
ਬੰਗਾਲ ਦੀ ਸਥਿਤੀ ’ਤੇ ਬੋਲੀ ਮਮਤਾ ਬੈਨਰਜੀ
ਕੋਲਕਾਤਾ: ਪਛਮੀ ਬੰਗਾਲ ਵਿਚ ਚੋਣਾਂ ਤੋਂ ਬਾਅਦ ਹਿੰਸਾ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਵੀਰਵਾਰ ਸਵੇਰੇ ਕੇਂਦਰੀ ਮੰਤਰੀ ਮੁਰਲੀਧਰਨ ਦੇ ਕਾਫ਼ਲੇ ’ਤੇ ਹੋਏ ਹਮਲੇ ਤੋਂ ਬਾਅਦ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਅਤੇ ਭਾਜਪਾ ’ਤੇ ਹਮਲਾ ਕੀਤਾ। ਮਮਤਾ ਨੇ ਕਿਹਾ ਕਿ ਚੋਣਾਂ ਖ਼ਤਮ ਹੋ ਗਈਆਂ ਹਨ, ਨਤੀਜਾ ਆ ਗਿਆ ਹੈ, ਪਰ ਭਾਜਪਾ ਦੇ ਮੰਤਰੀ ਹਾਰ ਮੰਨਣ ਨੂੰ ਤਿਆਰ ਨਹੀਂ।
Mamata Banerjee and PM Modi
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਟੀਮ ਅਤੇ ਕੇਂਦਰ ਸਰਕਾਰ ਦੇ ਮੰਤਰੀ ਰਾਜ ਦਾ ਦੌਰਾ ਕਰ ਰਹੇ ਹਨ। ਕੇਂਦਰ ਸਰਕਾਰ ਦੇ ਮੰਤਰੀ ਬੰਗਾਲ ਵਿਚ ਹਿੰਸਾ ਫੈਲਾ ਰਹੇ ਹਨ। ਭਾਜਪਾ ਨੇਤਾ ਇਧਰ-ਉਧਰ ਘੁੰਮ ਰਹੇ ਹਨ। ਉਹ ਲੋਕਾਂ ਨੂੰ ਭੜਕਾ ਰਹੇ ਹਨ। ਨਵੀਂ ਸਰਕਾਰ ਆਉਣ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਅਤੇ ਉਹ ਪੱਤਰ ਭੇਜ ਰਹੇ ਹਨ। ਭਾਜਪਾ ਅਜੇ ਵੀ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਤੋਂ ਅਸਮਰੱਥ ਹੈ।
Mamata Banerjee
ਮਮਤਾ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਬਾਅਦ ਵੀ ਜਨਤਾ ਦਾ ਫ਼ੈਸਲਾ ਮੰਨਣ ਲਈ ਤਿਆਰ ਨਹੀਂ। ਮੈਂ ਉਨ੍ਹਾਂ ਨੂੰ ਜਨਤਾ ਦੇ ਫ਼ੈਸਲੇ ਨੂੰ ਮੰਨਣ ਦੀ ਅਪੀਲ ਕਰਦੀ ਹਾਂ। ਮਮਤਾ ਇਥੇ ਹੀ ਨਾ ਰੁਕੀ, ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਇਕ ਟੀਮ ਆਈ ਸੀ। ਉਨ੍ਹਾਂ ਚਾਹ ਪੀਤੀ ਅਤੇ ਵਾਪਸ ਚਲੇ ਗਏ।
Mamata Banerjee
ਉਸ ਦਾ ਇਸ਼ਾਰਾ ਕੇਂਦਰੀ ਟੀਮ ’ਤੇ ਸੀ, ਜੋ ਸੂਬੇ ਵਿਚ ਹਿੰਸਾ ਤੋਂ ਬਾਅਦ ਦੀ ਸਥਿਤੀ ਨੂੰ ਵੇਖਣ ਲਈ ਆਈ ਸੀ। ਮਮਤਾ ਨੇ ਕਿਹਾ ਕਿ ਹੁਣ ਜੇਕਰ ਕੇਂਦਰੀ ਮੰਤਰੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਵਿਸੇਸ ਉਡਾਣਾਂ ਲਈ ਆਰਟੀਪੀਸੀਆਰ ਨੈਗੇਟਿਵ ਰੀਪੋਰਟ ਵੀ ਲਿਆਉਣੀ ਪਏਗੀ। ਨਿਯਮ ਹਰ ਇਕ ਲਈ ਇਕੋ ਜਿਹੇ ਹੋਣੇ ਚਾਹੀਦੇ ਹਨ। ਭਾਜਪਾ ਨੇਤਾਵਾਂ ਦੇ ਵਾਰ-ਵਾਰ ਆਉਣ ਕਾਰਨ ਸੂਬੇ ਵਿਚ ਕੋਰੋਨਾ ਦੀ ਲਾਗ ਵੱਧ ਰਹੀ ਹੈ।