸਾਰੇ ਨੋਡਲ ਅਫਸਰਾਂ ਨੂੰ 1 ਅਪ੍ਰੈਲ 2020 ਤੋਂ ਮੁਲਾਂਕਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਨਾਲ ਜੇਈਈ ਮੁੱਖ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement