
ਕੇਂਦਰ ਸਰਕਾਰ ਨੇ 21 ਦਿਨ ਦਾ ਲੌਕਡਾਊਨ ਪੂਰੇ ਦੇਸ਼ ਵਿਚ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਕਰੋਨਾ ਦੇ ਨਵੇਂ- ਨਵੇਂ ਮਾਮਲੇ ਸਾਹਮਣੇ ਆ ਰਹੇ ਹਨ
ਚੰਡੀਗੜ੍ਹ : ਭਾਰਤ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ – ਦਿਨ ਵਧਦਾ ਹੀ ਜਾ ਰਿਹਾ ਹੈ ਭਾਂਵੇ ਕਿ ਕਰੋਨਾ ਵਾਇਰਸ ਤੇ ਠੱਲ ਪਾਉਣ ਦੇ ਲਈ ਕੇਂਦਰ ਸਰਕਾਰ ਨੇ 21 ਦਿਨ ਦਾ ਲੌਕਡਾਊਨ ਪੂਰੇ ਦੇਸ਼ ਵਿਚ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਕਰੋਨਾ ਦੇ ਨਵੇਂ- ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਹੁਣ ਦੇਸ਼ ਦੇ ਬਾਕੀ ਸੂਬਿਆਂ ਦੇ ਵਾਂਗ ਹਰਿਆਣਾ ਵਿਚ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
Coronavirus positive case
ਪੂਰੇ ਸੂਬੇ ਵਿਚ ਹੁਣ ਤੱਕ 119 ਕਰੋਨਾ ਪੌਜਟਿਵ ਮਰੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 2 ਲੋਕ ਅਜਿਹੇ ਹਨ ਜਿਹੜੇ ਇਸ ਵਾਇਰਸ ਦੇ ਨਾਲ ਲੜਦੇ-ਲੜਦੇ ਜਿੰਦਗੀ ਦੀ ਬਾਜੀ ਹਾਰ ਗਏ। ਇਸ ਤੋਂ ਇਲਾਵਾ 469 ਮਾਮਲੇ ਅਜਿਹੇ ਵੀ ਹਨ ਜਿਨ੍ਹਾਂ ਦੀ ਹਾਲੇ ਰਿਪੋਰਟ ਆਉਂਣੀ ਬਾਕੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਨ੍ਹਾਂ 119 ਮਾਮਲਿਆਂ ਵਿਚੋਂ 6 ਲੋਕ ਸ਼੍ਰੀ ਲੰਕਾ ਦੇ ਨਾਗਰਿਕ ਹਨ
Coronavirus
ਅਤੇ ਇਸ ਦੇ ਨਾਲ ਹੀ ਨੇਪਾਲ, ਥਾਈਲੈਂਡ, ਇੰਡੋਨੇਸ਼ੀਆ, ਅਤੇ ਸਾਊਥ ਅਫਰੀਕਾ ਤੋਂ ਵੀ ਇਕ – ਇਕ ਨਾਗਰਿਕ ਹਨ ਅਤੇ 45 ਇਨਫੈਕਟਡ ਮਾਮਲੇ ਹੋਰ ਵੱਖ- ਵੱਖ ਸੂਬਿਆ ਤੋਂ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਨੂੰਹ ਜ਼ਿਲ੍ਹਾ ਹੈ। ਜਿੱਥੇ ਹੁਣ ਤੱਕ ਕਰੋਨਾ ਵਾਇਰਸ ਦੇ 30 ਮਾਮਲੇ ਸਾਹਮਣੇ ਆ ਚੁੱਕੇ ਹਨ।
Photo
ਇਸ ਤੋਂ ਬਾਅਦ ਦੂਜੇ ਨੰਬਰ ਤੇ ਪਲਵਨ ਆਉਂਦਾ ਹੈ ਜਿੱਥੇ ਇਸ ਵਾਇਰਸ ਦੇ 26 ਮਾਮਲੇ, ਫਰੀਦਾਬਾਦ ਵਿਚ 21, ਗੁਰੂਗ੍ਰਾਮ ਵਿਚ 18, ਕਰਨਾਲ ਵਿਚ 5, ਸਿਰਸਾ 3, ਅਤੇ ਇਸ ਦੇ ਨਾਲ ਹੀ ਸੋਨੀਪਤ, ਕੈਥਲ, ਪੰਚਕੂਲਾ ਵਿਚ 1-1 ਮਾਮਲਾ ਸਾਹਮਣੇ ਆਇਆ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।