Arvind Kejriwal: ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਸੁਣਵਾਈ, SC ਨੇ ਮੰਗੀ ਕੇਸ ਦੀ ਫਾਈਲ 
Published : May 7, 2024, 12:15 pm IST
Updated : May 7, 2024, 12:15 pm IST
SHARE ARTICLE
Arvind Kejriwal
Arvind Kejriwal

ਈਡੀ ਤੋਂ ਪੁੱਛਿਆ- ਪਹਿਲਾਂ 100 ਕਰੋੜ ਦਾ ਮਾਮਲਾ ਕਿਹਾ ਸੀ, 2 ਸਾਲਾਂ 'ਚ 1100 ਕਰੋੜ ਦਾ ਕਿਵੇਂ ਹੋ ਗਿਆ?

Arvind Kejriwal: ਨਵੀਂ ਦਿੱਲੀ - ਸ਼ਰਾਬ ਨੀਤੀ ਮਾਮਲੇ 'ਚ ਤਿਹਾੜ ਜੇਲ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਵਿਚ ਕੇਜਰੀਵਾਲ ਵੱਲੋਂ ਅਭਿਸ਼ੇਕ ਮਨੂ ਸਿੰਘਵੀ ਅਤੇ ਈਡੀ ਵੱਲੋਂ ਏਐਸਜੀ ਰਾਜੂ ਮੌਜੂਦ ਸਨ। 

ਅੱਜ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ, ਈਡੀ ਵੱਲੋਂ ਏਐਸਜੀ ਐਸਵੀ ਰਾਜੂ ਨੇ ਕਿਹਾ ਕਿ 100 ਕਰੋੜ ਰੁਪਏ ਦੇ ਹਵਾਲਾ ਲੈਣ-ਦੇਣ ਦੀ ਸੂਚਨਾ ਮਿਲੀ ਹੈ। ਮਨੀਸ਼ ਸਿਸੋਦੀਆ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ 1100 ਕਰੋੜ ਰੁਪਏ ਅਟੈਚ ਕੀਤੇ ਗਏ ਹਨ। ਇਸ 'ਤੇ ਅਦਾਲਤ ਨੇ ਕਿਹਾ ਕਿ 2 ਸਾਲਾਂ 'ਚ 1100 ਕਰੋੜ ਰੁਪਏ ਕਿਵੇਂ ਬਣ ਗਏ? ਤੁਸੀਂ ਕਿਹਾ ਸੀ ਕਿ 100 ਕਰੋੜ ਦਾ ਮਾਮਲਾ ਹੈ ਇਹ ਸੈਂਕੜੇ ਕਰੋੜ ਕਿਵੇ ਹੋ ਗਏ? ਇਸ 'ਤੇ ਈਡੀ ਨੇ ਕਿਹਾ ਕਿ ਇਹ ਪਾਲਿਸੀ ਦੇ ਫਾਇਦੇ ਹਨ। ਕੋਰਟ ਨੇ ਈਡੀ ਤੋਂ ਕੇਜਰੀਵਾਲ ਦੀ ਕੇਸ ਡਾਇਰੀ ਮੰਗੀ ਹੈ। 

ਇਸ ਤੋਂ ਪਹਿਲਾਂ 3 ਮਈ ਨੂੰ ਹੋਈ ਸੁਣਵਾਈ 'ਚ ਦੋ ਘੰਟੇ ਦੀ ਲੰਬੀ ਬਹਿਸ ਤੋਂ ਬਾਅਦ ਬੈਂਚ ਨੇ ਕਿਹਾ ਸੀ ਕਿ ਮੁੱਖ ਮਾਮਲੇ, ਜਿਸ 'ਚ ਕੇਜਰੀਵਾਲ ਨੇ ਆਪਣੀ ਗ੍ਰਿਫ਼ਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਤਾਂਕਿ ਉਹ ਚੋਣ ਪ੍ਰਚਾਰ ਵਿਚ ਹਿੱਸਾ ਲੈ ਸਕਣ। 

(For more Punjabi news apart from Arvind Kejriwal Bail Plea : How did 100 crore of bribe money suddenly become ₹1100 crore? , stay tuned to Rozana Spokesman)

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement