
ਲੌਕਡਾਊਨ ਦੇ ਖਤਮ ਹੋਣ ਤੋਂ ਬਾਅਦ ਸਫਰ ਕਰਨ ਵਾਲਿਆ ਲਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਨਿਯਮ ਬਣਾਏ ਜਾ ਰਹੇ ਹਨ।
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਦੇਸ਼ ਵਿਚ ਲੌਕਡਾਊਨ ਚੱਲ ਰਿਹਾ ਹੈ ਉੱਥੇ ਹੀ ਇਸ ਲੌਕਡਾਊਨ ਦੇ ਖਤਮ ਹੋਣ ਤੋਂ ਬਾਅਦ ਸਫਰ ਕਰਨ ਵਾਲਿਆ ਲਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਨਿਯਮ ਬਣਾਏ ਜਾ ਰਹੇ ਹਨ। ਰਿਪੋਰਟ ਤੋਂ ਜਾਣਕਾਰੀ ਮਿਲੀ ਹੈ ਕਿ ਰੇਲਵੇ ਇਸ ਸਮੇਂ ਪੈਸਿਆਂ ਬਾਰੇ ਨਹੀਂ ਬਲਕਿ ਯਾਤਰੀਆਂ ਦੀ ਸੁਰੱਖਿਆ ਬਾਰੇ ਸੋਚ ਰਹੀ ਹੈ ਕਿਉਂਕਿ ਇਹ ਯਕੀਨੀ ਕਰਨਾ ਜਰੂਰੀ ਹੈ ਕਿ ਕਰੋਨਾ ਹੋਰ ਅੱਗੇ ਨਾ ਵੱਧ ਸਕੇ।
Train
ਲੌਕਡਾਊਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਇਹ ਅਪੀਲ ਕੀਤੀ ਜਾਵੇਗੀ ਕਿ ਉਹ ਬਿਨਾ ਮਾਸਕ ਦੇ ਸਫਰ ਨਾ ਕਰਨ। ਇਸ ਦੇ ਤਹਿਤ ਜੇਕਰ ਤੁਹਾਡੀ ਸਿਹਤ ਠੀਕ ਹੋਵੇਗੀ ਤਾਂ ਹੀ ਤੁਸੀਂ ਰੇਲ ਯਾਤਰਾ ਕਰ ਸਕੋਗੇ। ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਕੇ ਯਾਤਰੀਆਂ ਦੀ ਸਿਹਤ ਦੀ ਜਾਂਚ ਕਰਨ ਦਾ ਵਿਚਾਰ ਰੇਲਵੇ ਕਰ ਰਹੀ ਹੈ। ਇਸ ਵਿਚ ਜੇਕਰ ਕੋਈ ਵਿਅਕਤੀ ਤੰਦਰੁਸਤ ਨਾ ਪਾਇਆ ਗਿਆ ਤਾਂ ਉਸ ਨੂੰ ਰੇਲ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ।
Train
ਏਅਰਪੋਰਟ ਦੇ ਵਾਂਗ ਹੀ ਹੁਣ ਇੱਥੇ ਵੀ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਯਾਤਰੀਆਂ ਦੀ ਸਿਹਤ ਦੀ ਜਾਂਚ ਕਰਨ ਵਾਲੇ ਕਈ ਹੋਰ ਯੰਤਰਾਂ ਦੇ ਬਦਲਾਵਾਂ ਤੇ ਵਿਚਾਰ ਚਰਚਾ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਲੌਕਡਾਊਨ ਖਤਮ ਹੋਣ ਤੋਂ ਬਾਅਦ ਰੇਲਵੇ ਦੀ ਲਿਸਟ ਵਿਚ ਉਹ ਰੂਟ ਨਹੀਂ ਹੋਣਗੇ ਜਿੰਨ੍ਹਾਂ ਵਿਚ ਕਰੋਨਾ ਵਾਇਰਸ ਦਾ ਕੋਈ ਮਰੀਜ਼ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਯਾਤਰਾ ਦੀ ਪਲਾਨਿੰਗ ਇਸੇ ਹਿਸਾਬ ਨਾਲ ਕਰੋ।
Train
ਇਸ ਤੋਂ ਇਲਾਵਾ ਟ੍ਰੇਨ ਵਿਚ ਮਿਡਲ ਸੀਟ ਬੁੱਕ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪਲੇਟਫਾਰਮ ਤੇ ਭੀੜ ਘੱਟ ਕਰਨ ਦੇ ਲਈ ਟਿਕਟ ਨੂੰ ਮਹਿੰਗਾ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਹਾਲ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਲੌਕਡਾਊਨ 14 ਮਈ ਤੋਂ ਬਾਅਦ ਖੁੱਲੇਗਾ ਜਾਂ ਫਿਰ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਪਰ ਸਰਕਾਰ ਤਿਆਰੀ ਕਰ ਰਹੀ ਹੈ ਕਿ ਜਦੋਂ ਵੀ ਲੌਕਡਾਊਨ ਖਤਮ ਹੋਇਆ ਤਾਂ ਇਸ ਦੇ ਨਾਲ ਹੀ ਲੋਕਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਕਰੋਨਾ ਦੇ ਫੈਲਾਅ ਨੂੰ ਵੀ ਰੋਕਿਆ ਜਾ ਸਕੇ।
Train
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।