
ਅਸਲਮ ਸ਼ੇਰ ਖ਼ਾਨ ਚਿੱਠੀ ਲਿਖਦੇ ਹੋਏ ਕਾਂਗਰਸ ਪ੍ਰਧਾਨ ਬਣਨ ਦੀ ਇੱਛਾ ਜਤਾਈ ਹੈ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਹਾਕੀ ਓਲੰਪੀਅਨ ਅਸਲਮ ਸ਼ੇਰ ਖ਼ਾਨ ਨੇ ਚਿੱਠੀ ਲਿਖਦੇ ਹੋਏ ਕਿਹਾ ਹੈ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣਾ ਅਹੁਦਾ ਛੱਡਦੇ ਹਨ ਤਾਂ ਉਹ ਦੋ ਸਾਲਾਂ ਲਈ ਇਸ ਅਹੁਦੇ ਨੂੰ ਸੰਭਾਲਣ ਲਈ ਤਿਆਰ ਹਨ। ਹਾਲਾਂਕਿ ਕਾਂਗਰਸ ਦੇ ਕਈ ਆਗੂ ਉਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ।
Rahul Gandhi
ਲੋਕ ਸਭਾ ਚੋਣਾਂ 2019 ਵਿਚ ਭਾਰੀ ਹਾਰ ਤੋਂ ਬਾਅਦ ਕਾਂਗਰਸ ਕੋਰ ਕਮੇਟੀ ਦੀ 25 ਮਈ ਨੂੰ ਬੈਠਕ ਦੌਰਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਖ਼ਾਨ ਅਜਿਹੇ ਪਹਿਲੇ ਆਗੂ ਹਨ, ਜਿਨ੍ਹਾਂ ਨੇ ਇਸ ਅਹੁਦੇ ਲਈ ਅਪਣਾ ਦਾਅਵਾ ਪੇਸ਼ ਕੀਤਾ ਹੈ। ਪਾਰਟੀ ਦੀ ਸੁਪਰੀਮ ਇਕਾਈ ਨੇ ਰਾਹੁਲ ਦੇ ਇਸ ਪ੍ਰਸਤਾਵ ਨੂੰ ਇਕ ਸੁਝਾਅ ਨਾਲ ਖਾਰਿਜ ਕਰਦੇ ਹੋਏ ਇਕ ਸੰਕਲਪ ਪਾਸ ਕੀਤਾ ਸੀ ਅਤੇ ਉਹਨਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਸੀ।
Congress workers committee
ਦੇਸ਼ ਭਰ ਵਿਚ ਕਾਂਗਰਸ ਆਗੂਆਂ ਅਤੇ ਸਹਿਯੋਗੀ ਦਲਾਂ ਦੇ ਪ੍ਰਧਾਨਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਅਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ। 27 ਮਈ ਨੂੰ ਲਿਖੀ ਚਿੱਠੀ ਵਿਚ ਅਸਲਮ ਖ਼ਾਨ ਨੇ ਲਿਖਿਆ ਹੈ, ‘ਮੈਂ ਦੋ ਸਾਲਾਂ ਲਈ ਅਸਥਾਈ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਅਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ’। 1975 ਵਿਚ ਮਲੇਸ਼ੀਆ ਦੇ ਕੁਆਲਾਲਮਪੁਰ ਵਿਚ ਜਿੱਤੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹਿ ਚੁਕੇ ਅਸਲਮ ਖ਼ਾਨ ਨੇ ਕਿਹਾ ਕਿ ਇਹ ਪੇਸ਼ਕਸ਼ ਉਹਨਾਂ ਨੇ ਇਕ ਅੰਤਰਰਾਸ਼ਟਰੀ ਖਿਡਾਰੀ ਅਤੇ ਰਾਜਨੇਤਾ ਦੋਵਾਂ ਦੇ ਤੌਰ ‘ਤੇ ਤਜ਼ੁਰਬੇ ਦੇ ਅਧਾਰ ‘ਤੇ ਕੀਤੀ ਹੈ।