
ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਲਾਮਾ (ਊਠ ਦੀ ਇਕ ਪ੍ਰਜਾਤੀ) ਵਿਚ ਇਕ ਯੋਗਤਾ ਵਿਕਸਿਤ ਕੀਤੀ ਹੈ ਜੋ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਮਦਦਗਾਰ ਹੈ।
ਨਵੀਂ ਦਿੱਲੀ: ਜਿੱਥੇ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਲਈ ਦਵਾਈਆਂ ਦੀ ਖੋਜ ਕਰ ਰਹੇ ਹਨ, ਉਥੇ ਹੀ ਟੈਕਸਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਲਾਮਾ (ਊਠ ਦੀ ਇਕ ਪ੍ਰਜਾਤੀ) ਵਿਚ ਇਕ ਯੋਗਤਾ ਵਿਕਸਿਤ ਕੀਤੀ ਹੈ ਜੋ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਮਦਦਗਾਰ ਹੈ।
Photo
ਟੈਕਸਾਸ ਯੂਨੀਵਰਸਿਟੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਬਿਆਨ ਜਾਰੀ ਕੀਤਾ ਹੈ। ਵਿਗਿਆਨੀ ਕਹਿੰਦੇ ਹਨ ਕਿ ਚਾਰ ਸਾਲਾ ਲਾਮਾ ਵਿਚ ਵਾਇਰਸ ਨਾਲ ਲੜਨ ਦੀ ਤਾਕਤ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਚਾਰ ਸਾਲ ਦੇ ਲਾਮਾ ਵਿਚ ਇਸ ਵਾਇਰਸ ਨਾਲ ਲੜਨ ਦੀ ਸ਼ਕਤੀ ਹੈ। ਵਿਗਿਆਨਕਾਂ ਨੇ ਇਸ ਲਾਮਾ ਨੂੰ ਵਿੰਟਰ ਨਾਮ ਦਿੱਤਾ ਹੈ।
Photo
ਟੈਕਸਾਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇਕ ਟੀਮ National Institutes of Health ਅਤੇ ਬੇਲਜ਼ੀਅਮ ਦੀ Ghent University ਬਹੁਤ ਦਿਨਾਂ ਤੋਂ ਅਜਿਹੀ ਐਂਟੀਬਾਡੀ ਦੀ ਤਲਾਸ਼ ਵਿਚ ਸੀ, ਜਿਨ੍ਹਾਂ ਨੇ ਸਾਲਾਂ ਪਹਿਲਾਂ ਆਏ SARS ਜਾਂ MERS ਵਰਗੇ ਵਾਇਰਸ ਦਾ ਮੁਕਾਬਲਾ ਕੀਤਾ ਸੀ। ਇਸ ਦੇ ਲਈ ਬੇਲਜ਼ੀਅਮ ਦੇ ਗ੍ਰਾਮੀਣ ਇਲਾਕਿਆਂ ਵਿਚ ਪਾਏ ਜਾਣ ਵਾਲੇ ਲਾਮਾ ਅਤੇ ਭੇਡ 'ਤੇ ਖੋਜ ਕੀਤੀ ਜਾ ਰਹੀ ਸੀ।
Photo
ਵਿਗਿਆਨਕਾਂ ਦਾ ਦਾਅਵਾ ਹੈ ਕਿ ਵਿੰਟਰ ਨਾਮ ਦੇ ਇਸ ਲਾਮਾ ਦੇ ਖੂਨ ਤੋਂ ਅਜਿਹੀ ਐਂਟੀਬਾਡੀ ਬਣਾਈ ਜਾ ਸਕਦੀ ਹੈ ਜੋ ਮਨੁੱਖੀ ਸੈਲਜ਼ ਨੂੰ ਕੋਰੋਨਾ ਵਾਇਰਸ ਤੋਂ ਬਚਾ ਸਕਦੀ ਹੈ। ਬਿਮਾਰ ਹੋਣ 'ਤੇ ਇਹ ਲਾਮਾ ਦੋ ਵੱਖ-ਵੱਖ ਤਰ੍ਹਾਂ ਦੇ ਐਂਟੀਬਾਡੀ ਦਾ ਉਤਪਾਦਨ ਕਰਦੇ ਹਨ। ਇਹਨਾਂ ਵਿਚੋਂ ਇਕ ਐਂਟੀਬਾਡੀ ਠੀਕ ਉਸੇ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਇਨਸਾਨਾਂ ਦੇ ਇਮਿਊਨ ਸਿਸਟਮ ਨਾਲ ਬਣਦੀ ਹੈ ਜਦਕਿ ਦੂਜੀ ਐਂਟੀਬਾਡੀ ਬਹੁਤ ਛੋਟੀ ਹੁੰਦੀ ਹੈ।
Photo
ਵਿਗਿਆਨਕਾਂ ਦੀ ਟੀਮ ਇਕ ਨਵੀਂ ਐਂਟੀਬਾਡੀ ਬਣਾਉਣ ਵਿਚ ਕਾਮਯਾਬ ਹੋਈ ਹੈ ਜੋ ਕੋਰੋਨਾ ਸੰਕਰਮਣ ਦੇ ਪ੍ਰਭਾਵਾਂ ਨੂੰ ਬੇਅਸਰ ਕਰ ਸਕਦੀ ਹੈ। ਇਸ ਸਟਡੀ ਦੀ ਹਾਲੇ ਸਾਵਧਾਨੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਅਧਿਐਨ ਦੇ ਸੀਨੀਅਰ ਲੇਖਕ ਅਤੇ ਮਾਲੀਕਿਊਲਰ ਬਾਇਓ-ਸਾਇੰਸ ਦੇ ਸਹਿਯੋਗੀ ਪ੍ਰੋਫੈਸਰ, ਜੇਸਨ ਮੈਕਕਲੇਨ ਨੇ ਕਿਹਾ, "ਇਹ ਪਹਿਲੀ ਐਂਟੀਬਾਡੀ ਹੈ ਜੋ SARS-CoV-2 ਨੂੰ ਬੇਅਸਰ ਕਰੇਗੀ।" ਉਹਨਾਂ ਕਿਹਾ, "ਕੋਰੋਨਾ ਦਾ ਸੰਭਾਵਤ ਇਲਾਜ਼ ਟੀਕੇ ਦੀ ਬਜਾਏ ਐਂਟੀਬਾਡੀ ਥੈਰੇਪੀ ਹੋਵੇਗੀ ਜੋ ਲੋਕਾਂ ਨੂੰ ਤੇਜ਼ੀ ਨਾਲ ਬਚਾਉਣ ਲਈ ਕੰਮ ਕਰੇਗੀ।"