Pakistan News: ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਅੱਤਵਾਦੀ ਹਮਲੇ, 6 ਸੁਰੱਖਿਆ ਕਰਮੀ, 12 ਅੱਤਵਾਦੀ ਹਲਾਕ

By : BALJINDERK

Published : Apr 7, 2024, 5:46 pm IST
Updated : Apr 7, 2024, 5:46 pm IST
SHARE ARTICLE
Terrorist attacks in Khyber Pakhtunkhwa and Balochistan
Terrorist attacks in Khyber Pakhtunkhwa and Balochistan

Pakistan News: ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਹੋਇਆ ਬਰਾਮਦ, ਪ੍ਰਧਾਨ ਮੰਤਰੀ ਨੇ ਹਮਲੇ ਦੀ ਕੀਤੀ ਸਖ਼ਤ ਨਿੰਦਾ 

Pakistan News:ਕਵੇਟਾ, ਪਾਕਿਸਤਾਨ ਦੇ ਅਸ਼ਾਂਤ ਖੇਤਰ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬੇ ਵਿਚ ਪਿਛਲੇ ਦੋ ਦਿਨਾਂ ਵਿਚ ਅੱਤਵਾਦੀ ਘਟਨਾਵਾਂ ਅਤੇ ਸੁਰੱਖਿਆ ਅਪਰੇਸ਼ਨਾਂ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਸਮੇਤ 6 ਸੁਰੱਖਿਆ ਕਰਮਚਾਰੀ ਅਤੇ 12 ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਆਰਮਡ ਫੋਰਸਿਜ਼ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਕਿਹਾ ਕਿ ਬਲੋਚਿਸਤਾਨ ਸੂਬੇ ਵਿੱਚ ਦੋ ਘਟਨਾਵਾਂ ਵਿੱਚ ਚਾਰ ਅੱਤਵਾਦੀ ਮਾਰੇ ਗਏ ਹਨ।

ਇਹ ਵੀ ਪੜੋ:Uttar Pardesh News : Alexa ਦੀ ਮਦਦ ਨਾਲ ਲੜਕੀ ਨੇ ਭੈਣ ਨੂੰ ਬਾਂਦਰਾਂ ਤੋਂ ਬਚਾਇਆ 

ISPR ਨੇ ਕਿਹਾ ਕਿ ਖੈਬਰ ਪਖਤੂਨਖਵਾ (ਕੇਪੀ) ਵਿੱਚ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਕੁਲਚੀ ਤਹਿਸੀਲ ਦੇ ਕੋਟ ਸੁਲਤਾਨ ਖੇਤਰ ਵਿਚ ਸੁਰੱਖਿਆ ਬਲਾਂ ਦੁਆਰਾ ਚਲਾਈ ਗਈ ਮੁਹਿੰਮ ਦੌਰਾਨ ਅੱਠ ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਖੈਬਰ ਪਖਤੂਨਖਵਾ ਦੇ ਲੱਕੀ ਮਰਵਤ ਵਿੱਚ ਦੋਹਰੇ ਅੱਤਵਾਦੀ ਹਮਲਿਆਂ ਵਿੱਚ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਅਤੇ ਦੋ ਪੁਲਿਸ ਕਰਮਚਾਰੀ ਮਾਰੇ ਗਏ, ਜਦੋਂ ਕਿ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਡੀਐਸਪੀ ਨੇ ਈਦ-ਉਲ-ਫਿਤਰ ਦੇ ਤਿਉਹਾਰ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਪੇਸ਼ਾਵਰ-ਕਰਾਚੀ ਹਾਈਵੇਅ ’ਤੇ ਇੱਕ ਅਸਥਾਈ ਚੌਕੀ ਸਥਾਪਤ ਕੀਤੀ ਸੀ। ਇਕ ਰਿਪੋਰਟ ਮੁਤਾਬਕ ਜਦੋਂ ਉਹ ਚੌਕੀ ਤੋਂ ਵਾਪਸ ਆ ਰਹੇ ਸਨ ਤਾਂ ਮੰਜੀਵਾਲਾ ਚੌਕ ਨੇੜੇ ਅੱਤਵਾਦੀਆਂ ਨੇ ਪੁਲਿਸ ਦੀ ਗੱਡੀ ’ਤੇ ਗੋਲ਼ੀਬਾਰੀ ਕਰ ਦਿੱਤੀ, ਜਿਸ ’ਚ DSP ਅਤੇ ਕਾਂਸਟੇਬਲ ਨਸੀਮ ਗੁਲ ਦੀ ਮੌਤ ਹੋ ਗਈ। 

ਇਹ ਵੀ ਪੜੋ:Punjab News : ਅਮਰੀਕਨ ਯੂਨੀਵਰਸਿਟੀ ਤੋਂ ਹਸ਼ਨਪ੍ਰੀਤ ਕੌਰ ਨੇ 30 ਹਜ਼ਾਰ ਡਾਲਰ ਦਾ ਵਜ਼ੀਫ਼ਾ ਜਿੱਤਿਆ  

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਸਾਰਾ ਦਰਗਾ ਇਲਾਕੇ ’ਚ ਇਕ ਹੋਰ ਹਮਲਾ ਹੋਇਆ, ਜਿਸ ’ਚ ਅਣਪਛਾਤੇ ਹਮਲਾਵਰਾਂ ਨੇ ਕਾਂਸਟੇਬਲ ਸਨਮਤ ਖਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਜੌਰ ਜ਼ਿਲ੍ਹੇ ਦੀ ਮਾਮੁੰਦ ਤਹਿਸੀਲ ’ਚ ਸ਼ਨੀਵਾਰ ਨੂੰ ਹੋਏ ਧਮਾਕੇ ’ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਇਸ ਦੇ ਮੁਤਾਬਕ ਸ਼ਨੀਵਾਰ ਰਾਤ ਟਾਂਕ ਜ਼ਿਲ੍ਹੇ ’ਚ ਮੀਆਂ ਲਾਲ ਪੁਲਿਸ ਚੌਕੀ ਨੇੜੇ ਅਣਪਛਾਤੇ ਲੋਕਾਂ ਨੇ ਇਕ ਹੈੱਡ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਲੱਕੀ ਮਰਵਾਤ ’ਚ ਪੁਲਿਸ ਮੁਲਾਜ਼ਮਾਂ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। 

ਇਹ ਵੀ ਪੜੋ:Dhaniya Bharta Recipe: ਧਨੀਏ ਤੋਂ ਚਟਨੀ ਹੀ ਨਹੀਂ ਸਵਾਦਿਸ਼ਟ ਭੜਥਾ ਵੀ ਬਣਾਇਆ ਜਾ ਸਕਦਾ ਹੈ, ਜਾਣੋ ਆਸਾਨ ਰੈਸਿਪੀ

 (For more news apart from Pakistan,Terrorist attacks in Khyber Pakhtunkhwa and Balochistan, 6 security personnel, 12 terrorists killed News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement