
ਭਾਰਤ ਦੀਆਂ ਹੋਰ ਮੁਢਲੀਆਂ ਸਮੱਸਿਆਵਾਂ ਦੇ ਨਾਲ ਇਕ ਸਮੱਸਿਆ ਸੜਕਾਂ ਦੀ ਵੀ ਹੈ। ਜਿਨ੍ਹਾਂ ਕਾਰਨ ਕਰਕੇ ਆਏ ਦਿਨ ਕਿੰਨੇ ਹੀ ਲੋਕ ਅਪਣੀ ਜਾਨ .....
ਨਾਸਿਕ : ਭਾਰਤ ਦੀਆਂ ਹੋਰ ਮੁਢਲੀਆਂ ਸਮੱਸਿਆਵਾਂ ਦੇ ਨਾਲ ਇਕ ਸਮੱਸਿਆ ਸੜਕਾਂ ਦੀ ਵੀ ਹੈ। ਜਿਨ੍ਹਾਂ ਕਾਰਨ ਕਰਕੇ ਆਏ ਦਿਨ ਕਿੰਨੇ ਹੀ ਲੋਕ ਅਪਣੀ ਜਾਨ ਅਜਾਈਂ ਗੁਆ ਲੈਂਦੇ ਹਨ। ਇਸ ਤੋਂ ਇਲਾਵਾ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ ਨੂੰ ਵੀ ਮੰਨਿਆ ਜਾਂਦਾ ਹੈ, ਜਿਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਹਾਦਸਾ ਮੁੰਬਈ-ਨਾਸਿਕ ਹਾਈ ਵੇਅ 'ਤੇ ਵਾਪਰਿਆ ਜਿਥੇ ਕਈ ਜਾਨਾਂ ਅਜਾਈਂ ਚਲੀਆਂ ਗਈਆਂ ਤੇ ਕਈ ਸਦਾ ਲਈ ਬੈਡ 'ਤੇ ਬੈਠ ਗਏ।
accidentਨਾਸਿਕ ਦੇ ਨੇੜੇ ਮੁੰਬਈ - ਆਗਰਾ ਰਾਸ਼ਟਰੀ ਰਾਜ ਮਾਰਗ ਉਤੇ ਸੋਗਰਸ ਫਾਟਾ ਇਲਾਕੇ ਵਿਚ ਇਕ ਮਿਨੀ ਬਸ ਨੇ ਸੜਕ ਉਤੇ ਖੜੇ ਟਰੱਕ ਨੂੰ ਟੱਕਰ ਮਾਰ ਦਿਤੀ। ਜਿਸ ਦੇ ਨਾਲ ਬਸ ਵਿਚ ਸਵਾਰ ਦਸ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਨਾਸਿਕ ਤੋਂ ਕਰੀਬ 75 ਕਿਲੋਮੀਟਰ ਦੂਰ ਚਾਂਦਵਡ ਦੇ ਨੇੜੇ ਸਵੇਰੇ ਕਰੀਬ ਸਾਢੇ ਪੰਜ ਵਜੇ ਇਹ ਹਾਦਸਿਆ ਹੋਇਆ। ਚਾਂਦਵਡ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਦੋਂ ਮਿਨੀ ਬਸ ਨੇ ਖੜੇ ਟਰੱਕ ਵਿਚ ਟੱਕਰ ਮਾਰੀ ਤਾਂ ਉਸ ਵਿਚ ਸਵਾਰ ਦਸ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜਖ਼ਮੀ ਹੋ ਗਏ।
accidentਉਨ੍ਹਾਂ ਨੇ ਦੱਸਿਆ ਕਿ ਰੇਤ ਨਾਲ ਭਰੇ ਟਰੱਕ ਦਾ ਇਕ ਟਾਇਰ ਪੰਚਰ ਹੋ ਗਿਆ ਸੀ ਅਤੇ ਉਹ ਸੜਕ ਕੰਡੇ ਖੜਾ ਸੀ ਉਦੋਂ ਇਹ ਹਾਦਸਿਆ ਹੋਇਆ। ਜਖ਼ਮੀਆਂ ਨੂੰ ਉਪ ਜਿਲਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਿਨੀ ਬਸ ਵਿਚ ਸਵਾਰ ਲੋਕ ਤੀਰਥ ਯਾਤਰਾ ਦੇ ਬਾਅਦ ਮੱਧ ਪ੍ਰਦੇਸ਼ ਦੇ ਉਜੈਨ ਤੋਂ ਮਹਾਰਾਸ਼ਟਰ ਦੇ ਠਾਣੇ ਜਿਲ੍ਹੇ ਵਿਚ ਸਥਿਤ ਕਲਿਆਣ ਪਰਤ ਰਹੇ ਸਨ। (ਏਜੇਂਸੀ)