ਮੈਨੂੰ 50 ਕਰੋੜ ਰੁਪਏ ਦੇਵੋ, 72 ਘੰਟੇ ਵਿਚ ਮੋਦੀ ਨੂੰ ਮਾਰ ਦੇਵਾਂਗਾ
Published : May 7, 2019, 10:36 am IST
Updated : May 7, 2019, 3:15 pm IST
SHARE ARTICLE
Tej Bhadur
Tej Bhadur

ਜਾਣੋ ਕੀ ਹੈ ਪੂਰਾ ਮਾਮਲਾ

ਵਾਰਾਣਸੀ- ਲੋਕ ਸਭਾ ਚੋਣਾਂ 2019 ਵਿਚ ਪੀਐਮ ਨਰਿੰਦਰ ਮੋਦੀ ਦੇ ਖਿਲਾਫ਼ ਵਾਰਾਣਸੀ ਤੋਂ ਚੁਣੌਤੀ ਦੇਣ ਦੀ ਤਿਆਰੀ ਵਿਚ ਲੱਗੇ ਬੀਐਸਐਫ ਤੋਂ ਬਰਖਾਸਤ ਤੇਜ ਬਹਾਦੁਰ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਕੁੱਝ ਤਕਨੀਕੀ ਕਾਰਨਾਂ ਦੇ ਕਰ ਕੇ ਮੋਦੀ ਦੇ ਸਾਹਮਣੇ ਸਮਾਜਵਾਦੀ ਪਾਰਟੀ ਉਮੀਦਵਾਰ ਬਣਨ ਤੋਂ ਰਹਿ ਗਏ ਬਰਖਾਸਤ ਤੇਜ ਬਹਾਦੁਰ ਯਾਦਵ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੱਕ ਵਾਇਰਲ ਵੀਡੀਓ ਵਿਚ ਬੀਐਸਐਫ਼ ਤੋਂ ਬਰਖਾਸਤ ਫੌਜੀ ਆਪਣੇ ਸਾਥੀ ਫੌਜੀਆਂ ਦੇ ਨਾਲ ਸ਼ਰਾਬ ਪੀਦਾ ਨਜ਼ਰ ਆ ਰਿਹਾ ਹੈ।  

ਦੂਜੀ ਵਾਇਰਲ ਵੀਡੀਓ ਵਿਚ ਤੇਜ ਬਹਾਦੁਰ ਯਾਦਵ ਅਤੇ ਉਸਦੇ ਸਾਥੀ 50 ਕਰੋੜ ਰੁਪਏ ਮਿਲਣ ਉੱਤੇ ਪੀਐਮ ਨਰਿੰਦਰ ਮੋਦੀ ਨੂੰ 72 ਘੰਟੇ ਦੇ ਅੰਦਰ ਮਾਰਨ ਦੀ ਗੱਲ ਕਹਿ ਰਹੇ ਹਨ। ਵੀਡੀਓ ਦੇ ਵਾਇਰਲ ਹੁੰਦੇ ਹੀ ਸਮਾਜਵਾਦੀ ਪਾਰਟੀ ਤੇਜ਼ ਬਹਾਦੁਰ ਦੇ ਬਚਾਅ ਵਿਚ ਉਤਰ ਆਈ ਤਾਂ ਦੂਜੇ ਪਾਸੇ ਬਰਖ਼ਾਸਤ ਫੌਜ਼ੀ ਤੇਜ਼ ਬਹਾਦੁਰ ਨੇ ਸ਼ਰਾਬ ਪੀਣ ਦੀ ਗੱਲ ਤਾਂ ਸਵੀਕਾਰ ਕਰ ਲਈ ਪਰ ਪੰਜਾਹ ਕਰੋੜ ਮਿਲਣ ਤੇ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੇ ਮਾਮਲੇ ਨੂੰ ਸਾਜਿਸ਼ ਕਰਾਰ ਦਿੱਤਾ। ਤੇਜ਼ ਬਹਾਦੁਰ ਨੇ ਦੱਸਿਆ ਕਿ ਇਹ ਵੀਡੀਓ ਦਿੱਲੀ ਪੁਲਿਸ ਦੇ ਸਿਪਾਹੀ ਪੰਕਜ ਸ਼ਰਮਾ ਨੇ ਵਾਇਰਲ ਕੀਤਾ ਹੈ ਅਤੇ ਵੀਡੀਓ ਵੀ ਉਨ੍ਹਾਂ  ਦੇ ਘਰ ਦਾ ਹੈ।

Tej Bhadur And Narender ModiTej Bhadur And Narender Modi

ਦੂਜੇ ਪਾਸੇ ਮਨੋਹਰ ਲਾਲ ਹਨ ਜਿਸਦੇ ਬੁਰੇ ਸਮੇਂ ਵਿਚ ਮੈਂ ਮਦਦ ਕੀਤੀ ਤੇ ਅੱਜ ਉਹ ਹੀ ਸਾਨੂੰ ਡਰਾ ਧਮਕਾ ਰਿਹਾ ਹੈ। ਤੇਜ਼ ਬਹਾਦੁਰ ਨੇ ਕਿਹਾ ਕਿ ਜਿਸ ਨੇ ਵੀਡੀਓ ਬਣਾਉਣਾ ਹੈ ਬਣਾ ਲਓ ਸਾਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਅਸੀਂ ਆਪਣੀ ਜਗ੍ਹਾ ਸਹੀ ਹਾਂ। ਤੇਜ ਬਹਾਦੁਰ ਨੇ ਪਹਿਲਾਂ ਤਾਂ ਕਿਹਾ ਕਿ ਵਾਇਰਲ ਹੋਇਆ ਵੀਡੀਓ ਦੋ ਸਾਲ ਪੁਰਾਣਾ ਹੈ ਜੋ ਉਸਦੇ ਹੀ ਧੋਖੇਬਾਜ ਦੋਸਤਾਂ ਨੇ ਲੁਕ ਕੇ ਬਣਾਇਆ ਸੀ।  ਫਿਰ ਦਾਅਵਾ ਕੀਤਾ ਕਿ ਇਹ ਭਾਜਪਾ ਦੀ ਆਈਟੀ ਸੈਲ ਦੀ ਕਰਤੂਤ ਹੈ। ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਤੇਜ਼ ਬਹਾਦੁਰ ਨੇ ਕਿਹਾ ਕਿ ਹੁਣ ਚੋਣਾਂ ਦਾ ਦੌਰ ਹੈ, ਵਿਰੋਧੀਆਂ ਵਲੋਂ ਹੋਰ ਵੀ ਵੀਡੀਓ ਵਾਇਰਲ ਕੀਤੇ ਜਾ ਸਕਦੇ ਹਨ।

 ਸਪਾ ਗਠ-ਜੋੜ ਦੇ ਵਲੋਂ ਤੇਜ ਬਹਾਦੁਰ ਨੇ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਨਾਮਾਂਕਨ ਕੀਤਾ ਸੀ। ਤੇਜ ਬਹਾਦੁਰ ਨੂੰ ਬੀਐਸਐਫ ਵਲੋਂ ਬਰਖ਼ਾਸਤਗੀ ਕਲਾਜ਼ ਨੂੰ ਲੈ ਕੇ ਨੋਟਿਸ ਦਿੱਤਾ ਗਿਆ ਅਤੇ ਬਾਅਦ ਵਿਚ ਪਰਚਾ ਖਾਰਜ ਹੋ ਗਿਆ ਸੀ। ਇਸ ਤੋਂ ਬਾਅਦ ਉਹ ਸਪਾ ਪਾਰਟੀ ਦੀ ਉਮੀਦਵਾਰ ਸ਼ਾਲਿਨੀ ਯਾਦਵ ਦਾ ਪ੍ਰਚਾਰ ਕਰ ਰਹੇ ਹਨ। ਦੂਜੀ ਵਾਇਰਲ ਵੀਡੀਓ ਵਿਚ ਪੰਕਜ ਅਤੇ ਉਸਦੇ ਸਾਥੀ ਫੌਜੀ ਤੋਂ ਪੁੱਛ ਰਹੇ ਹਨ ਕਿ ਜੇ ਤੈਨੂੰ ਪੰਜਾਹ ਕਰੋੜ ਮਿਲਣਗੇ ਤਾਂ ਕੀ ਮੋਦੀ ਨੂੰ ਮਰਵਾ ਦਵੇਗਾ। ਬਰਖ਼ਾਸਤ ਫੌਜੀ ਦੇ ਵੱਲੋਂ ਜਵਾਬ ਮਿਲਦਾ ਹੈ ਕਿ ਪੰਜਾਹ ਕਰੋੜ ਮਿਲਣ ਤੇ ਮੈਂ 72 ਘੰਟਿਆਂ ਵਿਚ ਮੋਦੀ ਨੂੰ ਮਰਵਾ ਦੇਵੇਗਾ।

Tej BhadurTej Bhadur

ਉਸਦੇ ਸਾਥੀ ਕਹਿੰਦੇ ਹਨ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਸਵਾ ਸੌ ਕਰੋੜ ਲੋਕਾਂ ਦੇ ਪ੍ਰਧਾਨ ਸੇਵਕ ਹਨ। ਭਾਰਤ ਵਿਚੋਂ ਤਾਂ ਕੋਈ ਦੇਵੇਗਾ ਨਹੀਂ ਪੰਜਾਹ ਕਰੋੜ ਪਾਕਿਸਤਾਨ ਵਿਚੋਂ ਮਿਲ ਜਾਵੇਗਾ।  ਇੱਕ ਸਾਥੀ ਇਸ ਦੌਰਾਨ ਦਿੱਲੀ ਦੇ ਸੀਐਮ ਕੇਜਰੀਵਾਲ ਨਾਲ ਵੀ ਸੰਪਰਕ ਕਰਨ ਦੀ ਗੱਲ ਕਹਿੰਦਾ ਹੈ। ਸੋਸ਼ਲ ਮੀਡੀਆ ਵਿਚ ਇਸ ਵੀਡੀਓ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ ਅਤੇ ਇਸ ਮਾਮਲੇ ਵਿਚ ਸਿਆਸਤ ਵੀ ਭੱਖ ਗਈ ਹੈ। ਭਾਜਪਾ ਦੇ ਬੁਲਾਰੇ ਜੀਵੀਐਲ ਨਰਸਿੰਮਹਾ ਰਾਵ ਨੇ ਇਸ ਮਾਮਲੇ ਵਿਚ ਹੈਰਾਨੀ ਜਤਾਈ ਹੈ। ਨਰਸਿੰਹਾ ਰਾਵ ਨੇ ਕਿਹਾ- ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੇਜ਼ ਬਹਾਦੁਰ ਯਾਦਵ ਦੇ ਬਿਆਨਾਂ ਨਾਲ ਸਹਿਮਤ ਹਾਂ।

ਸਪਾ ਨੇ ਉਹਨਾਂ ਵਾਰਾਣਸੀ ਤੋਂ ਪੇਸ਼ ਕੀਤਾ ਸੀ। ਅਸੀਂ ਟੀ ਵੀ ਉੱਤੇ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਹ 50 ਕਰੋੜ ਰੁਪਏ ਦੇ ਬਦਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜਿਸ਼ ਰਚਾ ਰਹੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿਚ ਤੇਜ਼ ਬਹਾਦੁਰ ਯਾਦਵ ਆਪਣੇ ਕੁੱਝ ਦੋਸਤਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ। ਤੇਜ ਬਹਾਦੁਰ ਯਾਦਵ  ਕੁੱਝ ਖਾ ਰਹੇ ਹਨ ਅਤੇ ਉਦੋਂ ਉਨ੍ਹਾਂ ਦੇ ਸਾਹਮਣੇ ਬੈਠਾ ਹੋਇਆ ਸ਼ਖਸ ਬੋਲਦਾ ਹੈ ਕਿ ਇੱਕ ਸਿਪਾਹੀ ਨੂੰ ਐਨਾ ਗਿਆਨ ਨਹੀਂ ਹੋ ਸਕਦਾ। ਉਦੋਂ ਤੇਜ ਬਹਾਦੁਰ ਯਾਦਵ ਬੋਲਦੇ ਨਜ਼ਰ ਆਉਂਦੇ ਹਨ। 

BSF Tej Bhadur JadavBSF Tej Bhadur Jadav

ਤੇਜ ਬਹਾਦੁਰ ਯਾਦਵ: ਮੈਨੂੰ ਪੈਸੇ ਦਿਓ ਅਤੇ ਮੈਂ ਮੋਦੀ ਨੂੰ ਮਾਰ ਦੇਵਾਂਗਾ। 
ਦੋਸਤ: ਤੈਨੂੰ ਮੋਦੀ ਨੂੰ ਮਾਰਨ ਵਿਚ ਕੋਈ ਦਿੱਕਤ ਨਹੀਂ ਹੈ। 
ਤੇਜ ਬਹਾਦੁਰ ਯਾਦਵ: ਮੈਨੂੰ 50 ਕਰੋੜ ਰੁਪਏ ਦਿਓ। 
ਦੋਸਤ: 50 ਕਰੋੜ? ਤੈਨੂੰ ਐਨੇ ਪੈਸੇ ਭਾਰਤ ਵਿਚ ਤਾਂ ਮਿਲਣਗੇ ਨਹੀਂ, ਹਾਂ ਪਰ ਪਾਕਿਸਤਾਨ ਵਿਚੋਂ ਮਿਲ ਸਕਦੇ ਹਨ। 

ਤੇਜ ਬਹਾਦੁਰ ਯਾਦਵ: ਨਹੀਂ, ਮੈਂ ਅਜਿਹਾ ਕੰਮ ਨਹੀਂ ਕਰਾਂਗਾ। ਮੈਂ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹਾਂ ਫਿਰ ਪੈਸਾ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। 
ਦੋਸਤ: ਓਏ ਮੈਂ ਤਾਂ ਇਸ ਲਈ ਇਹ ਸਵਾਲ ਪੁੱਛਿਆ ਕਿ ਤੂੰ ਹੁਣੇ ਕਿਹਾ ਕਿ ਤੂੰ 50 ਕਰੋੜ ਰੁਪਏ ਲਈ ਮੋਦੀ ਨੂੰ ਮਾਰ ਸਕਦਾ ਏ। ਤੇਜ ਬਹਾਦੁਰ ਯਾਦਵ: ਹਾਂ ਪਰ ਆਪਣੇ ਦੇਸ਼ ਨਾਲ ਗ਼ਦਾਰੀ ਨਹੀਂ ਕਰ ਸਕਦਾ। ਮੈਂ ਮਾਰਨ ਲਈ ਤਿਆਰ ਹਾਂ ਜੇਕਰ ਕੋਈ ਭਾਰਤੀ ਮੈਨੂੰ ਐਨੇ ਰੁਪਏ ਦੇਵੇ ਤਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement