
11.82 ਲੱਖ ਵੀ ਕੀਤੇ ਬਰਾਮਦ
ਜੰਮੂ: ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 70 ਕਰੋੜ ਰੁਪਏ ਦੀ 11 ਕਿਲੋ ਹੈਰੋਇਨ ਅਤੇ 11.82 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਭੇਜੀ ਗਈ ਹੈ।
ਦੋਵਾਂ ਤੋਂ ਗਿਰੋਹ ਦੇ ਹੋਰ ਮੈਂਬਰਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਤਸਕਰ ਸ਼੍ਰੀਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਖਾਸ ਸੂਚਨਾ ਦੇ ਆਧਾਰ 'ਤੇ ਸ਼੍ਰੀਨਗਰ ਪੁਲਿਸ ਨੇ ਰਾਜਬਾਗ ਸਥਿਤ ਗੁਲਾਮ ਮੁਹੰਮਦ ਡਾਰ ਦੇ ਘਰ ਛਾਪਾ ਮਾਰਿਆ।
ਇਹ ਵੀ ਪੜ੍ਹੋ: ਹਰ ਰੋਜ਼ ਵ੍ਹੀਲ ਚੇਅਰ 'ਤੇ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੜ੍ਹਾਈ ਲਈ ਜਾਂਦੀ ਹੈ ਸਕੂਲ
ਤਲਾਸ਼ੀ ਦੌਰਾਨ 11.089 ਕਿਲੋ ਹੈਰੋਇਨ ਅਤੇ 11,82500 ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੌਰਾਨ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਇਲਾਕੇ ਦੇ ਪਿੰਡ ਨਚਾਇਣ ਵਾਸੀ ਸੱਜਾਦ ਅਹਿਮਦ ਬਦਾਨਾ ਅਤੇ ਅਮਰੋਈ ਦੇ ਜ਼ਹੀਰ ਅਹਿਮਦ ਟੈਂਚ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਇਹ ਰਕਮ ਹੈਰੋਇਨ ਦੀ ਵਿਕਰੀ ਤੋਂ ਇਕੱਠੀ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਹਨ। ਦੱਸ ਦੇਈਏ ਕਿ ਸਰਹੱਦ ਪਾਰ ਤੋਂ ਲਗਾਤਾਰ ਨਾਰਕੋ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੁਪਵਾੜਾ, ਬਾਂਦੀਪੋਰਾ ਅਤੇ ਬਾਰਾਮੂਲਾ ਵਿੱਚ ਐਲਓਸੀ ਤੋਂ ਡਰੱਗ ਤਸਕਰੀ ਦੇ ਕਈ ਮਾਮਲੇ ਪਹਿਲਾਂ ਵੀ ਫੜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਪੁਲਿਸ ਦੀਆਂ ਉੱਚੀਆਂ ਪਦਵੀਆਂ ਤੇ ਬੈਠਣ ਵਾਲੇ ਵੀ, ਜਗਦੀਪ ਸਿੰਘ ਵਾਂਗ ਘੋਰ ਅਪਰਾਧੀ ਸਨ!