
ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਇਜ਼ਰਾਈਲ ਦੇ ਨਾਲ 100 ਤੋਂ ਜ਼ਿਆਦਾ ਸਪਾਈਸ ਬੰਬ ਖਰੀਦਣ ਦੀ ਡੀਲ ਕੀਤੀ ਹੈ।
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਇਜ਼ਰਾਈਲ ਦੇ ਨਾਲ 100 ਤੋਂ ਜ਼ਿਆਦਾ ਸਪਾਈਸ ਬੰਬ ਖਰੀਦਣ ਦੀ ਡੀਲ ਕੀਤੀ ਹੈ। 300 ਕਰੋੜ ਰੁਪਏ ਦੀ ਲਾਗਤ ਨਾਲ ਇਜ਼ਰਾਇਲ ਤੋਂ ਇਹ ਬੰਬ ਖਰੀਦੇ ਜਾਣਗੇ। ਦੱਸ ਦਈਏ ਇਹ ਬੰਬ ਸਪਾਈਸ-2000 ਦਾ ਐਡਵਾਂਸ ਵਰਜਨ ਹੈ, ਜੋ ਕਿ ਪਲਕ ਝਪਕਦਿਆਂ ਦੁਸ਼ਮਣ ਦੀਆਂ ਇਮਾਰਤਾਂ ਤੇ ਬੰਕਰ ਤਬਾਹ ਕਰ ਸਕਦਾ ਹੈ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੌਦਾ ਹੈ।
IAF to buy 100 more Balakot bombs
ਭਾਰਤ ਇਜ਼ਰਾਈਲ ਦੀ ਰਾਫੇਲ ਕੰਪਨੀ ਤੋਂ ਸਪਾਈਸ ਬੰਬ ਖਰੀਦੇਗਾ। ਬੰਬ ਮਿਲਣ ਨਾਲ ਭਾਰਤੀ ਫੌਜ ਹੋਰ ਮਜ਼ਬੂਤ ਹੋਵੇਗੀ। ਸੂਤਰਾਂ ਮੁਤਾਬਕ ਭਾਰਤ ਹੰਗਾਮੀ ਖਰੀਦ ਦੇ ਤਹਿਤ ਇਜ਼ਰਾਈਲ ਤੋਂ ਸਪਾਈਸ ਬੰਬ ਮੰਗ ਰਿਹਾ ਹੈ ਤੇ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਦੀ ਡਿਲੀਵਰੀ ਕਰ ਦਿੱਤੀ ਜਾਵੇਗੀ। ਇੱਕ ਟਨ ਵਜ਼ਨੀ ਸਪਾਈਸ ਬੰਬ ਆਪਣੇ ਲਕਸ਼ 'ਤੇ ਬੇਹੱਦ ਸਟੀਕ ਮਾਰ ਕਰਨ ਵਾਲਾ ਸਮਾਰਟ ਬੰਬ ਹੈ ਜੋ ਲਕਸ਼ ਤੋਂ 60 ਕਿਮੀ ਦੂਰ ਤੋਂ ਵੀ ਛੱਡਿਆ ਜਾ ਸਕਦਾ ਹੈ।
IAF to buy 100 more Balakot bombs
ਇੱਕ ਵਾਰ ਜਹਾਜ਼ ਤੋਂ ਦਾਗੇ ਜਾਣ ਬਾਅਦ ਸਪਾਈਸ ਬੰਬ ਖ਼ੁਦ ਗਲਾਈਡ ਕਰਦਾ ਹੋਇਆ ਆਪਣੇ ਲਕਸ਼ ਤਕ ਪਹੁੰਚਦਾ ਹੈ ਤੇ ਲਕਸ਼ ਨੂੰ ਤਬਾਹ ਕਰ ਦਿੰਦਾ ਹੈ। ਦੱਸ ਦਈਏ ਸਪਾਈਸ ਬੰਬ ਹਾਲ ਹੀ ਵਿੱਚ ਚਰਚਾ ਵਿੱਚ ਆਇਆ ਸੀ ਜਦੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਵੜ ਕੇ ਭਾਰਤੀ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਆਪਰੇਸ਼ਨ ਵਿੱਚ ਭਾਰਤੀ ਹਵਾਈ ਫੌਜ ਨੇ ਲੜਾਕੂ ਜਹਾਜ਼ਾਂ ਤੋਂ ਜੈਸ਼ ਦੇ ਟਿਕਾਣਿਆਂ 'ਤੇ ਸਪਾਈਸ ਬੰਬ ਸੁੱਟੇ ਸੀ।