ਗੁੱਸੇ 'ਚ ਆਏ ਲੋਕਾਂ ਨੇ ਫੂਕਤਾ ਟਰੈਕਟਰ
ਅਲਵਰ: ਰਾਜਸਥਾਨ ਦੇ ਅਲਵਰ 'ਚ ਸਵਾਰੀਆਂ ਨੂੰ ਲੈ ਕੇ ਜਾ ਰਹੇ ਟੈਂਪੂ 'ਤੇ ਬੱਜਰੀ ਨਾਲ ਭਰੀ ਟਰੈਕਟਰ-ਟਰਾਲੀ ਪਲਟ ਗਈ। ਇਸ ਹਾਦਸੇ ਵਿੱਚ ਪਿਤਾ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਧਰ, ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ। ਗੁੱਸੇ 'ਚ ਆਏ ਲੋਕਾਂ ਨੇ ਟਰੈਕਟਰ ਨੂੰ ਅੱਗ ਲਗਾ ਦਿੱਤੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ 'ਤੇ ਵੀ ਪਥਰਾਅ ਕੀਤਾ ਗਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਮਹਿਲਾ ਮੁਲਾਜ਼ਮ ਨੂੰ ਬੰਧਕ ਬਣਾ ਕੇ ਕੀਤਾ ਜਬਰ ਜ਼ਨਾਹ
ਇਹ ਘਟਨਾ ਵੀਰਵਾਰ ਰਾਤ 9 ਵਜੇ ਜ਼ਿਲ੍ਹੇ ਦੇ ਕਠੂਮਾਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਖੇੜਾ ਮੈਦਾ ਨੇੜੇ ਭਾਨੋਖਰ ਰੋਡ 'ਤੇ ਵਾਪਰੀ। ਦਰਅਸਲ ਇਹ ਹਾਦਸਾ ਨਾਜਾਇਜ਼ ਬੱਜਰੀ ਲੈ ਕੇ ਜਾ ਰਹੇ ਟਰੈਕਟਰ ਕਾਰਨ ਵਾਪਰਿਆ ਹੈ। ਟੱਕਰ ਤੋਂ ਬਾਅਦ ਟਰਾਲੀ ਟੈਂਪੂ 'ਤੇ ਪਲਟ ਗਈ ਅਤੇ ਪਿਤਾ ਸਮੇਤ ਦੋ ਪੁੱਤਰਾਂ, ਇਕ ਧੀ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਲਾਸ਼ਾਂ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਦੀਆਂ ਛੁੱਟੀਆਂ ਰੱਦ, DGP ਨੇ ਜਾਰੀ ਕੀਤੇ ਹੁਕਮ
ਸ਼ੁੱਕਰਵਾਰ ਸਵੇਰੇ ਵੀ ਪਰਿਵਾਰ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਪਰਿਵਾਰ ਨੇ ਇਕ ਕਰੋੜ ਰੁਪਏ ਦੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਭਰੋਸਾ ਨਹੀਂ ਮਿਲਦਾ, ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ।