
ਇਕ ਦੋਸਤ ਗੰਭੀਰ ਜਖ਼ਮੀ
ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਹੋਵਾ ਵਿਖੇ ਇਕ ਅਣਪਛਾਤੇ ਵਾਹਨ ਨੇ ਇਕ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋ ਦੋਸਤਾਂ ਦੀ ਮੌਤ ਹੋ ਗਈ, ਜਦਕਿ ਤੀਜਾ ਦੋਸਤ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਕਰਨ (19) ਅਤੇ ਜਸ਼ਨ (20) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਜੈਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਸਾਲਾ ਮਾਸੂਮ ਨੂੰ ਕੁਚਲਿਆ
ਵਿਕਰਮ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਕਰਨ ਸ਼ਹਿਰ ਦੇ ਇਕ ਆਈਲੈਟਸ ਸੈਂਟਰ ਵਿਚ ਕੰਮ ਕਰਦਾ ਸੀ ਅਤੇ ਜਸ਼ਨ ਦੁੱਧ ਦੀ ਡੇਅਰੀ ਵਿਚ ਕੰਮ ਕਰਦਾ ਸੀ। ਰਾਤ ਸਮੇਂ ਕਰਨ, ਜਸ਼ਨ ਅਤੇ ਉਨ੍ਹਾਂ ਦਾ ਤੀਜਾ ਦੋਸਤ ਅਜੈ ਕਿਸੇ ਕੰਮ ਲਈ ਬਾਈਕ 'ਤੇ ਪਿੰਡ ਭੱਟ ਮਾਜਰਾ ਵੱਲ ਗਏ ਸਨ। ਜਿਵੇਂ ਹੀ ਗੂਹਲਾ-ਚੀਕਾ ਡਰੇਨ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਵਾਹਨ ਨੇ ਉਨ੍ਹਾਂ ਦੇ ਮੋਟਰਸਸਾਈਕਲ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਅਬੋਹਰ 'ਚ ਆਪਣੀ ਮਿਹਨਤ ਦੇ ਪੈਸੇ ਮੰਗਣ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਇਸ ਹਾਦਸੇ ਵਿਚ ਕਰਨ ਅਤੇ ਜਸ਼ਨ ਦੀ ਮੌਤ ਹੋ ਗਈ ਅਤੇ ਅਜੈ ਜਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵਾਹਨ ਦਾ ਕੋਈ ਸੁਰਾਗ ਲੱਭਣ ਲਈ ਨੇੜੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ।