
ਭਾਰਤੀ ਹਵਾਈ ਫੌਜ ਦਾ ਟ੍ਰਾਂਸਪੋਰਟ ਜਹਾਜ਼ AN-32 ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦਾ ਟ੍ਰਾਂਸਪੋਰਟ ਜਹਾਜ਼ AN-32 ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 1 ਵਜੇ ਤੋਂ ਬਾਅਦ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। AN-32 ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਦੁਪਹਿਰ 12 ਵੱਜ ਕੇ 25 ਮਿੰਟ ‘ਤੇ 8 ਕਰੂ ਮੈਂਬਰਾਂ ਅਤੇ 5 ਯਾਤਰੀਆਂ ਨਾਲ ਉਡਾਨ ਭਰੀ ਸੀ।
AN-32 Aircraft Missing
ਲਾਪਤਾ ਜਹਾਜ਼ ਦੀ ਤਲਾਸ਼ ਜਾਰੀ ਹੈ। ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ‘ਤੇ ਪਹੁੰਚਣਾ ਸੀ। ਲੈਂਡਿੰਗ ਗਰਾਊਂਡ ਚੀਨ ਸਰਹੱਦ ਦੇ ਕਾਫ਼ੀ ਕਰੀਬ ਹੈ। ਹਵਾਈ ਫੌਜ ਨੇ ਜਹਾਜ਼ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਇਲਾਕਾ ਪਹਾੜੀ ਅਤੇ ਮੁਸ਼ਕਿਲ ਭਰਿਆ ਹੈ। ਮੌਸਮ ਖਰਾਬ ਹੋਣ ਕਾਰਨ ਬਚਾਅ ਮੁਹਿੰਮ ਵਿਚ ਕਾਫ਼ੀ ਮੁਸ਼ਕਿਲ ਆ ਰਹੀ ਹੈ।
AN-32 Aircraft Missing
ਦੱਸ ਦਈਏ ਕਿ AN-32 ਜਹਾਜ਼ ਰੂਸ ਵੱਲੋਂ ਡਿਜ਼ਾਇਨ ਕੀਤਾ ਇੰਜਣ ਏਅਰਕ੍ਰਾਫਟ ਹੈ। ਜਿਸ ਦੀ ਵਰਤੋਂ ਭਾਰਤੀ ਹਵਾਈ ਫੌਜ ਵੱਲੋਂ ਬੀਤੇ ਚਾਰ ਦਹਾਕਿਆਂ ਤੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਲਾਪਤਾ ਜਹਾਜ਼ ਦੀ ਤਲਾਸ਼ ਲਈ ਹਵਾਈ ਫੌਜ ਨੇ ਸੁਖੌਈ-30 ਲੜਾਕੂ ਜਹਾਜ਼ ਅਤੇ C-130 ਸਪੈਸ਼ਲ ਅਪਰੇਸ਼ਨ ਜਹਾਜ਼ ਨੂੰ ਰਵਾਨਾ ਕੀਤਾ ਹੈ।
Spoke to Vice Chief of @IAF_MCC, Air Marshal Rakesh Singh Bhadauria regarding the missing IAF AN-32 Aircraft which is overdue for some hours.
— Rajnath Singh (@rajnathsingh) June 3, 2019
He has apprised me of the steps taken by the IAF to find the missing aircraft. I pray for the safety of all passengers on board.
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੇ ਉਪ ਮੁਖੀ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੌਰਿਆ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਹੈ। ਰੱਖਿਆ ਮੰਤਰੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਉਹ ਜਹਾਜ਼ ਵਿਚ ਸਵਾਰ ਲੋਕਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰਦੇ ਹਨ।