
ਪਿਛਲੇ 24 ਘੰਟਿਆਂ ਵਿਚ ਜਿੰਨੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵਧੇ ਹਨ...
ਨਵੀਂ ਦਿੱਲੀ: ਚੀਨ ਤੋਂ ਦੁਨੀਆਭਰ ਵਿਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ਵਿਚ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਭਾਰਤ ਵਿਚ ਹੁਣ ਤਕ 4281 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਦਕਿ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ 693 ਨਵੇਂ ਮਾਮਲੇ ਸਾਮਹਣੇ ਆਏ ਹਨ ਜਦਕਿ 30 ਲੋਕਾਂ ਦੀ ਮੌਤ ਹੋ ਗਈ ਹੈ।
Photo
ਪਿਛਲੇ 24 ਘੰਟਿਆਂ ਵਿਚ ਜਿੰਨੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵਧੇ ਹਨ ਉਸ ਤੋਂ ਬਾਅਦ ਤੋਂ ਕੇਂਦਰ ਸਰਕਾਰ ਨੇ ਦੇਸ਼ ਵਿਚ 20 ਤੋਂ ਜ਼ਿਆਦਾ ਸਥਾਨਾਂ ਦੀ ਪਹਿਚਾਣ ਕੋਰੋਨਾ ਵਾਇਰਸ ਦੇ ਨਵੇਂ ਹਾਟਸਪਾਟ ਦੇ ਰੂਪ ਵਿਚ ਕੀਤੀ ਹੈ। ਸਰਕਾਰ ਵੱਲੋਂ ਜਿਹੜੇ ਸ਼ਹਿਰ ਅਤੇ ਜ਼ਿਲ੍ਹਿਆਂ ਨੂੰ ਕੋਰੋਨਾ ਹਾਟਸਪਾਟ ਵਜੋਂ ਚੁਣਿਆ ਗਿਆ ਹੈ ਉੱਥੇ 11 ਤੋਂ 20 ਕੋਰੋਨਾ ਮਰੀਜ਼ ਮਿਲੇ ਹਨ।
Corona
ਕੇਂਦਰ ਸਰਕਾਰ ਨੇ ਇਹਨਾਂ ਕੋਰੋਨਾ ਹਾਟਸਪਾਟ ਦੀ ਚੋਣ ਇਸ ਲਈ ਵੀ ਕੀਤੀ ਹੈ ਕਿਉਂ ਕਿ ਉਮੀਦ ਕੀਤੀ ਜਾ ਰਹੀ ਹੈ ਕਿ 14 ਅਪ੍ਰੈਲ ਨੂੰ ਕਈ ਥਾਵਾਂ ਤੋਂ ਲਾਕਡਾਊਨ ਹਟਾ ਦਿੱਤਾ ਜਾਵੇਗਾ। ਅਜਿਹੇ ਵਿਚ ਜਿਹੜੇ ਸ਼ਹਿਰਾਂ ਨੂੰ ਕੋਰੋਨਾ ਹਾਟਸਪਾਟ ਦੇ ਰੂਪ ਵਿਚ ਚੁਣਿਆ ਗਿਆ ਹੈ ਉੱਥੇ ਲਾਕਡਾਊਨ ਵਧਿਆ ਜਾ ਸਕਦਾ ਹੈ।
Corona
ਕੇਂਦਰ ਸਰਕਾਰ ਵੱਲੋਂ ਜਿਹੜੇ ਸ਼ਹਿਰਾਂ ਨੂੰ ਕੋਰੋਨਾ ਹਾਟਸਪਾਟ ਵਜੋਂ ਚੁਣਿਆ ਗਿਆ ਹੈ ਉਹਨਾਂ ਵਿਚ ਲੇਹ-ਲੱਦਾਖ਼, ਜੈਸਲਮੇਰ, ਬਾਂਦੀਪੁਰਾ, ਸ਼ਹੀਦ ਨਗਰ(ਪੰਜਾਬ), ਸਾਸ ਨਗਰ(ਪੰਜਾਬ), ਰੂਪਨਗਰ(ਪੰਜਾਬ), ਦੇਹਰਾਦੂਨ, ਸਹਾਰਨਪੁਰ, ਪਲਵਲ, ਝੂੰਝੂਨੂੰ, ਟੋਂਕ, ਜੈਸਲਮੇਰ, ਲਖਨਊ, ਨਾਗਪੁਰ, ਭੋਪਾਲ, ਸੂਰਤ, ਨਿਜ਼ਾਮੂਦੀਨ, ਰੰਗਾ ਰੇਡੀ, ਨਲਗੋਂਡਾ, ਦੱਖਣ ਕੰਨੜ, ਕੋਝਿਕੋਡ, ਤਿਰੂਵਨੰਤਪੁਰਮ, ਪੱਛਮ ਗੋਦਾਵਰੀ, ਪੂਰਬੀ ਗੋਦਾਵਰੀ, ਭਾਵਨਗਰ, ਮਦੁਰੈ, ਵਿਲੁਪੁਰਮ ਤਮਿਲਨਾਡੂ, ਤਿਰੂਚੁਲਾਪੱਲੀ, ਮਲਪੁਰਮ, ਨਾਗਪੁਰ, ਗਾਂਧੀਨਗਰ ਸ਼ਾਮਲ ਹਨ।
Corona Virus
ਲਾਕਡਾਊਨ ਦੀ ਪਾਲਣਾ ਕਰਵਾਉਣ ਲਈ ਪੁਲਸ ਨੂੰ ਭਾਰੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਲੋਕ ਮੰਨਣ ਲਈ ਤਿਆਰ ਨਹੀਂ ਹਨ। ਅਜਿਹੇ ਲੋਕਾਂ ਲਈ ਪੁਲਸ ਨੇ ਨਵਾਂ ਤਰੀਕਾ ਕੱਢਿਆ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਪੁਲਸ ਲਾਕਡਾਊਨ ਤੋੜ ਕੇ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ’ਤੇ ਡਰੋਨ ਨਾਲ ਨਜ਼ਰ ਰੱਖ ਰਹੀ ਹੈ।
Corona Virus
ਯੂ. ਪੀ. ਦੇ ਮੁਰਾਦਾਬਾਦ, ਝਾਰਖੰਡ ਦੇ ਦੇਹਰਾਦੂਨ, ਪੰਜਾਬ ਦੇ ਮੋਗਾ, ਕੇਰਲ ਦੇ ਕੋਝੀਕੋਡ ’ਚ ਪੁਲਸ ਨੇ ਡਰੋਨ ਕੈਮਰੇ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਪੁਲਸ ਨੇ ਪ੍ਰੋਫੈਸ਼ਨਲ ਡਰੋਨ ਚਾਲਕਾਂ ਨੂੰ ਹਾਇਰ ਕੀਤਾ ਹੈ ਜੋ ਕਿ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਸਰਵੀਲਾਂਸ ਦਾ ਕੰਮ ਕਰ ਰਹੇ ਹਨ। ਦੇਹਰਾਦੂਨ ’ਚ ਡਰੋਨ ਚਲਾਉਣ ਵਾਲਿਆਂ ਦੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਹਨ।
ਉਥੇ 56 ਲੋਕੇਸ਼ਨਾਂ ਨੂੰ ਸਰਵੀਲਾਂਸ ’ਤੇ ਰੱਖਿਆ ਗਿਆ ਹੈ। ਮੁਰਾਦਾਬਾਦ ’ਚ ਡਰੋਨ ਕੈਮਰਾ ਨਾ ਸਿਰਫ ਵੀਡੀਓ ਰਿਕਾਰਡਿੰਗ ਕਰ ਰਿਹਾ ਹੈ ਸਗੋਂ ਲਾਕਡਾਊਨ ਤੋੜਣ ਵਾਲਿਆਂ ਦੀਆਂ ਤਸਵੀਰਾਂ ਖਿੱਚ ਕੇ ਪੁਲਸ ਹੈੱਡਕੁਆਰਟਰ ’ਚ ਭੇਜ ਰਿਹਾ ਹੈ ਜਿਸ ਨਾਲ ਕਿ ਜੇਕਰ ਲੋਕ ਭੱਜ ਵੀ ਜਾਣਗੇ ਤਾਂ ਬਾਅਦ ’ਚ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।