
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਵੱਲੋਂ ਜੰਤਰ-ਮੰਤਰ 'ਤੇ ਰੋਸ ਪ੍ਰਦਰਸ਼ਨ
Delhi News : ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਰਟੀ ਵਰਕਰ ਸਰਗਰਮ ਮੂਡ ਵਿੱਚ ਦਿਖਾਈ ਦੇ ਰਹੇ ਹਨ। ‘ਆਪ’ ਆਗੂ ਕੇਂਦਰ ਸਰਕਾਰ ਖ਼ਿਲਾਫ਼ ਮੋਰਚੇ ’ਤੇ ਡਟ ਗਏ ਹਨ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੰਦੋਲਨ ਛੇੜ ਦਿੱਤਾ ਗਿਆ ਹੈ। ਐਤਵਾਰ ਨੂੰ ਆਪ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ ਅੱਜ ਜੰਤਰ-ਮੰਤਰ ਵਿਖੇ ਸਮੂਹਿਕ ਭੁੱਖ ਹੜਤਾਲ ਕਰ ਰਹੇ ਹਨ।
ਇਸ ਦੌਰਾਨ 'ਆਪ' ਦੀ ਸੀਨੀਅਰ ਨੇਤਾ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਉਹ ਉਨ੍ਹਾਂ ਨੂੰ ਮੁੱਖ ਮੰਤਰੀ ਸਮਝਦੇ ਹਨ। ਹਰ ਕੋਈ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਚਾਹੁੰਦਾ ਹੈ। ਭਾਜਪਾ ਦੀ ਈਡੀ ਅਤੇ ਸੀਬੀਆਈ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਸ਼ਰਾਬ ਘੁਟਾਲੇ ਦਾ ਇੱਕ ਪੈਸਾ ਵੀ ਨਹੀਂ ਦਿਖਾ ਸਕੀ।
'ਗਹਿਰੀ ਸਾਜ਼ਿਸ਼ ਨਾਲ ਕੇਜਰੀਵਾਲ ਗ੍ਰਿਫਤਾਰ...'
ਪਾਰਟੀ ਦੇ ਵਿਧਾਇਕ ਸੰਜੇ ਸਿੰਘ ਨੇ ਕਿਹਾ ਕਿ ਜੇਲ ਤੋਂ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਅਰਵਿੰਦ ਕੇਜਰੀਵਾਲ ਨੂੰ ਇਕ ਗਹਿਰੀ ਸਾਜ਼ਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਮਾਨਦਾਰ ਸੀ, ਇਮਾਨਦਾਰ ਹੈ ਅਤੇ ਇਮਾਨਦਾਰ ਰਹਿਣਗੇ। ਉਹ ਮੁੱਖ ਮੰਤਰੀ ਸੀ, ਮੁੱਖ ਮੰਤਰੀ ਹਨ ਅਤੇ ਮੁੱਖ ਮੰਤਰੀ ਰਹਿਣਗੇ। ਭਾਜਪਾ ਨੇ ਕੇਜਰੀਵਾਲ ਖਿਲਾਫ ਜੋ ਮੁਕੱਦਮਾ ਬਣਾਇਆ ਹੈ ,ਤਿੰਨ ਘੰਟੇ ਦੀ ਜਾਂਚ 'ਚ ਪਤਾ ਲੱਗ ਜਾਵੇਗਾ ਕਿ ਫਰਜ਼ੀ ਮੁਕੱਦਮਾ ਹੈ।
ਇਸ ਨਾਲ ਹੀ ਸੰਜੇ ਸਿੰਘ ਨੇ ਕਿਹਾ ਕਿ 162 ਗਵਾਹ ਈਡੀ ਦੇ ਹਨ, 294 ਗਵਾਹ ਸੀਬੀਈ ਦੇ ਹਨ, ਦੋਵੇਂ ਜਾਂਚ ਏਜੰਸੀਆਂ ਨੇ ਪੰਜਾਹ ਹਜ਼ਾਰ ਚਾਰਜਸ਼ੀਟ ਤਿਆਰ ਕਰ ਲਈਆਂ ਹਨ। ਕੁੱਲ ਗਵਾਹਾਂ ਵਿੱਚੋਂ ਸਿਰਫ਼ ਚਾਰ ਗਵਾਹਾਂ ਨੇ ਹੀ ਅਰਵਿੰਦ ਕੇਜਰੀਵਾਲ ਦਾ ਨਾਂ ਲਿਆ।