
ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਬਾਬਾ ਰਾਮਦੇਵ ਦੇ ਪਤੰਜਲੀ ਸਮੂਹ ਅਤੇ ਕੁੱਝ ਹੋਰ ਡੀਲਰਾਂ ਨੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ 400 ਏਕੜ ਜ਼ਮੀਨ ਹਾਸਿਲ ਕੀਤੀ ਹੈ।
ਹਰਿਆਣਾ: ਇਕ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ ਬਾਬਾ ਰਾਮਦੇਵ ਦੇ ਪਤੰਜਲੀ ਸਮੂਹ ਅਤੇ ਕੁੱਝ ਹੋਰ ਡੀਲਰਾਂ ਨੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੀਆਂ ਅਰਾਵਲੀ ਪਹਾੜੀਆਂ ਦੀ 400 ਏਕੜ ਜ਼ਮੀਨ ਹਾਸਿਲ ਕੀਤੀ ਹੋਈ ਹੈ। ਇਸ ਜ਼ਮੀਨ ਲਈ ਵੱਡੇ ਪੱਧਰ ‘ਤੇ ਲੈਣ-ਦੇਣ 2014 ਅਤੇ 2016 ਵਿਚਕਾਰ ਹੋਇਆ ਸੀ। 2011 ਵਿਚ ਸੁਪਰੀਮ ਕੋਰਨ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਇਹ ਸਾਰੀ ਜ਼ਮੀਨ ਪੰਚਾਇਤਾਂ ਨੂੰ ਵਾਪਿਸ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੀ ਵਿਕਰੀ ਗੈਰ-ਕਾਨੂੰਨੀ ਮੰਨੀ ਜਾਵੇਗੀ।
Ramdev, Patanjali
ਇਸੇ ਸਾਲ ਫਰਵਰੀ ਵਿਚ ਹਰਿਆਣਾ ਸਰਕਾਰ ਨੇ ‘ਬਿਹਤਰ ਸਿੰਜਾਈ’ ਨਿਸ਼ਚਿਤ ਕਰਨ ਲਈ 3,184 ਏਕੜ ਜ਼ਮੀਨ ਨੂੰ ਸਥਿਤ ਕਰਨ ਲਈ ਇਕ ਨੋਟੀਫੀਕੇਸ਼ਨ ਜਾਰੀ ਕਰਕੇ ਆਦੇਸ਼ ਜਾਰੀ ਕੀਤੇ ਸਨ। ਇਸ ਪ੍ਰਕਿਰਿਆ ਵਿਚ ਜ਼ਿਆਦਾਤਰ ਜ਼ਮੀਨ ਦੇ ਹਿੱਸਿਆਂ ਨੂੰ ਇਕੱਠਾ ਕਰਨਾ ਸੀ। ਰਿਪੋਰਟ ਅਨੁਸਾਰ ਇਸ ਜ਼ਮੀਨ ਦਾ ਜ਼ਿਆਦਾਤਰ ਹਿੱਸਾ ਸਰਕਾਰੀ ਜਾਂ ਪੰਚਾਇਤੀ ਹੈ ਅਤੇ ਕਾਨੂੰਨ ਅਨੁਸਾਰ ਇੱਥੇ ਸਿੰਜਾਈ ਅਤੇ ਵਿਕਾਸ ਦੀ ਇਜਾਜ਼ਤ ਨਹੀਂ ਹੈ।
Supreme Court
ਫਰਵਰੀ ਵਿਚ ਹਰਿਆਣਾ ਵਿਧਾਨ ਸਭਾ ਨੇ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ 1990 ਵਿਚ ਸੋਧ ਕੀਤੀ, ਜਿਸ ਨਾਲ ਮਾਇਨਿੰਗ ਲਈ ਪਹਾੜਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੋਲੀ ਗਈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ‘ਜੰਗਲਾਂ ਨੂੰ ਨਸ਼ਟ ਕਰਨ’ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਖ਼ਤ ਫਟਕਾਰ ਲਗਾਈ। ਉਚ ਕੋਰਟ ਨੇ ਸੋਧ ਦੇ ਨਿਯਮਾਂ ਤਹਿਤ ਇਸ ਤਰ੍ਹਾਂ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਪਹਿਲਾਂ ਨਾਜਾਇਜ਼ ਰੂਪ ਨਾਲ ਖਰੀਦੀਆਂ ਗਈਆਂ ਜ਼ਮੀਨਾਂ ਨੂੰ ਦੁਬਾਰਾ ਪ੍ਰਾਪਤ ਕਰਨ ਅਤੇ ਕਾਰਵਾਈ ਨੂੰ ਚੁਣੌਤੀ ਦੇਣ ਵਾਲਾ ਇਕ ਮਾਮਲਾ ਹਾਲੇ ਵੀ ਗੁੜਗਾਉਂ ਕੋਰਟ ਕੋਲ ਪਿਆ ਹੈ।
Aravali Hills
2018 ਵਿਚ ਚਾਰ ਵਿਅਕਤੀਆਂ ਨੇ ਕਥਿਤ ਤੌਰ ‘ਤੇ ਕੋਰਟ ਵਿਚ ਦਾਅਵਾ ਕੀਤਾ ਕਿ ਉਹ ਸਮੂਹਿਕ ਰੂਪ ਵਿਚ ਜ਼ਮੀਨ ਦੇ ਵਿਵਾਦਿਤ ਮਾਲਕਾਂ ਦੇ 321 ਤੋਂ ਜ਼ਿਆਦਾ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਫਰੀਦਾਬਾਦ ਦੇ ਨਿਵਾਸੀ ਪ੍ਰਵੀਨ ਕੁਮਾਰ ਸ਼ਰਮਾ ਨੇ ਘੱਟੋ ਘੱਟ 104 ਜ਼ਮੀਨ ਮਾਲਕਾਂ ਦੇ ਪਾਵਰ ਆਫ ਅਟਾਰਨੀ ਦੇ ਸਮਝੌਤਿਆਂ ਦੇ ਦਸਤਾਵੇਜ਼ ਪੇਸ਼ ਕੀਤੇ ਹਨ। ਪ੍ਰਵੀਨ ਸ਼ਰਮਾ ਹਰਬੋ ਵੇਦ ਗ੍ਰਾਮ ਪ੍ਰਇਵੇਟ ਲਿਮਟਰ ਕੰਪਨੀ ਦੇ ਅਧਿਕਾਰਿਤ ਪ੍ਰਤੀਨਿਧੀ ਹਨ।
Patanjali
2016-17 ਤੱਕ ਦੀ ਰੈਗੂਲੇਟਰੀ ਫਾਈਲਿੰਗ ਅਨੁਸਾਰ ਯੋਗ ਗੁਰੂ ਰਾਮਦੇਵ ਦੀ ਪਤੰਜਲੀ ਆਯੂਰਵੇਦ ਨੇ ਹਰਬੋ ਵੇਦ ਗ੍ਰਾਮ ਕੰਪਨੀ ਦੇ 100 ਫੀਸਦੀ ਸ਼ੇਅਰ ਖਰੀਦੇ ਹੋਏ ਹਨ। ਰਿਪੋਰਟ ਅਨੁਸਾਰ ਪਿਛਲੇ ਵਿੱਤੀ ਸਾਲ ਦੌਰਾਨ ਇਸ ਦੀ 99 ਫੀਸਦੀ ਮਲਕੀਅਤ ਰਾਮਦੇਵ ਦੇ ਕਾਰੋਬਾਰੀ ਸਹਿਯੋਗੀ ਆਚਾਰਿਆ ਬਾਲਕ੍ਰਿਸ਼ਨਾ ਨੂੰ ਦੇ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਇਸ ਤੋਂ ਇਲਾਵਾ ਕੰਪਨੀ ਦੇ ਦਸਤਾਵੇਜ਼ਾਂ ਵਿਚ ਇਹ ਦਰਸਾਇਆ ਗਿਆ ਹੈ ਕਿ ਕਿ ਕੰਪਨੀ ਵੱਲੋਂ ਪ੍ਰਵੀਨ ਕੁਮਾਰ ਨੂੰ ਜ਼ਮੀਨ ਖਰੀਦਣ ਲਈ ਬਿਨਾਂ ਕਿਸੇ ਵਿਆਜ ਤੋਂ ਐਡਵਾਂਸ ਦਿੱਤਾ ਗਿਆ ਹੈ ਅਤੇ ਕੋਟ ਪਿੰਡ ਤੋਂ ਜ਼ਮੀਨ ਦੇਣ ਵਾਲੇ ਜ਼ਿਮੀਦਾਰਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ।