
ਅਜਿਹੇ ਵਿਚ ਜ਼ਰੂਰੀ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਦੇ ਹੌਸਲੇ ਬੁਲੰਦ ਹਨ
ਨਵੀਂ ਦਿੱਲੀ -ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਖਤਰਾ ਵੱਧ ਰਿਹਾ ਹੈ। ਕੋਰੋਨਾ ਵਾਇਰਸ ਲਾਗ ਨਾਲ ਹੁਣ ਤੱਕ 4,281 ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿਚ ਜ਼ਰੂਰੀ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਵਿਚ ਡਾਕਟਰ ਵੀ ਸ਼ਾਮਿਲ ਹਨ, ਉਹ ਪਰਿਵਾਰ ਤੋਂ ਦੂਰ ਮਰੀਜ਼ਾਂ ਦੇ ਇਲਾਜ ਅਤੇ ਦੇਸ਼ ਸੇਵਾ ਵਿਚ ਜੁੱਟੇ ਹੋਏ ਹਨ।
#WATCH Dr Ambika, who is posted at #COVID19 treatment ward of Delhi AIIMS, breaks down while speaking about her professional challenges amid coronavirus pandemic. pic.twitter.com/erNNUIh7Il
— ANI (@ANI) April 6, 2020
ਦਿੱਲੀ ਵਿਚ ਏਮਜ਼ ਦੇ ਡਾਕਟਰ ਵੀ ਕੋਰੋਨਾ ਦੀ ਲਾਗ ਦੇ ਖਿਲਾਫ਼ ਕੰਮ ਕਰ ਰਹੇ ਹਨ। ਏਮਜ਼ ਦੀ ਡਾਕਟਰ ਅੰਬਿਕਾ, ਜੋ ਮਰੀਜ਼ਾਂ ਦੇ ਇਲਾਜ ਵਿਚ ਪਰਿਵਾਰ ਤੋਂ ਦੂਰ ਹੈ, ਉਹ ਵੀ ਇਸ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਡਾ: ਅੰਬਿਕਾ ਨੇ ਕਿਹਾ ਕਿ ਇਹ ਕੋਵਿਡ 19 ਵਿਰੁੱਧ ਲੜਾਈ ਹੈ।
File photo
ਅੰਬਿਕਾ ਨੇ ਕਿਹਾ ਕਿ 'ਕਈ ਵਾਰ ਮੈਨੂੰ ਡਰ ਹੁੰਦਾ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਲਾਗ ਦੇ ਸ਼ਿਕਾਰ ਨਾ ਹੋ ਜਾਈਏ। ਜੇ ਸਾਡੇ ਨਾਲ ਕੁਝ ਹੁੰਦਾ ਹੈ ਤਾਂ ਸਾਡਾ ਪਰਿਵਾਰ ਸਾਨੂੰ ਮਿਲਣ ਵੀ ਨਹੀਂ ਆ ਸਕੇਗਾ ਅਤੇ ਜੇ ਉਨ੍ਹਾਂ ਨੂੰ ਕੁਝ ਹੁੰਦਾ ਹੈ, ਤਾਂ ਅਸੀਂ ਵੀ ਨਹੀਂ ਜਾ ਸਕਦੇ।' ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋਵੇਗੀ। ਇਹ ਗੱਲ ਕਰਦੇ ਹੋਏ ਡਾ: ਅੰਬਿਕਾ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲੀ। ਮੇਰਾ ਪਰਿਵਾਰ ਬਹੁਤ ਸ਼ਕਤੀਸ਼ਾਲੀ ਹੈ।
#WATCH Guidelines are in place for use of Personal Protective Equipment.. Health facilities will fall short when more cases will emerge& we'll not get PPEs that we have today. So we have to manage whatever is available: Dr Pawan, who is treating #COVID19 patients at Delhi AIIMS pic.twitter.com/x7lNBTrUVK
— ANI (@ANI) April 6, 2020
ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਸਭ ਕੁਝ ਛੱਡ ਕੇ ਵਾਪਸ ਆ ਜਾਓ। ਇਕ ਹੋਰ ਡਾ. ਪਵਨ ਦੇ ਅਨੁਸਾਰ ਇਸ ਸਮੇਂ ਕੋਰੋਨਾ ਸੰਕਟ ਕਾਰਨ ਦਬਾਅ ਬਹੁਤ ਵਧ ਗਿਆ ਹੈ। ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ) ਬਾਰੇ ਇੱਕ ਦਿਸ਼ਾ ਨਿਰਦੇਸ਼ ਬਣਾਇਆ ਗਿਆ ਹੈ ਕਿ ਕਿਹੜੀ ਸਥਿਤੀ ਵਿੱਚ ਕਿਸ ਦੀ ਵਰਤੋਂ ਕੀਤੀ ਜਾਵੇ। ਜਦੋਂ ਵੱਡੀ ਗਿਣਤੀ ਵਿਚ ਕੋਰੋਨਾ ਲਾਗ ਦੇ ਕੇਸ ਸਾਹਮਣੇ ਆਉਣਗੇ ਤਾਂ ਸਿਹਤ ਸੇਵਾਵਾਂ ਘਟਣ ਦੀ ਸੰਭਾਵਨਾ ਹੋਵੇਗੀ। ਸਾਡੇ ਕੋਲ ਇਸ ਸਮੇਂ ਜੋ ਪੀਪੀਈਜ਼ ਹਨ, ਸ਼ਾਇਦ ਬਾਅਦ ਵਿਚ ਨਾ ਹੋਣ। ਅਜਿਹੀ ਸਥਿਤੀ ਵਿੱਚ ਸਾਡੇ ਕੋਲ ਜੋ ਵੀ ਸਰੋਤ ਹਨ, ਸਾਨੂੰ ਉਨ੍ਹਾਂ ਤੋਂ ਹੀ ਕੰਮ ਕਰਨਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।